ਜਾਣੋ ਕਿੰਨੇ ਦਿਨ ਤਕ ਦੇਸ਼ ਦਾ ਖਰਚਾ ਚੁੱਕ ਸਕਦੇ ਹਨ ਮੁਕੇਸ਼ ਅੰਬਾਨੀ
ਨਵੀਂ ਦਿੱਲੀ—ਜੇਕਰ ਕਿਸੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਆਪਣਾ ਦੇਸ਼ ਚਲਾਉਣਾ ਪਵੇ ਤਾਂ ਉਹ ਆਪਣੀ ਜਾਇਦਾਦ ਨਾਲ ਅਜਿਹਾ ਕਿੰਨੇ ਦਿਨ ਤਕ ਕਰ ਸਕਦੇ ਹਨ?
ਇਸ ਸਵਾਲ ਦਾ ਜਵਾਬ ਦੇਣ ਲਈ ਬਲੂਮਬਰਗ ਨੇ ਰਾਬਿਨਹੁਡ ਇੰਡੈਕਸ ਜਾਰੀ ਕੀਤਾ ਹੈ। ਇਸ ਸੂਚੀ ‘ਚ 49 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਨਾਲ ਹੀ ਉਸ ਦੇਸ਼ ਦੇ ਖਰਚੇ ਅਤੇ ਉੱਥੋਂ ਦੇ ਸਭ ਤੋਂ ਅਮੀਰ ਵਿਅਕਤੀ ਦੀ ਕੁਲ ਜਾਇਦਾਦ ਵੀ ਲਿਖੀ ਗਈ ਹੈ। ਸੂਚੀ ‘ਤੇ ਧਿਆਨ ਦੇਵੋ ਤਾਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 40.3 ਅਰਬ ਡਾਲਰ ਦੀ ਜਾਇਦਾਦ ਨਾਲ 20 ਦਿਨ ਤਕ ਸਰਕਾਰ ਦਾ ਖਰਚਾ ਚੁੱਕ ਸਕਦੇ ਹਨ।
49 ਲੋਕਾਂ ਦੀ ਇਸ ਸੂਚੀ ‘ਚ ਚਾਰ ਔਰਤਾਂ ਵੀ ਸ਼ਾਮਲ ਹਨ। ਜੋ ਅੰਗਲੋ, ਆਸਟਰੇਲੀਆ, ਚਿੱਲੀ ਅਤੇ ਨੀਦਰਲੈਂਡ ਦੀ ਅਗਵਾਈ ਕਰ ਰਹੀਆਂ ਹਨ। ਸੂਚੀ ‘ਚ ਕਿਸੇ ਦੀ ਸਰਕਾਰ ਦੇ ਖਰਚੇ ਅਤੇ ਉੱਥੋਂ ਦੇ ਸਭ ਤੋਂ ਅਮੀਰ ਸ਼ਖਸ ਦੀ ਕੁਲ ਜਾਇਦਾਦ ਦੀ ਤੁਲਨਾ ਕੀਤੀ ਗਈ ਹੈ। ਇਸ ਸੂਚੀ ‘ਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਜੇਫ ਬੇਜਾਸ ਆਪਣੇ ਦੇਸ਼ (ਅਮਰੀਕਾ) ਦਾ 5 ਦਿਨ ਦਾ ਖਰਚਾ ਚੁੱਕ ਸਕਦੇ ਹਨ। ਇਸ ਸੂਚੀ ‘ਚ ਭਾਰਤ ਦੇ ਅਮੀਰ ਸ਼ਖਸ ਮੁਕੇਸ਼ ਅੰਬਾਨੀ ਆਪਣੀ ਜਾਇਦਾਦ ਨਾਲ ਦੇਸ਼ ਦਾ 20 ਦਿਨ ਤਕ ਖਰਚਾ ਚੁੱਕ ਸਕਦੇ ਹਨ।
ਕਲਪਨਾ ਕਰੀਏ ਜੇਕਰ ਸਰਕਾਰ ਅਚਾਨਕ ਤੋਂ ਸੰਸਾਧਨਰਹਿਤ ਹੋ ਜਾਵੇ ਅਤੇ ਅਜਿਹੀ ਸਥਿਤੀ ‘ਚ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਕੁਲ ਜਾਇਦਾਦ ਸਰਕਾਰ ਨੂੰ ਦਾਨ ਕਰ ਦਿੱਤੀ ਜਾਵੇ ਤਾਂ ਕਿੰਨੇ ਦਿਨ ਤਕ ਸਰਕਾਰ ਦਾ ਖਰਚਾ ਚਲ ਸਕਦਾ ਹੈ। ਇਸ ਸੂਚੀ ‘ਚ ਇਕ ਨਾਮ ਸਾਇਪਰਸ ਨਾਮ ਦੇ ਛੋਟੇ ਜਿਹੇ ਦੇਸ਼ ਦਾ ਵੀ ਹੈ। ਉੱਥੇ ਦੇ ਸਭ ਤੋਂ ਅਮੀਰ ਵਿਅਕਤੀ ਜਾਨ ਫ੍ਰੇਡ੍ਰਿਕਸੇਨ ਆਪਣੀ 10 ਬਿਲੀਅਨ ਡਾਲਰ ਦੀ ਕੁਲ ਜਾਇਦਾਦ ਨਾਲ 1 ਸਾਲ ਤੋਂ ਜ਼ਿਆਦਾ ਸਮੇਂ ਤਕ ਆਪਣੇ ਦੇਸ਼ ਦਾ ਖਰਚਾ ਚੁੱਕ ਸਕਦੇ ਹਨ।
ਇਸ ਸੂਚੀ ‘ਚ ਜਿਨ੍ਹਾਂ ਦੇਸ਼ ਦੀਆਂ ਸਰਕਾਰਾਂ ਨੂੰ ਚਲਾਉਣਾ ਸਭ ਤੋਂ ਮਹਿੰਗਾ ਰਹੇਗਾ, ਉਨ੍ਹਾਂ ‘ਚ ਜਾਪਾਨ, ਪੋਲੈਂਡ. ਅਮਰੀਕਾ ਅਤੇ ਚੀਨ ਹਨ। ਚੀਨ ਦੇ ਜੈਕ ਮਾ 45.5 ਅਰਬ ਡਾਲਰ ਦੀ ਜਾਇਦਾਦ ਨਾਲ ਆਪਣੇ ਦੇਸ਼ ਦੀ ਫੰਡਿੰਗ ਸਿਰਫ 4 ਦਿਨ ਤਕ ਕਰ ਸਕਦੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ