BREAKING NEWS
Search

ਜਾਣੋ ਆਪੋ ਆਪਣੇ ਜਿਲੇ ਦੇ ਮੌਸਮ ਤੇ ਮੌਨਸੂਨ ਦੀ ਪੱਕੀ ਰਿਪੋਰਟ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਨਸੂਨ_2019_ਪੂਰਵ_ਅਨੁਮਾਨ_2ਦੇਰ ਪਰ ਦਰੁਸਤ ਆਵੇਗੀ ਮਾਨਸੂਨ :
ਜਿੱਥੇ ਮੁਲਕ ਚ ਮਾਨਸੂਨ ਦੇ ਕਮਜੋਰ ਰਹਿਣ ਤੇ ਘੱਟ ਬਰਸਾਤਾਂ ਦੀ ਉਮੀਦ ਹੈ ਉੱਥੇ ਪੰਜਾਬ ਲਈ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ। ਸਤੰਬਰ ਤੱਕ ਚੱਲਣ ਵਾਲੇ ਮਾਨਸੂਨ ਸੀਜ਼ਨ ਚ ਪੰਜਾਬ ਚ ਲਗਾਤਾਰ ਦੂਜੇ ਵਰ੍ਹੇ ਸਧਾਰਨ ਬਰਸਾਤਾਂ ਦੀ ਉਮੀਦ ਹੈ। ਸਮੁੱਚੇ ਸੂਬੇ ਚ 1951 ਤੋਂ 2000 ਚ ਪਏ ਮੀਂਹਾਂ ਦੀ ਸਲਾਨਾ ਔਸਤ 490ਮਿਮੀ ਹੈ। ਜਦਕਿ ਇਸ ਮਾਨਸੂਨ ਸੀਜ਼ਨ ਚ 470ਮਿਮੀ(+/-40ਮਿਮੀ) ਬਰਸਾਤਾਂ ਦੀ ਉਮੀਦ ਹੈ।

ਹਾਲਾਂਕਿ ਜੁਲਾਈ ਚ ਬਰਸਾਤਾਂ ਚ ਥੋੜ੍ਹੀ ਕਮੀ ਜਰੂਰ ਰਹਿ ਸਕਦੀ ਹੈ ਪਰ ਸੀਜ਼ਨ ਦਾ ਦੂਜਾ ਅੱਧ ਪਹਿਲੇ ਨਾਲੋਂ ਬੇਹਤਰ ਰਹੇਗਾ। ਇਸੇ ਦੌਰਾਨ ਵੈਸਟਰਨ ਡਿਸਟ੍ਬੇਂਸ ਵੀ ਹਾਜ਼ਰੀ ਲਗਵਾ ਕੇ ਬਰਸਾਤਾਂ ਚ ਆਪਣਾ ਯੋਗਦਾਨ ਦਿੰਦੇ ਰਹਿਣਗੇ। ਹਾਲਾਂਕਿ ਵੱਖੋ-ਵੱਖ ਜਿਲਿਆਂ ਚ ਵਰਖਾ-ਵੰਡ ਬਹੁਤੀ ਚੰਗੀ ਨਹੀਂ ਰਹੇਗੀ। ਜਿਸ ‘ਤੇ ਹੋਰ ਚਾਨਣਾਂ ਪਾਉਣ ਲਈ ਪਹਿਲੀ ਵਾਰ ਜਿਲ੍ਹੇਵਾਰ ਮਾਨਸੂਨ ਦਾ ਅਨੁਮਾਨ ਜਾਰੀ ਕੀਤਾ ਗਿਆ ਹੈ।

ਜਿਲ੍ਹੇਵਾਰ ਪੂਰਵ ਅਨੁਮਾਨ………
ਔਸਤ ਬਰਸਾਤ- ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਜਲੰਧਰ, ਸੰਗਰੂਰ, ਕਪੂਰਥਲਾ, ਬਠਿੰਡਾ, ਮਾਨਸਾ, ਗੁਰਦਾਸਪੁਰ, ਪਠਾਨਕੋਟ

ਔਸਤ ਨਾਲੋਂ ਘੱਟ- ਫਾਜਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ

ਔਸਤ ਨਾਲੋਂ ਵਧੇਰੇ- ਲੁਧਿਆਣਾ(ਲਗਾਤਾਰ ਦੂਜੇ ਸਾਲ ਔਸਤ ਨਾਲੋਂ ਵਧੇਰੇ ਬਰਸਾਤਾਂ ਦੀ ਉਮੀਦ ਹੈ), ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ

ਜੁਲਾਈ ਸਮੁੱਚੇ ਸੂਬੇ ਚ ਔਸਤ ਦੇ ਕਰੀਬ ਮੀਂਹ ਪੈਣਗੇ। ਜਿਸ ਚ ਜਿਆਦਾ ਯੋਗਦਾਨ ਪਟਿਆਲਾ, ਸੰਗਰੂਰ, ਲੁਧਿਆਣਾ, ਬਰਨਾਲਾ, ਮੋਗਾ ਜਿਲਿਆਂ ਦਾ ਹੋਵੇਗਾ।
ਅਗਸਤ_ਸਤੰਬਰ MJO ਵੇਵ ਤੇ +IOD ਕਾਰਨ ਬਰਸਾਤੀ ਕਾਰਵਾਈਆਂ ਚ ਵਾਧਾ ਹੋਵੇਗਾ। ਹਾਲਾਂਕਿ ਅਗਸਤ ਚ ਛੋਟੇ ਖੁਸ਼ਕ ਦੌਰ ਦੀ ਉਮੀਦ ਵੀ ਬਣੀ ਰਹੇਗੀ। ਪਰ ਮਾਨਸੂਨ ਦੇ ਦੂਜੇ ਅੱਧ ਚ ਔਸਤ ਜਾਂ ਉਸ ਤੋਂ ਰਤਾ ਕੁ ਵੱਧ ਮੀਂਹ ਦੀ ਉਮੀਦ ਹੈ। ਕੁੱਲ ਮਿਲਾਕੇ ਇਲ ਸੀਜ਼ਨ ਸੂਬੇ ਚ ਔਸਤ ਮੀਂਹ ਪੈਣਗੇ।
-ਜਾਰੀ ਕੀਤਾ: 8:57pm, 30 ਜੂਨ, 2019
ਨੋਟ:ਪੰਜਾਬ_ਦਾ_ਮੌਸਮ ਫੇਸਬੁੱਕ ਪੇਜ



error: Content is protected !!