ਸਾਈਂ ਬਾਬਾ ਬੁਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ’ਤੇ ਖ਼ੁਦਾ (ਰਬ) ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ-ਕਸ਼ਮੀਰ, ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤ੍ਹਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ, ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ।
ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੁਲੂ-ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਡੇਰੇ ‘ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਨਾਲ ਸਨ। ਗੁਰੁ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਬਾਬਾ ਬੁੱਢਣ ਸ਼ਾਹ ਜੀ ਨਾਲ ਰੂਹਾਨੀਅਤ ਦੇ ਬਚਨ ਕਰਨ ਲਈ ਆਏ ਸਨ ਤਾਂ ਅਗੋਂ ਬਾਬਾ ਬੁੱਢਣ ਸ਼ਾਹ ਜੀ ਨੇ ਗੁਰੁ ਨਾਨਕ ਦੇਵ ਜੀ ਦੀ ਖ਼ਿਦਮਤ ‘ਚ ਦੁੱਧ ਦਾ ਛੰਨਾ ਭੇਂਟ ਕੀਤਾ । ਗੁਰੁ ਜੀ ਨੇ ਅੱਧਾ ਛੰਨਾ ਦੁੱਧ ਦਾ ਪੀ ਕੇ ਕਿਹਾ ਕਿ ਅੱਧਾ ਦੁੱਧ ਅਸੀਂ ਛੇਵੇਂ ਜਾਮੇ ‘ਚ ਆ ਕੇ ਪੀਵਾਂਗੇ । ਬਾਬਾ ਬੁੱਢਣ ਸ਼ਾਹ ਜੀ ਆਖਣ ਲੱਗੇ ਮੇਰੀ ਉਮਰ ਤਾਂ ਪਹਿਲਾਂ ਹੀ ਏਨੀ ਹੋ ਚੁੱਕੀ ਹੈ ।ਛੇਵੇਂ ਜਾਮੇ ਤੱਕ ਤਾਂ ਉਨ੍ਹਾਂ ਨੂੰ ਸੁਧ ਬੁਧ ਹੀ ਨਹੀਂ ਰਹਿਣੀ ।ਪਰ ਬਾਬਾ ਬੁੱਢਣ ਸ਼ਾਹ ਜੀ ਨਾਲ ਗੁਰੁ ਸਾਹਿਬ ਇਹ ਵਚਨ ਕਰਕੇ ਮਰਦਾਨੇ ਨੂੰ ਆਪਣੇ ਨਾਲ ਲੈ ਕੇ ਚਲੇ ਗਏ।
ਬਾਬਾ ਬੁੱਢਣ ਸ਼ਾਹ ਜੀ ਨੇ ਗੁਰੁ ਨਾਨਕ ਦੇਵ ਜੀ ਦੀ ਇਸ ਅਮਾਨਤ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿੱਤਾ ਕਿ ਇਹ ਅਮਾਨਤ ਧੰਨ ਨਿਰੰਕਾਰ ਗੁਰੁ ਨਾਨਕ ਸਾਹਿਬ ਜੀ ਦੀ ਹੈ ।ਇਤਿਹਾਸਕਾਰਾਂ ਮੁਤਾਬਕ ਉਸ ਸਮੇਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ ਛੇ ਸੌ ਇਕੱਤਰ ਸਾਲ ਹੋ ਚੁੱਕੀ ਸੀ । ਸਮਾਂ ਬੀਤਦਾ ਗਿਆ ਅਤੇ ਆਖਿਰਕਾਰ ਛੇਵੀਂ ਪਾਤਸ਼ਾਹੀ ਦਾ ਸਮਾਂ ਵੀ ਆ ਗਿਆ । ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਆਏ ਅਤੇ ਗੁਰੁ ਨਾਨਕ ਦੇਵ ਜੀ ਵੱਲੋਂ ਰੱਖੀ ਗਈ ਅਮਾਨਤ ਮੰਗ ਲਈ । ਬਾਬਾ ਬੁੱਢਣ ਸ਼ਾਹ ਜੀ ਨੇ ਧੂਣੇ ‘ਚ ਰੱਖਿਆ ਦੁੱਧ ਇੱਕ ਸੋ ਇੱਕੀ ਸਾਲ ਬਾਅਦ ਕੱਢਿਆ ਤਾਂ ਉਹ ਦੁੱਧ ਕੱਚੇ ਦਾ ਕੱਚਾ ਸੀ ।
ਛੇਵੇਂ ਪਾਤਸ਼ਾਹ ਨੇ ਇਹ ਦੁੱਧ ਪੀਤਾ ਅਤੇ ਇਹ ਵੇਖ ਕੇ ਬਾਬਾ ਬੁੱਢਣ ਸ਼ਾਹ ਜੀ ਬਹੁਤ ਖੁਸ਼ ਹੋਏ ।ਕੀਰਤਪੁਰ ਸਾਹਿਬ ‘ਚ ਹੀ ਬਾਬਾ ਬੁੱਢਣ ਸ਼ਾਹ ਜੀ ਨੇ ਅੰਤਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਨ੍ਹਾਂ ੧੬੪੩ ਨੇ ਉਨ੍ਹਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ ‘ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਵਾਉਂਦੇ ਨੇ ।ਇਸੇ ਅਸਥਾਨ ਤੋਂ ਥੋੜੀ ਦੂਰੀ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ । ਦਰਗਾਹ ਦੇ ਅੰਦਰ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ-ਨਾਲ ਸਿੱਖ ਗੁਰੁ ਸਾਹਿਬਾਨ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨੇ ।
ਵਾਇਰਲ