ਜਗਵਿੰਦਰ ਸਿੰਘ ਨਾਮ ਦਾ ਆਦਮੀ ਜੋ ਜਲਾਲਾਬਾਦ ਦਾ ਰਹਿਣ ਵਾਲਾ ਹੈ। ਉਸ ਨੇ ਮੋਗਾ ਦੇ ਰਹਿਣ ਵਾਲੇ ਗੁਰਧੀਰ ਸਿੰਘ ਅਤੇ ਉਸ ਦੀ ਪਤਨੀ ਅਵਨੀਤ ਕੌਰ ਪਤਨੀ ਗੁਰਤੀਰਥ ਸਿੰਘ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਹੜੱਪਣ ਦਾ ਦੋਸ਼ ਲਗਾਇਆ ਹੈ। ਗ੍ਰਿਫਤਾਰ ਕੀਤੇ ਗੁਰਧੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੋੜਵੰਦਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਦੇ ਸਨ। ਜਿਹੜਾ ਆਦਮੀ ਉਨ੍ਹਾਂ ਤੋਂ ਅੱਗੇ ਕੰਮ ਕਰਦਾ ਸੀ। ਉਹ ਆਦਮੀ ਉਨ੍ਹਾਂ ਨਾਲ ਧੋਖਾ ਕਰ ਗਿਆ। ਜਿਸ ਕਾਰਨ ਇਹ ਵਿਵਾਦ ਪੈਦਾ ਹੋ ਗਿਆ ਹੈ।
ਉਸ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਪੈਸੇ ਦੇਣੇ ਹਨ। ਉਨ੍ਹਾਂ ਤੇ ਪਰਚੇ ਦਰਜ ਹੋ ਚੁੱਕੇ ਹਨ ਪਰ ਇਹ ਸਾਰੇ ਕੇਸ ਸੱਚੇ ਨਹੀਂ ਹੈ। ਜਿਸ ਨੇ ਇੱਕ ਲੱਖ ਰੁਪਇਆ ਲੈਣਾ ਹੈ। ਉਸ ਨੇ ਪੰਜ ਲੱਖ ਲਿਖਵਾ ਦਿੱਤਾ ਹੈ। ਇੱਕ ਆਦਮੀ ਨੂੰ ਉਨ੍ਹਾਂ ਨੇ ਹਾਂਗਕਾਂਗ ਭੇਜ ਦਿੱਤਾ ਸੀ ਪਰ ਉਹ ਕੰਮ ਨਾ ਕਰਨ ਦੀ ਵਜ੍ਹਾ ਨਾਲ ਵਾਪਿਸ ਆ ਗਿਆ। ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਉਹ ਹਰ ਮੁੱਦਈ ਨਾਲ ਰਾਜੀਨਾਮਾ ਕਰਨਾ ਚਾਹੁੰਦੇ ਹਨ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ।
ਜੇ ਉਸ ਦੀ ਜ਼ਮਾਨਤ ਹੋਵੇਗੀ ਬੇਲ ਹੋਣ ਤੋਂ ਬਾਅਦ ਉਹ ਹਰ ਇੱਕ ਨਾਲ ਬੈਠ ਕੇ ਮਸਲਾ ਹੱਲ ਕਰ ਲੈਣਗੇ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਗੁਰਧੀਰ ਸਿੰਘ ਅਤੇ ਉਸ ਦੀ ਪਤਨੀ ਅਵਨੀਤ ਕੌਰ ਪਤਨੀ ਗੁਰਤੀਰਥ ਸਿੰਘ ਨੂੰ ਮੁਹਾਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਪਤੀ ਪਤਨੀ ਦੋਵੇਂ ਦੁਬਈ ਜਾ ਰਹੇ ਸੀ।
ਇਨ੍ਹਾਂ ਦੇ ਖ਼ਿਲਾਫ਼ ਸੱਤ ਮਾਮਲੇ ਦਰਜ ਹਨ। ਇਹ ਲੋਕਾਂ ਤੋਂ ਪੈਸੇ ਲੈ ਕੇ ਹਜ਼ਮ ਕਰ ਜਾਂਦੇ ਸੀ ਅਤੇ ਉਨ੍ਹਾਂ ਨੂੰ ਵਿਦੇਸ਼ ਵੀ ਨਹੀਂ ਭੇਜਦੇ ਸਨ। ਜਿਹੜਾ ਉਨ੍ਹਾਂ ਕੋਲ ਮਸਲਾ ਹੁਣ ਆਇਆ ਹੈ। ਉਸ ਵਿੱਚ ਤਿੰਨ ਲੱਖ ਸੱਠ ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਇਹ ਦੋਸ਼ੀ ਪਹਿਲਾਂ ਵੀ ਰਿਮਾਂਡ ਤੇ ਹਨ। ਪੁਲਿਸ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਨੇ ਏਅਰਪੋਰਟ ਤੋਂ ਚੁੱਕਿਆ ਪੰਜਾਬੀ ਜੋੜਾ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ, ਦੇਖੋ ਵੀਡੀਓ
ਤਾਜਾ ਜਾਣਕਾਰੀ