ਆਈ ਤਾਜਾ ਵੱਡੀ ਖਬਰ
ਹਵਾਈ ਅੱਡਿਆਂ ‘ਤੇ ਕਰੜੀ ਨਜ਼ਰ, ਜਹਾਜ਼ ‘ਚ ਬੈਠਣ ਤੋਂ ਪਹਿਲਾਂ ਕਰਨੇ ਪੈਣਗੇ ਇਹ ਕੰਮ
ਨਵੀਂ ਦਿੱਲੀ: ਭਾਰਤ ਦੇ ਸਾਰੇ ਵੱਡੇ ਹਵਾਈ ਅੱਡਿਆਂ ‘ਤੇ ਅਗਲੇ ਇੱਕ ਸਾਲ ਦੇ ਅੰਦਰ-ਅੰਦਰ ਫੁੱਲ ਬਾਡੀ ਸਕੈਨਰ ਲਾਏ ਜਾਣਗੇ। ਅਗਲੇ ਦੋ ਸਾਲਾਂ ਵਿੱਚ ਹਰ ਹਵਾਈ ਅੱਡੇ ‘ਤੇ ਇਹ ਸਕੈਨਰ ਲਾਏ ਜਾਣਗੇ। ਇਨ੍ਹਾਂ ਨਾਲ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਯਾਤਰੀਆਂ ਨੂੰ ਪੂਰੀ ਤਰ੍ਹਾਂ ਨਾਲ ਸਕੈਨ ਕੀਤਾ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਤਲਾਸ਼ੀ ਨਹੀਂ ਦੇਣੀ ਪਵੇਗੀ।
ਸਿਵਲ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਹਵਾਈ ਅੱਡਿਆਂ ‘ਤੇ ਸੁਰੱਖਿਆ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਏਅਰਪੋਰਟ ‘ਤੇ ਬਾਡੀ ਸਕੈਨਰ ਲੱਗਣ ਮਗਰੋਂ ਮੁਸਾਫਰਾਂ ਦੀ ਚੈਕਿੰਗ ਲਈ ਵਰਤੇ ਜਾਣ ਵਾਲੇ ਵਾਕ-ਥਰੂ ਡੋਰ ਫਰੇਮ ਮੈਟਲ ਡਿਟੈਕਟਰ ਅਤੇ ਹੱਥ ਨਾਲ ਚੈਕਿੰਗ ਕਰਨ ਵਾਲੇ ਸਕੈਨਰਜ਼ ਦੀ ਲੋੜ ਖ਼ਤਮ ਹੋ ਜਾਵੇਗੀ। ਬਿਊਰੋ ਮੁਤਾਬਕ ਮੈਟਰ ਡਿਟੈਕਟਰ ਬਗੈਰ ਧਾਤ ਵਾਲੇ ਹਥਿਆਰ ਤੇ ਧਮਾ ਕਾਖੇਜ ਸਮੱਗਰੀ ਦੀ ਪਛਾਣ ਨਹੀਂ ਕਰ ਸਕਦੇ ਜਦਕਿ ਬਾਡੀ ਸਕੈਨਰ ਇਨ੍ਹਾਂ ਨੂੰ ਫੜ ਲੈਂਦੇ ਹਨ।
ਪਹਿਲੇ ਗੇੜ ਵਿੱਚ ਮਾਰਚ 2020 ਤਕ 105 ਵਿੱਚੋਂ 84 ਹਵਾਈ ਅੱਡਿਆਂ ‘ਤੇ ਫੁੱਲ ਬਾਡੀ ਸਕੈਨਰ ਲਾਏ ਜਾਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਦੇਸ਼ ਦੇ 105 ਹਵਾਈ ਅੱਡਿਆਂ ਵਿੱਚੋਂ 28 ਅਤਿ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖੇ ਗਏ ਹਨ। ਇਨ੍ਹਾਂ ਵਿੱਚ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨੰਈ ਦੇ ਹਵਾਈ ਅੱਡੇ ਸ਼ਾਮਲ ਹਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਉੱਤਰ-ਪੂਰਬ ਦੇ ਕੁਝ ਹਵਾਈ ਅੱਡਿਆਂ ਨੂੰ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਤਾਜਾ ਜਾਣਕਾਰੀ