BREAKING NEWS
Search

ਜਲੰਧਰ ਬੱਸ ਅੱਡੇ ‘ਤੇ 2 ਸਾਲ ਦੇ ਮਾਸੂਮ ਨੂੰ ਛੱਡ ਕੇ ਫਰਾਰ ਹੋਣ ਵਾਲੀ ਮਾਂ ਗ੍ਰਿਫ਼ਤਾਰ ਇਸ ਕਾਰਣ ਕਰਕੇ ਕੀਤੀ ਕਰਤੂਤ

ਜਲੰਧਰ : ਮਾਂ ਦੀ ਮਮਤਾ ਤੋਂ ਤਾਂ ਜਗ ਜ਼ਾਹਿਰ ਹੈ ਪਰ ਜੇਕਰ ਉਹੀ ਮਾਂ ਆਪਣੀ ਔਲਾਦ ਨੂੰ ਇਕੱਲਾ ਛੱਡ ਕੇ ਭੱਜ ਜਾਵੇ ਤਾਂ ਉਹ ਮਮਤਾ ਦੀ ਸਾਰੀ ਮਰਿਆਦਾਵਾਂ ਨੂੰ ਸ਼ਰਮਸ਼ਾਰ ਕਰ ਦਿੰਦੀ ਹੈ। ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾ 6 ਅਪ੍ਰੈਲ ਨੂੰ ਖਬਰ ਆਈ ਸੀ ਕਿ ਇੱਕ ਮਾਂ ਆਪਣੇ ਬਚੇ ਨੂੰ ਜਲੰਧਰ ਦੇ ਅੱਡੇ ‘ਤੇ ਛੱਡ ਕੇ ਫਰਾਰ ਹੋ ਗਈ ਹੈ।

ਦੱਸ ਦੇਈਏ ਕਿ ਬੀਤੇ ਦਿਨੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਬੱਚੇ ਨੂੰ ਛੱਡ ਕੇ ਭੱਜਣ ਵਾਲੀ ਮੁਲਜ਼ਮ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਔਰਤ ਦੀ ਪਛਾਣ ਸੰਦੀਪ ਕੌਰ ਵਾਸੀ ਅਬਾਦਗੜ੍ਹ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ ਬੱਸ ਅੱਡੇ ਤੋਂ ਬੱਚਾ ਮਿਲਣ ‘ਤੇ ਪੁਲਿਸ ਨੇ ਉਸ ਨੂੰ ਨਕੋਦਰ ਰੋਡ ਸਥਿਤ ਬਾਲ ਘਰ ਨੂੰ ਸੌਂਪ ਦਿੱਤਾ ਸੀ। ਮਾਮਲੇ ਦੀ ਜਾਂਚ ਕਰਨ ‘ਤੇ ਬੱਚੇ ਦੀ ਦਾਦੀ ਜਸਵੰਤ ਕੌਰ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।

ਬਚੇ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਰੁਣਦੀਪ ਸਿੰਘ ਦੁਬਈ ‘ਚ ਨੌਕਰੀ ਕਰਦਾ ਕਰਦਾ ਹੈ। ਜਸਵੰਤ ਕੌਰ ਨੇ ਦੱਸਿਆ ਕਿ ਪੰਜ ਅਪ੍ਰੈਲ ਦੀ ਸਵੇਰ ਉਨ੍ਹਾਂ ਦੀ ਨੂੰਹ ਸੰਦੀਪ ਕੌਰ ਨਾਲ ਲੜਾਈ ਹੋਈ ਸੀ।

ਇਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਘਰੋਂ ਚਲੀ ਗਈ ਸੀ। ਇਸ ਤੋਂ ਬਾਅਦ ਦੋਹਾ ਦੀ ਕੋਈ ਖਬਰ ਨਹੀਂ ਮਿਲੀ ਸੀ।

ਪੁਲਿਸ ਨੇ ਬੱਚੇ ਦੀ ਦਾਦੀ ਦੇ ਬਿਆਨ ‘ਤੇ ਬੱਚੇ ਦੀ ਮਾਂ ਸੰਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ



error: Content is protected !!