ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ ‘ਚੋਂ ਫਿਰ ਤੋਂ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਇਕ ਇਲਾਕੇ ‘ਚ 6 ਸਾਲਾ ਬੱਚੀ ਨੂੰ 35 ਸਾਲਾ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਬਾਲਗ ਲੜਕੀ ਪ੍ਰਵਾਸੀ ਮਜ਼ਦੂਰ ਦੀ ਧੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਫੜ ਕੇ ਲੋਕਾਂ ਵੱਲੋਂ ਮੁਲਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਕਤ ਵਿਅਕਤੀ ਨੇ ਉਸ ਸਮੇਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਉਸ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਜਦੋਂ ਮਾਂ ਨੇ ਘਰ ਆ ਕੇ ਦੇਖਿਆ ਤਾਂ ਮਾਸੂਮ ਬੱਚੀ ਖੂਨ ਨਾਲ ਲਥਪਥ ਪਾਈ ਗਈ। ਮਾਂ ਨੇ ਦੇਖਿਆ ਕਿ ਇਕ ਵਿਅਕਤੀ ਵੀ ਘਰ ‘ਚ ਦਾਖਲ ਸੀ। ਉਥੇ ਹੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੇ ਲੋਕਾਂ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਭੜਕੇ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ।
ਫਿਰ ਸਬੰਧਤ ਥਾਣੇ ਨੂੰ ਸੂਚਨਾ ਦੇ ਕੇ ਪੁਲਸ ਦੇ ਹਵਾਲੇ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨਸ਼ਾ ਕੀਤਾ ਹੋਇਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਜਦੋਂ ਪੁਲਸ ਉਸ ਨੂੰ ਹਸਪਤਾਲ ਲਿਜਾ ਰਹੀ ਸੀ ਤਾਂ ਮੁਲਜ਼ਮ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।
ਥਾਣਾ ਰਾਮਾਮੰਡੀ ਦੇ ਏ. ਐੱਸ. ਆਈ. ਨਾਰਾਇਣ ਗੌੜ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ੇ ‘ਚ ਟੱਲੀ ਸੀ, ਜਿਸ ਕਰਕੇ ਉਹ ਆਪਣਾ ਬਿਆਨ ਨਹੀਂ ਦੇ ਸਕਿਆ। ਉਥੇ ਹੀ ਬੱਚੀ ਨੂੰ ਸਿਵਲ ਹਸਪਤਾਲ ‘ਚ ਭੇਜ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ।
Home ਤਾਜਾ ਜਾਣਕਾਰੀ ਜਲੰਧਰ ‘ਚ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ, ਲੋਕਾਂ ਦੀ ਕੁੱਟਮਾਰ ਤੋਂ ਬਾਅਦ ਮੁਲਜ਼ਮ ਦੀ ਹੋਈ ਮੌਤ, ਕਹਿੰਦੇ ਪਹਿਲਾਂ ਤਾ ਉਸਨੇ
ਤਾਜਾ ਜਾਣਕਾਰੀ