BREAKING NEWS
Search

ਜਮੈਟੋ ਡਿਲੀਵਰੀ ਵਾਲਾ ਮੁੰਡਾ ਘੇਰ ਲਿਆ ਪੁਲਿਸ ਨੇ, ਅੱਗੇ ਜੋ ਹੋਇਆ ਉਸਨੇ ਉੱਡਾ ਦਿੱਤੇ ਪੁਲਿਸ ਦੇ ਹੋਸ਼, ਦੇਖੋ ਵੀਡੀਓ

ਬਠਿੰਡਾ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਦੇਖਣ ਵਿਚ ਸਾਹਮਣੇ ਆਇਆ ਹੈ। ਜਿਵੇਂ ਜਿਵੇਂ ਹਾਲਾਤ ਬਦਲਦੇ ਜਾ ਰਹੇ ਹਨ। ਤਿਵੇਂ ਤਿਵੇਂ ਹੀ ਲੋਕਾਂ ਦੇ ਧੰਦੇ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ। ਬਠਿੰਡਾ ਪੁਲਿਸ ਨੇ ਜ਼ੋਮੈਟੋ ਕੰਪਨੀ ਦੇ ਡਲਿਵਰੀਮੈਨ ਦੇ ਰੂਪ ਵਿੱਚ ਅਮਲ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਬਠਿੰਡਾ ਪੁਲੀਸ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਰਸ ਰਾਮ ਨਗਰ ਵਿੱਚ ਨਾਕੇ ਦੌਰਾਨ ਪੁਲਿਸ ਨੇ ਜ਼ੋਮੈਟੋ ਕੰਪਨੀ ਦੇ ਬੈਗ ਵਾਲੇ ਕਿਸੇ ਵਿਅਕਤੀ ਨੂੰ ਪੈਦਲ ਆਉਂਦੇ ਦੇਖਿਆ।

ਜਦੋਂ ਪੁਲਸ ਨੇ ਸ਼ੱਕ ਪੈਣ ਤੇ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿਚੋਂ 14500 ਮਾਰੂ ਗੋਲੀਆਂ ਬਰਾਮਦ ਹੋਈਆਂ। ਇਹ ਵਿਅਕਤੀ 6-7 ਮਹੀਨੇ ਤੋਂ ਜ਼ੋਮੈਟੋ ਕੰਪਨੀ ਦੇ ਡਲਿਵਰੀ ਮੈਨ ਦੀ ਆੜ ਵਿੱਚ ਇਹ ਕੰਮ ਕਰ ਰਿਹਾ ਸੀ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮੁਕਤਸਰ ਦੇ ਕਿਸੇ ਪੱਪੀ ਨਾਮ ਦੇ ਵਿਅਕਤੀ ਤੋਂ ਸਾਮਾਨ ਲੈ ਕੇ ਆਉਂਦਾ ਸੀ। ਪੱਪੀ ਨਾਲ ਉਸ ਦੀ ਫੋਨ ਰਾਹੀਂ ਹੀ ਗੱਲ ਹੁੰਦੀ ਸੀ ਅਤੇ ਉਸ ਨੂੰ ਸਾਮਾਨ ਮਿਲ ਜਾਂਦਾ ਸੀ। ਦੋਸ਼ੀ ਉਸ ਪੱਪੀ ਨਾਮ ਦੇ ਵਿਅਕਤੀ ਨੂੰ ਕਦੇ ਵੀ ਨਿੱਜੀ ਤੌਰ ਤੇ ਨਹੀਂ ਮਿਲਿਆ। ਸਗੋਂ ਉਨ੍ਹਾਂ ਦੀ ਆਪਸ ਵਿੱਚ ਮੋਬਾਈਲ ਰਾਹੀਂ ਹੀ ਗੱਲਬਾਤ ਹੁੰਦੀ ਸੀ।

ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਹੈ। ਰਿਮਾਂਡ ਦੌਰਾਨ ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਇੱਕ ਤਰ੍ਹਾਂ ਨਾਲ ਮੈਟਰੋ ਕੰਪਨੀ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਸੀ। ਹੁਣ ਇਹ ਵੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ ਕਿ ਉਹ ਜ਼ੋਮੈਟੋ ਦਾ ਡਿਲੀਵਰੀ ਮੈਨ ਹੈ ਵੀ ਜਾਂ ਨਹੀਂ। ਹੁਣ ਉਸ ਤੋਂ ਸਭ ਗੱਲਾਂ ਸਪੱਸ਼ਟ ਹੋ ਜਾਣਗੀਆਂ ਅਤੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!