ਆਈ ਤਾਜ਼ਾ ਵੱਡੀ ਖਬਰ
ਆਪਣੇ ਜਨਮ ਦਿਨ ਦਾ ਸਾਰਿਆਂ ਨੂੰ ਹੀ ਚਾਅ ਹੁੰਦਾ ਹੈ ਤੇ ਵੱਖੋ ਵੱਖਰੇ ਢੰਗਾਂ ਦੇ ਨਾਲ ਲੋਕ ਜਨਮ ਦਿਨ ਨੂੰ ਮਨਾਉਂਦੇ ਹਨ । ਪਰ ਇੱਕ ਜਨਮ ਦਿਨ ਪਾਰਟੀ ਤੇ ਚਾਵਾਂ ਚਾਵਾਂ ਨਾਲ ਕੇਕ ਕੱਟਣ ਤੋਂ ਬਾਅਦ ਅਜਿਹਾ ਕੰਮ ਹੋ ਗਿਆ ਕਿ 51 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ । ਦਰਅਸਲ ਉੱਤਰ ਪ੍ਰਦੇਸ਼ ਦੇ ਲਖਨਊ ਦੇ ਇਕ ਪਿੰਡ ‘ਚ ਜਨਮਦਿਨ ਪਾਰਟੀ ਲੋਕਾਂ ਨੂੰ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਪਾਰਟੀ ਚ ਖਾਣਾ ਖਾਣ ਮਗਰੋਂ ਇਕਵੰਜਾ ਲੋਕ ਬੀਮਾਰ ਹੋ ਗਏ । ਇਨ੍ਹਾਂ ਲੋਕਾਂ ਨੂੰ ਉਲਟੀ ਅਤੇ ਖਾਂਸੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ।
ਇਨ੍ਹਾਂ ਵਿਅਕਤੀਆਂ ਵਿਚੋਂ ਜ਼ਿਆਦਾਤਰ ਲੋਕਾਂ ਦੇ ਪੇਟ ਵਿੱਚ ਦਰਦ ਹੋ ਰਹੀ ਹੈ ਤੇ ਇਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਹੈ । ਜ਼ਿਕਰਯੋਗ ਹੈ ਕਿ ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 51 ਲੋਕਾਂ ’ਚੋਂ 39 ਨੂੰ ਕਮਿਊਨਿਟੀ ਸਿਹਤ ਕੇਂਦਰ ਮੋਹਨਲਾਲਗੰਜ ’ਚ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ ਗੋਰਾ ਪਿੰਡ ਚ ਸੰਨੀ ਰਾਵਤ ਤੇ ਇਕ ਸਾਲ ਪੁੱਤਰ ਦਾ ਜਨਮ ਦਿਨ ਸੀ ਤੇ ਘਰ ਵਿੱਚ ਰਿਸ਼ਤੇਦਾਰਾਂ ਨੂੰ ਬੁਲਾਇਆ ਹੋਇਆ ਸੀ ।
ਘਰ ਚ ਹੀ ਛੋਲੇ ਚੌਲ ਸੁੱਕੀ ਸਬਜ਼ੀ ਅਤੇ ਪੂੜੀਆਂ ਦੀ ਦਾਅਵਤ ਕੀਤੀ ਗਈ ਸੀ ਤੇ ਰਾਤ ਨੂੰ ਅੱਠ ਵਜੇ ਕੱਟਿਆ ਗਿਆ, ਜਿਸ ਤੋਂ ਬਾਅਦ ਸਾਰਿਆਂ ਨੂੰ ਹੀ ਖਾਣਾ ਪਰੋਸਿਆ ਗਿਆ । ਇਸ ਦੇ ਕੁਝ ਘੰਟਿਆਂ ਬਾਅਦ ਹੀ ਲੋਕਾਂ ਨੂੰ ਉਲਟੀ ਅਤੇ ਖਾਂਸੀ ਆਉਣੀ ਸ਼ੁਰੂ ਹੋ ਗਈ । ਹੌਲੀ ਹੌਲੀ ਬਿਮਾਰ ਹੋਣ ਵਾਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ।
ਉਧਰ ਇਸ ਸਬੰਧੀ ਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮਦਿਨ ਦਿਨ ਪਾਰਟੀ ਚ ਖਾਣਾ ਖਾਣ ਮਗਰੋਂ ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਸਾਰੇ ਬੱਚਿਆਂ ਨੂੰ ਸਿਹਤ ਕੇਂਦਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜ਼ਿਆਦਾਤਰ ਬੱਚਿਆਂ ਚ ਬੁਖਾਰ ਤੇ ਦਸਤ ਦੀ ਸਮੱਸਿਆ ਹੈ । ਜਿਸ ਦੇ ਚਲਦੇ ਡਾਕਟਰਾਂ ਵੱਲੋਂ ਬਿਮਾਰ ਹੋਏ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।
ਤਾਜਾ ਜਾਣਕਾਰੀ