ਹੋਈ ਇਸ ਬੋਲੀਵੁਡ ਹਸਤੀ ਦੀ ਅਚਾਨਕ ਮੌਤ
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਬੋਲੀਵੁਡ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ। ਪਿੱਛਲੇ 2-3 ਹਫਤੇ ਬੋਲੀਵੁਡ ਲਈ ਬਹੁਤ ਮਾੜੇ ਰਹੇ ਹਨ ਅਤੇ ਕਈ ਸਟਾਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਦੇ ਲਈ ਅਲਵਿਦਾ ਆਖ ਗਈਆਂ ਹਨ। ਅਜਿਹੀ ਹੀ ਇਕ ਹੋਰ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ ਜਿਸ ਨੇ ਇਕ ਵਾਰ ਫਿਰ ਬੋਲੀਵੁਡ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਆਈ ਹੈ। ਫ਼ਿਲਮੀ ਹਸਤੀ ਦਿਸ਼ਾ ਸਾਲਿਅਨ ਦੀ ਮੌਤ ਹੋ ਗਈ ਹੈ। ਦਿਸ਼ਾ ਨੇ ਸੁਸ਼ਾਂਤ ਸਿੰਘ ਰਾਜਪੂਤ ਤੇ ਵਰੂਣ ਸ਼ਰਮਾ ਸਮੇਤ ਕਈ ਸੇਲੀਬ੍ਰਿਟੀਜ਼ ਨਾਲ ਕੰਮ ਕੀਤਾ ਸੀ।
ਦਿਸ਼ਾ ਦੀ ਮੌਤ ਦੇ ਕਾਰਨ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਨੂੰ ਮਲਾਡ ‘ਚ ਆਪਣੀ ਬਿਲਡਿੰਗ ਦੀ 14ਵੀਂ ਮੰਜ਼ਿਲ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ। ਪੀਪਿੰਗ ਮੂਨ ਦੀ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਪੁਲਿਸ ਨੂੰ ਕੋਈ ਨੋਟ ਨਹੀਂ ਮਿਲਿਆ ਹੈ ਤੇ ਅਜੇ ਵੀ ਮੌਤ ਦਾ ਕਾਰਨ ਜਾਣਨ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ Republic World ਦੀ ਰਿਪੋਟ ਅਨੁਸਾਰ ਪੁਲਿਸ ਇਸ ਨੂੰ ਖ਼ੁ-ਦ -ਕੁ- ਸ਼ੀ। ਰਹੀ ਹੈ ਪਰ ਕਾਰਨ ਦੀ ਪੁਸ਼ਟੀ ਨਾ ਹੋਣ ਦੀ ਵਜ੍ਹਾ ਨਾਲ ਨੌਰਮਲ ਰਿਪੋਰਟ ਦਰਜ ਕੀਤੀ ਗਈ ਹੈ। ਦਿਸ਼ਾ ਆਪਣੇ Boyfriend ਨਾਲ ਮਲਾਡ ਦੇ ‘ਜਨਕਲਿਆਣ ਨਗਰ’ ਇਲਾਕੇ ‘ਚ ਰਹਿੰਦੀ ਸੀ। ਦਿਸ਼ਾ ਦੇ ਸੋਸ਼ਲ ਮੀਡੀਆ ਪ੍ਰੋਫਾਇਲ ਦੇ ਮੁਤਾਬਕ ਉਹ Cornerstone Sports and Entertainment Pvt Ltd. ‘ਚ ਬਤੌਰ ਮੈਨੇਜਰ ਵੀ ਕੰਮ ਕਰ ਰਹੀ ਸੀ।
ਦਿਸ਼ਾ ਨੇ ਵਰੂਣ ਸ਼ਰਮਾ ਦੇ ਨਾਲ ਲਗਪਗ ਇਕ ਸਾਲ ਤਕ ਕੰਮ ਕੀਤਾ ਸੀ। ਰਿਪੋਰਟ ਮੁਤਾਬਕ ਕਾਮੇਡੀਅਨ ਭਾਰਤੀ ਸਿੰਘ ਤੇ ਐਕਟਰ ਐਸ਼ਵਰਿਆ ਰਾਏ ਬੱਚਨ ਨਾਲ ਵੀ ਦਿਸ਼ਾ ਕੰਮ ਕਰ ਚੁੱਕੀ ਸੀ।
ਵਰੂਣ ਨੇ ਇੰਸਟਾਗ੍ਰਾਮ ‘ਤੇ ਦਿਸ਼ਾ ਨਾਲ ਇਕ ਤਸਵੀਰ ਸ਼ੇਅਰ ਕਰਕੇ ਦੁੱਖ ਜਤਾਇਆ ਹੈ।
ਵਰੂਣ ਦੀ ਪੋਸਟ ‘ਤੇ ਸੋਨਾਕਸ਼ੀ ਸਿਨਹਾ, ਮੌਨੀ ਰਾਏ, ਹੁਮਾ ਕੁਰੈਸ਼ੀ, ਮਨਜੋਤ ਸਿੰਘ, ਆਕਾਂਸ਼ਾ ਪੁਰੀ ਸਮੇਤ ਇੰਡਸਟਰੀ ਨਾਲ ਜੁੜੇ ਤਮਾਮ ਲੋਕਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ। ਮਨੋਰੰਜਨ ਇੰਡਸਟਰੀ ‘ਚ ਇਸ ਸਮੇਂ ਲਗਾਤਾਰ ਬੁ ਰੀ ਆਂ ਖ਼ਬਰਾਂ ਆ ਰਹੀਆਂ ਹਨ।

ਤਾਜਾ ਜਾਣਕਾਰੀ