ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਹਾਲੇ ਕੋਰੋਨਾ ਮਹਾਮਾਰੀ ਖਤਮ ਨਹੀਂ ਹੋਈ, ਪਰ ਇਸੇ ਵਿਚਕਾਰ ਇਕ ਹੋਰ ਬਿਮਾਰੀ ਨੇ ਦੇਸ਼ ਵਿੱਚ ਦਸਤਕ ਦੇ ਦਿੱਤੀ ਹੈ । ਛੋਟੇ ਬੱਚਿਆਂ ਤੇ ਇਹ ਬਿਮਾਰੀ ਬਹੁਤ ਹੀ ਖ਼ਤਰਨਾਕ ਅਸਰ ਵਿਖਾ ਰਹੀ ਹੈ ਜਿਸ ਦੇ ਚੱਲਦੇ ਹੁਣ ਸਰਕਾਰ ਵੱਲੋਂ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਦਰਅਸਲ ਮੰਕੀਪੌਕਸ ਦੀ ਲਾਗ ਹੁਣ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਚੁੱਕੀ ਹੈ ਤੇ ਇਸੇ ਦੇ ਚੱਲਦੇ ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਚਿਤਾਵਨੀ ਵੀ ਜਾਰੀ ਕਰ ਦਿੱਤੀ ਹੈ ਕਿ ਛੋਟੇ ਬੱਚਿਆਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਹੈ ਜਿਸ ਕਰ ਕੇ ਇਸ ਦੇ ਲੱਛਣਾਂ ਤੇ ਨਜ਼ਰ ਰੱਖਣੀ ਹੋਵੇਗੀ ।
ਜ਼ਿਕਰਯੋਗ ਹੈ ਕਿ ਹਾਲੇ ਤਕ ਭਾਰਤ ਵਿਚ ਮੰਕੀਪੋਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ , ਪਰ ਫਿਰ ਵੀ ਸਰਕਾਰ ਵੱਲੋਂ ਇਸ ਦੇ ਲਾਗ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਤਾਂ ਜੋ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਜਿਆਦਾ ਆਰਥਿਕ ਪੱਖੋਂ ਨੁਕਸਾਨ ਹੋ ਚੁੱਕਿਆ ਹੈ । ਇਸ ਦੇ ਚਲਦੇ ਹੁਣ ਸਰਕਾਰ ਵੀ ਇਸ ਵਧ ਰਹੀ ਖਤਰਨਾਕ ਬਿਮਾਰੀ ਦੀ ਲਾਗ ਨੂੰ ਵੇਖਦੇ ਹੋਏ ਪ੍ਰੇਸ਼ਾਨ ਹੈ ਤੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਹੁਣ ਸਰਕਾਰ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।
ਦੂਜੇ ਪਾਸੇ ਪ੍ਰਾਈਵੇਟ ਹੈਲਥ ਡਿਵਾਈਸ ਕੰਪਨੀ ਵੱਲੋਂ ਮੰਕੀ ਪੌਕਸ ਟੈਸਟ ਲਈ ਇਕ RT-PCR ਟੈਸਟ ਕਿੱਟ ਤਿਆਰ ਕੀਤੀ ਹੈ। ਜਿਸ ਕਿੱਟ ਦੇ ਜ਼ਰੀਏ ਇੱਕ ਘੰਟੇ ਦੇ ਅੰਦਰ ਹੀ ਇਸ ਦੇ ਨਤੀਜੇ ਜਾਣੇ ਜਾ ਸਕਦੇ ਹਨ । ਜ਼ਿਕਰਯੋਗ ਹੈ ਕਿ ਮੰਕੀ ਪੌਕਸ ਦਾ ਪਹਿਲਾ ਮਾਮਲਾ ਸ਼ੁੱਕਰਵਾਰ ਨੂੰ ਅਰਜਨਟੀਨਾ ਤੋਂ ਸਾਹਮਣੇ ਆਇਆ ਸੀ ਤੇ ਮਰੀਜ਼ ਹਾਲ ਹੀ ਵਿੱਚ ਸਪੇਨ ਤੋਂ ਵਾਪਸ ਆਇਆ ਸੀ ਤੇ ਦੇਸ਼ ਵਿੱਚ ਵਾਇਰਸ ਦੀ ਦਾ ਇੱਕ ਸ਼ੱਕੀ ਮਰੀਜ਼ ਵੀ ਪਾਇਆ ਗਿਆ ਹੈ ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੱਛਮੀ ਅਫ਼ਰੀਕਾ ਤੋਂ ਯੂ ਏ ਆਈ ਪਰਤਣ ਵਾਲੇ ਇੱਕ ਔਰਤ ਵਿੱਚ ਵੀ ਇਸ ਬਿਮਾਰੀ ਦੀ ਪੁਸ਼ਟੀ ਹੋਈ ਸੀ , ਜਿਸ ਦੇ ਚਲਦੇ ਹੁਣ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਚਿਤਾਵਨੀ ਜਾਰੀ ਹੋ ਚੁੱਕੀ ਹੈ ਤੇ ਡਬਲਿਊਐਚਓ ਦੇ ਵੱਲੋਂ ਵੀ ਸਮੇਂ ਸਮੇਂ ਤੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ।
Home ਤਾਜਾ ਜਾਣਕਾਰੀ ਛੋਟੇ ਬੱਚੇ ਸ਼ਿਕਾਰ ਹੋ ਰਹੇ ਇਸ ਖਤਰਨਾਕ ਬਿਮਾਰੀ ਨਾਲ, ਏਨੇ ਦੇਸ਼ਾਂ ਚ ਫੈਲੀ – ਸਰਕਾਰ ਵਲੋਂ ਹਾਈ ਅਲਰਟ

ਤਾਜਾ ਜਾਣਕਾਰੀ