ਕਿਹਾ ਜਾਂਦਾ ਹੈ ਕਿ ਲਾਲ ਤਾਂ ਗੋਦੜੀਆਂ ਵਿੱਚ ਹੀ ਪਛਾਣੇ ਜਾਂਦੇ ਹਨ। ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਸੁੱਖ ਸੁਵਿਧਾਵਾਂ ਮਿਲਦੀਆਂ ਹੋਣ ਉਹ ਬੱਚੇ ਹੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਨ। ਸਗੋਂ ਸੱਚ ਤਾਂ ਇਹ ਹੈ ਕਿ ਕਿਸੇ ਮੰਜ਼ਿਲ ਤੇ ਪਹੁੰਚਣ ਦਾ ਜਜਬਾ ਇਨਸਾਨ ਦੇ ਅੰਦਰ ਹੋਣਾ ਚਾਹੀਦਾ ਹੈ। ਫਿਰ ਦ੍ਰਿੜ੍ਹਤਾ ਨਾਲ ਪੱਟਿਆ ਗਿਆ ਇੱਕ ਇੱਕ ਕਦਮ ਇਨਸਾਨ ਨੂੰ ਮੰਜ਼ਿਲ ਤੱਕ ਲੈ ਹੀ ਜਾਂਦਾ ਹੈ ਅਤੇ ਮਿਹਨਤ ਕਰਨ ਵਾਲਾ ਇਨਸਾਨ ਇੱਕ ਨਾ ਇੱਕ ਦਿਨ ਸਫ਼ਲਤਾ ਦੇ ਝੰਡੇ ਗੱਡ ਹੀ ਦਿੰਦਾ ਹੈ। ਨੈਪੋਲੀਅਨ ਕਹਿੰਦਾ ਹੈ ਕਿ ਅਸੰਭਵ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਵਿੱਚ ਹੀ ਮਿਲਦਾ ਹੈ।
ਇਸ ਸਬੰਧ ਵਿੱਚ ਹੀ ਹੁਸ਼ਿਆਰਪੁਰ ਤੋਂ ਇੱਕ ਸਾਧਾਰਨ ਪਰਿਵਾਰ ਦੀ ਲੜਕੀ ਵੱਲੋਂ ਅਹਿਮ ਪ੍ਰਾਪਤੀਆਂ ਕਰਨ ਦੀ ਖ਼ਬਰ ਮਿਲੀ ਹੈ। ਨਵਜੋਤ ਕੁਮਾਰੀ ਦੀ ਉਮਰ ਲਗਭਗ ਪੰਦਰਾਂ ਸਾਲ ਹੈ ਅਤੇ ਉਹ ਨੌਵੀਂ ਕਲਾਸ ਦੀ ਵਿਦਿਆਰਥਣ ਹੈ। ਜਦੋਂ 2016-17 ਵਿੱਚ ਟਾਟਾ ਵੱਲੋਂ ਗਲੋਬਲ ਵਾਤਾਵਰਣ ਸਬੰਧੀ ਖੇਡ ਮੁਕਾਬਲੇ ਕਰਵਾਏ ਗਏ।
ਇਸ ਵਿੱਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰਤ ਦੇ ਰਾਸ਼ਟਰਪਤੀ ਵੱਲੋਂ ਵੀ ਇਸ ਲੜਕੀ ਨੂੰ ਸਨਮਾਨਿਤ ਕੀਤਾ ਗਿਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੀ ਲੜਕੀ ਹੋਰ ਬੱਚਿਆਂ ਸਮੇਤ ਦੇਸ਼ ਦੇ ਰਾਸ਼ਟਰਪਤੀ ਨਾਲ ਫੋਟੋ ਵੀ ਖਿਚਵਾ ਸਕੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੇ ਸਾਨੂੰ ਮਾਣ ਦਿਵਾਇਆ ਹੈ।
ਜਦੋਂ ਪੱਤਰਕਾਰਾਂ ਵੱਲੋਂ ਲੜਕੀ ਨਵਜੋਤ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਸੈਨਿਕ ਸਕੂਲ ਵਿੱਚ ਪੜ੍ਹਨਾ ਚਾਹੁੰਦੀ ਹੈ। ਪਰ ਉਸ ਦੇ ਮਾਤਾ ਪਿਤਾ ਦੀ ਮਾਲੀ ਹਾਲਤ ਇਸ ਯੋਗ ਨਹੀਂ। ਜੇਕਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ ਤਾਂ ਉਸ ਦੀ ਸੈਨਿਕ ਸਕੂਲ ਵਿੱਚ ਪੜ੍ਹਨ ਦੀ ਇੱਛਾ ਪੂਰੀ ਹੋ ਸਕਦੀ ਹੈ। ਸਾਡੀ ਸਰਕਾਰ ਨੂੰ ਅਜਿਹੇ ਗਰੀਬ ਅਤੇ ਯੋਗ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ।ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਵਾਇਰਲ ਛੋਟੀ ਉਮਰ ਚ ਕੁੜੀ ਨੇ ਕੀਤੀ ਕਮਾਲ, ਹੁਣ ਪੈ ਰਹੀ ਹੈ ਪੂਰੇ ਪੰਜਾਬ ‘ਚ ਧਮਾਲ, ਕੁੜੀਆਂ ਜ਼ਰੂਰ ਦੇਖਣ ਇਹ ਵੀਡੀਓ
ਵਾਇਰਲ