BREAKING NEWS
Search

ਛਾਂਹੀਆ ,ਦਾਗ ਧੱਬੇ ,ਮੁਹਾਸੇ ਚਿਹਰੇ ਦੀਆ ਸਾਰੀਆਂ ਪ੍ਰੇਸ਼ਾਨੀਆਂ ਦਾ ਇਲਾਜ਼

ਜੈਫਲ ਦਾ ਨਾਮ ਤੁਸੀਂ ਸਭ ਨੇ ਆਮ ਹੀ ਸੁਣਿਆ ਹੋਵੇਗਾ ਪਰ ਇਸਤੋਂ ਹੋਣ ਵਾਲੇ ਲਾਭ ਕੀ ਹਨ ਸ਼ਾਇਦ ਹੀ ਤੁਹਾਡੇ ਵਿੱਚੋ ਕੋਈ ਜਾਣਦਾ ਹੋਵੇ। ਤਾ ਅੱਜ ਅਸੀਂ ਇਸਤੋਂ ਕੀ ਕੀ ਲਾਭ ਹੋ ਸਕਦੇ ਹਨ ਦੇ ਬਾਰੇ ਵਿਚ ਗੱਲ ਕਰਨ ਜਾ ਰਹੇ ਹਾਂ। ਇਸਦੇ ਕਾਰਨ ਅਸੀਂ ਆਪਣੇ ਚਿਹਰੇ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਤੁਸੀਂ ਇਸਦੀ ਵਰਤੋਂ ਰੋਜ਼ਾਨਾ ਕਰਦੇ ਹੋ ਤਾ ਇਹ ਹੋਲੀ ਹੋਲੀ ਤੁਹਾਡੀਆਂ ਸਾਰੀਆਂ ਸਮੱਸਿਆਵਾ ਨੂੰ ਖਤਮ ਕਰ ਦੇਵੇਗਾ।

ਇਸਦੇ ਅੰਦਰ ਕਈ ਤਰ੍ਹਾਂ ਦੇ ਤੱਤ ਜਿਵੇ ਵਿਟਾਮਿਨ ਏ ਪਾਇਆ ਜਾਂਦਾ ਹੈ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਤੁਹਾਡੇ ਚਿਹਰੇ ਦੀ ਰੌਣਕ ਨੂੰ ਵਧਾ ਦਿੰਦਾ ਹੈ। ਕਿਵੇਂ ਅਸੀਂ ਆਪਣੀ ਸੁੰਦਰਤਾ ਨੂੰ ਵਧਾ ਸਕਦੇ ਹਾਂ ਜਾਣੋ ਇਸਦੇ ਬਾਰੇ ਵਿਚ। ਸਭ ਤੋਂ ਪਹਿਲਾ ਇੱਕ ਚਮਚ ਸ਼ਹਿਦ ਲਵੋ ਇਸ ਵਿਚ ਅੱਧਾ ਚਮਚ ਦੇ ਕਰੀਬ ਜੈਫਲ ਦਾ ਪਾਊਡਰ ਮਿਲਾ ਲਵੋ। ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਜਗਾ ਤੇ ਲਗਾਓ ਜਿੱਥੇ ਦਾਗ ਧੱਬੇ,ਮੁਹਾਸੇ ਜਾ ਛਾਂਹੀਆ ਹਨ। ਤੁਸੀਂ ਇਸਨੂੰ ਪੂਰੇ ਫੇਸ ਤੇ ਵੀ ਲਗਾ ਸਕਦੇ ਹੋ ਪਰ ਜਿਸ ਜਗਾ ਤੇ ਜਿਆਦਾ ਸਮੱਸਿਆ ਆ ਉਥੇ ਜਰੂਰ ਲਗਾਓ। ਅੱਧਾ ਘੰਟਾ ਰੱਖਣ ਦੇ ਬਾਅਦ ਇਸਨੂੰ ਸਾਦੇ ਪਾਣੀ ਨਾਲ ਧੋ ਲਵੋ।

ਸੰਤਰੇ ਦੇ ਛਿਲਕੇ ਸੁਕਾ ਕੇ ਉਸਦਾ ਪਾਊਡਰ ਬਣਾ ਲਵੋ ਫਿਰ ਜੈਫਲ ਦਾ ਪਾਊਡਰ ਲਵੋ। ਦੋਨੋ ਹੀ ਬਾਰਬਰ ਮਾਤਰਾ ਵਿਚ ਮਿਲਾ ਲਵੋ। ਫਿਰ ਇਸ ਵਿਚ ਸ਼ਹਿਦ ਮਿਲਾ ਕੇ ਇਸ ਪੇਸਟ ਨੂੰ ਉਸ ਜਗਾ ਤੇ ਲਗਾਓ ਜੋ ਕਿ ਦਾਗ ਧੱਬੇ ਵਾਲੀ ਹੈ ਇਸ ਨਾਲ ਵੀ ਤੁਹਾਡੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਇਸਦੇ ਬਿਨਾ ਕੱਚਾ ਦੁੱਧ ਲਵੋ ਉਸ ਵਿੱਚ ਥੋੜਾ ਜਿਹਾ ਕੇਸਰ ਚੰਗੀ ਤਰ੍ਹਾਂ ਮਿਲਾ ਲਵੋ ਫਿਰ ਉਸ ਵਿਚ ਅੱਧਾ ਚਮਚ ਦੇ ਕਰੀਬ ਜੇਫਲ ਦਾ ਪਾਊਡਰ ਮਿਲਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਗਾੜਾ ਪੇਸਟ ਬਣਾ ਲਵੋ ਜਿਥੇ ਵੀ ਦਾਗ ਹਨ ਜਾ ਪੂਰੇ ਚਿਹਰੇ ਤੇ ਲਗਾਓ। ਇਸਨੂੰ ਕਰੀਬ 30-40 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿਚ ਸਾਦੇ ਪਾਣੀ ਨਾਲ ਧੋ ਲਵੋ।

ਜੈਫਲ ਨੂੰ ਕਿਸੇ ਪੱਥਰ ਤੇ ਪਾਣੀ ਪਾ ਕੇ ਰਗੜੋ ਤਾ ਕਿ ਇਸ ਤੋਂ ਤੁਹਾਨੂੰ ਇੱਕ ਗਾੜਾ ਲੇਪ ਪ੍ਰਾਪਤ ਹੋ ਜਾਵੇ ਕੇਵਲ ਜੈਫਲ ਦੇ ਇਸ ਲੇਪ ਨੂੰ ਪੂਰੀ ਰਾਤ ਲਗਾ ਕੇ ਸੋ ਜਾਵੋ ਇਸ ਤਰ੍ਹਾਂ ਕੁਝ ਹੀ ਦਿਨਾਂ ਵਿਚ ਤੁਹਾਨੂੰ ਇਸ ਤੋਂ ਵਧੀਆ ਨਤੀਜੇ ਪ੍ਰਾਪਤ ਹੋ ਜਾਣਗੇ ਇਸਦੇ ਬਿਨਾ ਜੇਕਰ ਤੁਸੀਂ ਜੈਫਲ ਨੂੰ ਕਿਸੇ ਚੀਜ ਨਾਲ ਮਿਕਸ ਕਰਕੇ ਲਗਾ ਰਹੇ ਹੋ ਤਾ ਇਸਨੂੰ ਕਰੀਬ 30 ਤੋਂ 40 ਮਿੰਟ ਤੱਕ ਲਗਾ ਕੇ ਰੱਖੋ ਇੱਕਲੇ ਜੈਫਲ ਦੀ ਵਰਤੋਂ ਕਰਦੇ ਹੋ ਤਾ ਤੁਸੀਂ ਇਸਨੂੰ ਪੂਰੀ ਰਾਤ ਇੰਜ ਹੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਜੈਫਲ ਅਤੇ ਨਿਬੂ ਦੀਆ 3-4 ਬੂੰਦਾਂ ਮਿਲਾ ਕੇ ਇੱਕ ਪੇਸਟ ਬਣਾ ਕੇ ਇਸਦੀ ਵਰਤੋਂ ਵੀ ਕਰ ਸਕਦੇ ਹੋ.ਇਹਨਾਂ ਸਭ ਆਸਾਨ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਬੇਦਾਗ ਬਣਾ ਸਕਦੇ ਹੋ।



error: Content is protected !!