BREAKING NEWS
Search

ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਅਚਾਨਕ ਕੀਤੀ ਇਹਨਾਂ ਲੋਕਾਂ ਨੂੰ ਇਹ ਖਾਸ ਅਪੀਲ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਅਦਾਕਾਰ ਅਤੇ ਗਾਇਕਾਂ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਵਾਸਤੇ ਹਮੇਸ਼ਾ ਅੱਗੇ ਆ ਕੇ ਹੰਭਲਾ ਮਾਰਿਆ ਗਿਆ ਹੈ। ਕਿਸਾਨੀ ਸੰਘਰਸ਼ ਤੇ ਵਿੱਚ ਵੀ ਪੰਜਾਬ ਦੇ ਗਾਇਕਾਂ ਅਤੇ ਕਿਸਾਨਾਂ ਵੱਲੋਂ ਅੱਗੇ ਆ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿਚ ਯੋਗਦਾਨ ਪਾਇਆ ਗਿਆ ਹੈ। ਉੱਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਪੰਜਾਬੀ ਗਾਇਕ ਅਤੇ ਕਲਾਕਾਰਾਂ ਵੱਲੋਂ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਗਈ ਹੈ। ਦਿੱਲੀ ਦੇ ਵਿਚ ਆਕਸੀਜ਼ਨ ਤੱਕ ਦੇ ਲੰਗਰ ਲਗਾਏ ਗਏ ਹਨ। ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬੀਆਂ ਦੀ ਸੇਵਾ ਭਾਵਨਾ ਦਾ ਪਤਾ ਚੱਲ ਜਾਂਦਾ ਹੈ।

ਚੋਟੀ ਦੇ ਮਸ਼ਹੂਰ ਗਾਇਕ ਅਮ੍ਰਿਤ ਮਾਨ ਵੱਲੋਂ ਲੋਕਾਂ ਨੂੰ ਇਹ ਖਾਸ ਅਪੀਲ ਕੀਤੀ ਗਈ ਹੈ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁਤ ਹੀ ਮਸ਼ਹੂਰ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਵੱਲੋਂ ਸਾਰੇ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਕਿ ਆਪਣੀ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਬਰਕਰਾਰ ਰੱਖਣ ਵਾਸਤੇ ਕਿਹਾ ਹੈ। ਕਿਉਂਕਿ ਅਸਟ੍ਰੇਲੀਆ ਵਿੱਚ ਮਰਦਮਸ਼ੁਮਾਰੀ ਵਿੱਚ ਭਾਸ਼ਾ ਦੀ ਚੋਣ ਹੋਣ ਜਾ ਰਹੀ ਹੈ।

ਇਸ ਲਈ ਉਨ੍ਹਾਂ ਨੇ ਆਸਟਰੇਲੀਆ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦੀ ਚੋਣ ਕਰਨ ਵਾਸਤੇ ਅਪੀਲ ਕੀਤੀ ਹੈ। ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਦਰਜਾ ਮਿਲੇਗਾ। ਜਿਸ ਸਦਕਾ ਅਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਉਪਰ ਆ ਸਕੇਗੀ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਭਾਸ਼ਾ ਉਪਰ ਹੀ ਭਾਸ਼ਾ ਦੀ ਚੋਣ ਕੀਤੀ ਜਾਵੇ।

ਤਾਂ ਜੋ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਲਈ ਉਨ੍ਹਾਂ ਨੇ ਬਾਰ-ਬਾਰ ਅਸਟ੍ਰੇਲੀਆ ਵਸਣ ਵਾਲੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਭ ਦੇ ਸਹਿਯੋਗ ਸਦਕਾ ਇਹ ਸਭ ਕੁਝ ਕੀਤਾ ਜਾ ਸਕਦਾ ਹੈ। ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਸਾਰੀ ਦੁਨੀਆ ਦੇ ਵਿੱਚ ਵੱਖਰੀ ਪਹਿਚਾਣ ਬਣ ਜਾਵੇਗੀ।



error: Content is protected !!