ਆਈ ਤਾਜ਼ਾ ਵੱਡੀ ਖਬਰ

ਫ਼ਿਲਮੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਫਿਲਮੀ ਹਸਤੀਆਂ ਹਨ ਜਿਨ੍ਹਾਂ ਵੱਲੋਂ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਫ਼ਿਲਮੀ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਅਜਿਹੀਆਂ ਫ਼ਿਲਮੀ ਹਸਤੀਆਂ ਤੇ ਬਹੁਤ ਸਾਰੇ ਪਰਿਵਾਰਿਕ ਮੈਂਬਰ ਵੀ ਜਿਥੇ ਇਸ ਖੇਤਰ ਦੇ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਵੱਲੋਂ ਫ਼ਿਲਮੀ ਖੇਤਰ ਦੇ ਵਿੱਚ ਵੱਖ ਵੱਖ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਅਜਿਹੇ ਪਰਿਵਾਰ ਜਿੱਥੇ ਕਿਸੇ ਨਾ ਕਿਸੇ ਗੱਲ ਦੇ ਚਲਦਿਆਂ ਹੋਇਆਂ ਚਰਚਾ ਵਿੱਚ ਬਣੇ ਰਹਿੰਦੇ ਹਨ। ਉੱਥੇ ਹੀ ਉਨ੍ਹਾਂ ਦੇ ਬੱਚੇ ਵੀ ਫਿਲਮੀ ਖੇਤਰ ਵਿਚ ਆਪਣੀ ਕਿਸਮਤ ਅਜਮਾਉਦੇ ਹਨ ਅਤੇ ਜਿਨ੍ਹਾਂ ਦੇ ਫਿਲਮੀ ਕੈਰੀਅਰ ਨੂੰ ਲੈ ਕੇ ਵੀ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਹੈ ਤੇ ਕੁਝ ਉਹਨਾਂ ਦੇ ਪਰਿਵਾਰਕ ਮਾਮਲਿਆਂ ਨੂੰ ਲੈ ਕੇ, ਹੁਣ ਚੋਟੀ ਦੇ ਮਸ਼ਹੂਰ ਐਕਟਰ ਅਨਿਲ ਕਪੂਰ ਦੇ ਘਰੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ, ਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਵੱਲੋਂ ਜਿੱਥੇ ਅੱਜ ਇੱਕ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ ਜਿਸ ਨਾਲ ਅਨਿਲ ਕਪੂਰ ਦੇ ਘਰ ਵਿੱਚ ਖੁਸ਼ੀ ਦਾ ਮਹੌਲ ਹੈ ਅਤੇ ਹਰ ਕਿਸੇ ਵੱਲੋਂ ਉਨ੍ਹਾਂ ਨੂੰ ਨਾਨਾ ਬਣਨ ਤੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।

ਸੋਨਮ ਕਪੂਰ ਵੱਲੋਂ ਜਿੱਥੇ ਪਹਿਲਾਂ ਵੀ ਆਪਣੇ ਗਰਭਵਤੀ ਹੋਣ ਸਬੰਧੀ ਬਹੁਤ ਸਾਰੀਆਂ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ। ਉੱਥੇ ਹੀ ਹੁਣ ਉਨ੍ਹਾਂ ਵੱਲੋਂ ਮਾਂ ਬਣਨ ਦੀ ਖੁਸ਼ੀ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਸਮੇਂ ਤੇ ਸਾਥ ਦੇਣ ਵਾਲੇ ਡਾਕਟਰ,ਨਰਸਾਂ,ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਗਿਆ ਹੈ। ਸੋਨਮ ਨੇ ਕਿਹਾ ਹੈ ਕਿ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਈ ਹੈ ਅਤੇ ਨਵੀਂ ਸ਼ੁਰੂਆਤ ਹੋਈ ਹੈ।

ਉੱਥੇ ਹੀ ਘਰ ਵਿਚ ਪੁੱਤਰ ਦੀ ਦਾਤ ਬਖਸ਼ਣ ਤੇ ਸੋਨਮ ਤੇ ਆਨੰਦ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ। ਉਸ ਨੇ ਲਿਖਿਆ ਹੈ ਕਿ ਅੱਜ 20,08,2022 ਨੂੰ ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਖੂਬਸੂਰਤ ਪੁੱਤਰ ਦਾ ਸਵਾਗਤ ਕਰਦੇ ਹਾਂ। ਪ੍ਰਸੰਸਕਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


ਤਾਜਾ ਜਾਣਕਾਰੀ
ਚੋਟੀ ਦੇ ਮਸ਼ਹੂਰ ਐਕਟਰ ਅਨਿਲ ਕਪੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ, ਮਿਲ ਰਹੀਆਂ ਵਧਾਈਆਂ
ByadminAugust 21, 2022Comments Off on ਚੋਟੀ ਦੇ ਮਸ਼ਹੂਰ ਐਕਟਰ ਅਨਿਲ ਕਪੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ, ਮਿਲ ਰਹੀਆਂ ਵਧਾਈਆਂ
Previous Postਪੰਜਾਬ: ਖੇਤਾਂ ਚ ਹੋਇਆ ਖੌਫਨਾਕ ਕਾਂਡ, ਇਲਾਕੇ ਚ ਫੈਲੀ ਸਨਸਨੀ
Next Postਨੂੰਹ ਨੇ ਲਗਾਇਆ ਸੱਸ ਤੋਂ ਬਦਲਾ ਲੈਣ ਲਈ ਜੁਗਾੜ – 6 ਲੱਖ ਦੇ ਗਹਿਣੇ ਚੋਰੀ ਕਰਕੇ ਪਰ ਏਦਾਂ ਗਈ ਫੜੀ