BREAKING NEWS
Search

ਚੋਟੀ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਰੋਜ਼ਾਨਾ ਹਜ਼ਾਰਾਂ ਨੇ ਗਿਣਤੀ ਦੇ ਵਿੱਚੋਂ ਕੀਮਤੀ ਜਾਨਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਰਹੀਆਂ ਹਨ। ਅਤੇ ਰੋਜਾਨਾ ਨਵੇਂ ਕੇਸ ਲੱਖਾਂ ਦੀ ਗਿਣਤੀ ਵਿੱਚ ਦਰਜ ਕੀਤੇ ਜਾਂਦੇ ਹਨ। ਉਥੇ ਹੀ ਜੇਕਰ ਫਿਲਮ ਇੰਡਸਟਰੀ ਜਾਂ ਸੰਗੀਤ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਇਰਸ ਦੇ ਕਾਰਨ ਇਹਨਾਂ ਦੇ ਵਿਚ ਕਾਫੀ ਉਤਰਾਅ ਚੜ੍ਹਾਅ ਆਏ ਹਨ। ਜਿਸ ਦੇ ਚਲਦਿਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਅਤੇ ਕਈ ਵੱਡੇ ਸਿਤਾਰੇ ਇਸ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ। ਇਸ ਤਰ੍ਹਾਂ ਹੁਣ ਪੰਜਾਬੀ ਸੰਗੀਤ ਇੰਡਸਟਰੀ ਨਾਲ ਸੰਬੰਧਿਤ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ। ‌

ਪੰਜਾਬੀ ਲੋਕ ਗਾਇਕ ਦੀਦਾਰ ਸੰਧੂ ਦੀ ਸਾਥਣ ਬੀਬੀ ਅਮਰਜੀਤ ਕੌਰ ਸੰਧੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਆਖਰੀ ਸਾਹ ਪਿੰਡ ਭਰੋਵਾਲ ਖੁਰਦ ਵਿਚ ਲਏ। ਦੱਸ ਦਈਏ ਕਿ ਬੀਬੀ ਅਮਰਜੀਤ ਕੌਰ ਸੰਧੂ 75 ਸਾਲਾਂ ਦੇ ਸਨ। ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਤੇ ਲੋਕ ਗਾਇਕ ਜਗਮੋਹਨ ਸਿੰਘ ਸੰਧੂ ਅਤੇ ਉਨ੍ਹਾਂ ਦੀ ਪੁੱਤਰੀ ਦੀਪਾਂ ਦੇ ਵੱਲੋਂ ਦਿੱਤੀ ਗਈ। ਉਹ ਕਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਰਹਿੰਦੇ ਹਨ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੀਬੀ ਅਮਰਜੀਤ ਕੌਰ ਗੁਰਦਿਆਂ ਦੇ ਰੋਗਾਂ ਨਾਲ ਪੀੜਤ ਸੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਪਰ ਅਚਾਨਕ ਹੁਣ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਖ਼ਬਰ ਸੰਬੰਧੀ ਜਾਣਕਾਰੀ ਮਿਲਣ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਦੁੱਖ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾ ਪ੍ਰਸਿੱਧ ਲੇਖਕ ਸ਼ੇਰ ਸਿੰਘ ਸੰਧੂ ਦੇ ਵੱਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਬੀ ਅਮਰਜੀਤ ਕੌਰ ਦੇ ਪਰਿਵਾਰ ਵਾਲਿਆਂ ਵੱਲੋਂ ਬੀਬੀ ਅਮਰਜੀਤ ਕੌਰ ਨੂੰ ਚਾਹੁਣ ਵਾਲਿਆਂ ਸਰੋਤਿਆਂ ਨੂੰ ਇਹ ਅਪੀਲ ਕੀਤੀ ਗਈ ਕੀ ਉਹ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਵਿਛੜੀ ਹੋਈ ਰੂਹ ਸ਼ਰਧਾਂਜਲੀ ਦੇਣ ਲਈ ਆਪਣੇ ਘਰਾਂ ਦੇ ਵਿੱਚ ਅਰਦਾਸ ਕਰਨ। ਕਿਉਂਕਿ ਜੋ ਦੇਸ਼ ਦੇ ਵਿੱਚ ਕਰੋਨਾ ਵਾਇਰਸ ਕਾਰਨ ਹਾਲਾਤ ਬਣੇ ਹੋਏ ਹਨ ਇਸ ਦੇ ਮੱਦੇਨਜ਼ਰ ਉਹ ਕਿਸੇ ਦੇ ਘਰ ਨਾ ਜਾਣ।



error: Content is protected !!