ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਵੱਖ ਵੱਖ ਸੂਬਿਆਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ ਉਥੇ ਹੀ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦਾ ਅਧਿਕਾਰ ਵੀ ਦਿੱਤੇ ਗਏ ਹਨ। ਜਿੱਥੇ ਪਹਿਲੇ ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬਹੁਤ ਸਾਰੇ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਬੜੇ ਮੁਸ਼ਕਲ ਹਾਲਾਤਾਂ ਵਿੱਚ ਸਾਰੇ ਸੂਬਿਆਂ ਵੱਲੋਂ ਟੀਕਾਕਰਨ ਮੁਹਿੰਮ ਨੂੰ ਜਾਰੀ ਕੀਤਾ ਗਿਆ ਅਤੇ ਇਸ ਮੁਸ਼ਕਲ ਦੀ ਘੜੀ ਤੋਂ ਉਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਰੇ ਸੂਬਿਆਂ ਵੱਲੋਂ ਜਿੱਥੇ ਮੁੜ ਆਰਥਿਕ ਤੌਰ ਤੇ ਮਜਬੂਤ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਇਕ ਤੋਂ ਬਾਅਦ ਇਕ ਅਜਿਹੀਆ ਮੁਸ਼ਕਿਲਾਂ ਸਾਹਮਣੇ ਆ ਜਾਂਦੀਆਂ ਹਨ ਜੋ ਇੱਕ ਚੁਣੌਤੀ ਬਣ ਜਾਂਦੀਆਂ ਹਨ।
ਇਸ ਵਿੱਚ ਇੱਥੇ ਗਰਮੀ ਦੇ ਵਧ ਜਾਣ ਕਾਰਨ ਫਿਰ ਤੋਂ ਬਿਜਲੀ ਸੰਕਟ ਵੀ ਕਈ ਸੂਬਿਆਂ ਵਿੱਚ ਵਾਧਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਹੁਣ ਚੀਨ ਵੱਲੋਂ ਪੰਜਾਬ ਸਮੇਤ ਭਾਰਤ ਦੇ ਅੱਠ ਸੂਬਿਆਂ ਤੇ ਇਸ ਤਰੀਕੇ ਨਾਲ ਵੱਡਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਭਾਰਤ ਵਿਚ ਜਿੱਥੇ ਚੀਨ ਵੱਲੋਂ ਆਪਣੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਉਪਰ ਲਗਾਤਾਰ ਕਬਜ਼ੇ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਹੁਣ ਚੀਨ ਦੇ ਇਕ ਸਾਈਬਰ ਗਰੁੱਪ ਵੱਲੋਂ ਪੰਜਾਬ ਸਮੇਤ ਅੱਠ ਸੂਬਿਆਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਅਗਰ ਇਹ ਸਾਈਬਰ ਹਮਲਾ ਕਰਨ ਵਿਚ ਸਫਲ ਹੋ ਜਾਂਦੇ ਤਾਂ, ਪੰਜਾਬ ਸਮੇਤ ਇਨ੍ਹਾਂ 8 ਸੂਬਿਆਂ ਦੀ ਬਿਜਲੀ ਪ੍ਰਭਾਵਿਤ ਹੋ ਜਾਣੀ ਸੀ ਅਤੇ ਬਿਲਕੁਲ ਸਪਲਾਈ ਠੱਪ ਹੋ ਜਾਣੀ ਸੀ। ਸਾਰੇ ਸੂਬਿਆਂ ਨੂੰ ਇਸ ਹਮਲੇ ਪ੍ਰਤੀ ਪਹਿਲਾਂ ਹੀ ਕੇਂਦਰੀ ਅਥਾਰਟੀ ਵੱਲੋਂ ਸੂਚਿਤ ਕਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਇਨ੍ਹਾਂ ਸੂਬਿਆਂ ਵੱਲੋਂ ਚੌਕਸੀ ਵਰਤਦੇ ਹੋਏ ਇਸ ਹਮਲੇ ਨਾਲ ਨਜਿੱਠਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਅਤੇ ਇਸ ਗਰੁੱਪ ਵੱਲੋਂ ਸੂਬਿਆਂ ਦੇ ਸਟੇਟ ਲੋਡ ਡਿਸਪੈਚ ਸੈਂਟਰ ਦੇ ਕੀਤੇ ਗਏ ਹਮਲੇ ਨੂੰ ਅਸਫਲ ਕਰ ਦਿੱਤਾ ਗਿਆ। ਜਿੱਥੇ ਸਾਫਟਵੇਅਰ ਦੀ ਵਰਤੋਂ ਕਰਕੇ ਇਨ੍ਹਾਂ ਸਾਈਬਰ ਘੁਸਪੈਠ ਯਾਤਰਾ ਦੇ ਜ਼ਰੀਏ ਹਮਲਾ ਕੀਤਾ ਗਿਆ। ਜਿਸ ਨਾਲ ਬਿਜਲੀ ਉਤਪਾਦਨ ਅਤੇ ਟਰਾਂਸਮੀਸ਼ਨ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਜਾਣਾ ਸੀ। ਪਰ ਇਸ ਸਭ ਤੋਂ ਬਚਾਅ ਹੋ ਗਿਆ ਹੈ
।
Home ਤਾਜਾ ਜਾਣਕਾਰੀ ਚੀਨ ਨੇ ਵਲੋਂ ਪੰਜਾਬ ਸਣੇ ਇੰਡੀਆ ਦੇ 8 ਸੂਬਿਆਂ ਤੇ ਹੋਇਆ ਤਰੀਕੇ ਨਾਲ ਇਹ ਵੱਡਾ ਹਮਲਾ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ