BREAKING NEWS
Search

ਚੀਨ ਨੇ ਬਣਾਈ ਕੋਰੋਨਾ ਦੀ ਵੈਕਸੀਨ ਜਦੋਂ ਕੀਤਾ ਬਾਂਦਰਾਂ ‘ਤੇ ਪ੍ਰਯੋਗ ਤਾਂ ਆਏ ਹੈਰਾਨੀਜਨਕ ਨਤੀਜੇ-ਦੇਖੋ ਪੂਰੀ ਖਬਰ

ਬੀਜਿੰਗ: ਪੂਰੀ ਦੁਨੀਆ ਗਲੋਬਲ ਸੰਕਟ ਕੋਵਿਡ-19 ਨਾਲ ਜੂਝ ਰਹੀ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਤਕਰੀਬਨ ਢਾਈ ਲੱਖ ਹੋ ਗਈ ਹੈ ਅਤੇ ਪੀ ੜ ਤ ਲੋਕਾਂ ਦੀ ਗਿਣਤੀ 37 ਲੱਖ ਨੂੰ ਪਾਰ ਹੋ ਗਈ ਹੈ। ਅਜਿਹੇ ਵਿੱਚ ਵਿਸ਼ਵ ਭਰ ਵਿੱਚ ਵੈਕਸੀਨ ਦਾ ਕੰਮ ਨੂੰ ਤੇਜ਼ ਹੋ ਗਿਆ ਹੈ।

ਪਰ ਇਸ ਸਮੇਂ ਚੀਨ ਤੋਂ ਰਾਹਤ ਦਿੰਦੀ ਇਕ ਖ਼ਬਰ ਸਾਹਮਣੇ ਆਈ ਹੈ ਕਿ ਚੀਨ ਵਿਚ ਬਣੀ ਕੋਰੋਨਾ ਵਾਇਰਸ ਵੈਕਸੀਨ ਬਾਂਦਰਾਂ ‘ਤੇ ਕਾਰਗਰ ਸਾਬਤ ਹੋਈ ਹੈ। ਪਾਈਕੋਵੈਕ ਨਾਮ ਦਾ ਵੈਕਸੀਨ ਬੀਜਿੰਗ ਵਿੱਚ ਸਥਿਤ ਸਿਨੋਵਾਕ ਬਾਇਓਟੈਕ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਸਰੀਰ ਵਿਚ ਦਾਖਲ ਹੁੰਦੇ ਹੀ ਐਂਟੀਬਾਡੀਜ਼ ਬਣਾਉਣ ਲਈ ਇਮਿਊਨ ਸਿਸਟਮ ਤੇ ਜ਼ੋਰ ਦਿੰਦਾ ਹੈ ਅਤੇ ਐਂਟੀਬਾਡੀਜ਼ ਵਾਇਰਸ ਨੂੰ ਖ਼ ਤ ਮ ਕਰਨ ਦਾ ਕੰਮ ਸ਼ੁਰੂ ਕਰ ਦਿੰਦੀ ਹੈ।

ਦਰਅਸਲ ਇਸ ਵੈਕਸੀਨ ‘ਤੇ ਕੰਮ ਕਰ ਰਹੇ ਖੋਜਕਰਤਾਵਾਂ ਨੇ ਇਸ ਵੈਕਸੀਨ ਨੂੰ ਇਕ ਜਾਤੀ ਦੇ ਬਾਂਦਰਾਂ (ਰੀਸਸ ਮਕਾੱਕਸ)’ਤੇ ਅਜ਼ਮਾਇਆ ਅਤੇ ਫਿਰ ਤਿੰਨ ਹਫ਼ਤਿਆਂ ਬਾਅਦ ਬਾਂਦਰ ਨਾਵਲ ਕੋਰੋਨਾ ਵਾਇਰਸ ਨਾਲ ਪੀ ੜ ਤ ਕੀਤਾ ਗਿਆ। ਇੱਕ ਹਫ਼ਤੇ ਬਾਅਦ ਬਾਂਦਰਾਂ ਜਿਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਵੈਕਸੀਨ ਦਿੱਤੀ ਗਈ ਸੀ ਉਹਨਾਂ ਨੂੰ ਉਨ੍ਹਾਂ ਦੇ ਫੇਫੜਿਆਂ ਵਿੱਚ ਵਾਇਰਸ ਨਹੀਂ ਮਿਲਿਆ, ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਟੀਕਾ ਪ੍ਰਭਾਵਸ਼ਾਲੀ ਅਤੇ ਸਫਲ ਹੈ।

ਇਸ ਦੌਰਾਨ ਬਾਂਦਰ ਜਿਨ੍ਹਾਂ ਨੂੰ ਪਾਈਕੋਵੈਕ ਨਾਮ ਦੀ ਇਹ ਵੈਕਸੀਨ ਨਹੀਂ ਦਿੱਤੀ ਗਈ ਸੀ ਉਹ ਕੋਰੋਨਾ ਵਾਇਰਸ ਤੋਂ ਪੀ ੜ ਤ ਹਨ ਅਤੇ ਉਨ੍ਹਾਂ ਨੂੰ ਨਮੂਨੀਆ ਹੈ। ਇਸ ਵੈਕਸੀਨ ਦਾ ਹੁਣ ਇਨਸਾਨਾਂ ‘ਤੇ ਟੈਸਟ ਕੀਤਾ ਜਾਵੇਗਾ। ਇਹ ਨਹੀਂ ਕਿ ਪਾਈਕੋਵੈਕ ਇਕਲੌਤਾ ਟੀਕਾ ਹੈ ਜੋ ਮਹਾਂਮਾਰੀ ਨੂੰ ਖ਼ ਤ ਮ ਕਰਨ ਦੀ ਉਮੀਦ ਰੱਖਦਾ ਹੈ ਜਿਸ ਨੇ ਵਿਸ਼ਵ ਭਰ ਵਿਚ ਸੈਂਕੜੇ ਹਜ਼ਾਰ ਲੋਕਾਂ ਦੀ ਮੌਤ ਕੀਤੀ ਪਰ ਚੀਨੀ ਮਿਲਟਰੀ ਇੰਸਟੀਚਿਊਟ ਦੁਆਰਾ ਬਣਾਈ ਗਈ ਇਕ ਹੋਰ ਵੈਕਸੀਨ ਵੀ ਮਨੁੱਖਾਂ ‘ਤੇ ਪਰਖੀ ਜਾ ਰਹੀ ਹੈ।

ਸਿਨੋਫਰਮ ਕੰਪਨੀ ਦਾ ਉਤਪਾਦ ਜੋ ਪਾਈਕੋਵੈਕ ਵਰਗੀ ਵਿਧੀ ਦੀ ਵਰਤੋਂ ਕਰਦਾ ਹੈ, ਕਲੀਨਿਕਲ ਅਜ਼ਮਾਇਸ਼ਾਂ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ। ਪਰ ਇਸ ਸਮੇਂ ਵੈਕਸੀਨ ਦੇ ਆਖਰੀ ਪੜਾਅ ਤੇ ਪਹੁੰਚਣ ਲਈ ਰਸਤਾ ਥੋੜਾ ਮੁ ਸ਼ਿ ਕ ਲ ਹੈ। ਆਉਣ ਵਾਲੇ ਸਮੇਂ ਵਿਚ ਇਸ ਵੈਕਸੀਨ ਦੇ ਨਿਰਮਾਤਾਵਾਂ ਨੂੰ ਵੈਕਸੀਨ ਟੈਸਟ ਲਈ ਵਲੰਟੀਅਰ ਲੱਭਣਾ ਮੁ ਸ਼ ਕ ਲ ਹੋ ਸਕਦਾ ਹੈ ਕਿਉਂ ਕਿ ਇਸ ਸਮੇਂ ਚੀਨ ਵਿਚ ਕੋਰੋਨਾ ਵਾਇਰਸ ਦੇ ਰੋਗੀਆਂ ਦੀ ਗਿਣਤੀ ਸਿਰਫ ਸੈਂਕੜਿਆਂ ਵਿਚ ਹੀ ਹੈ।

ਇਹੀ ਸਥਿਤੀ 2003 ਵਿਚ ਸਾਰਸ ਦੀ ਵੈਕਸੀਨ ਬਣਾਉਣ ਦੌਰਾਨ ਵੀ ਹੋਈ ਸੀ ਪਰ ਚੀਨ ਚਹੇਗਾ ਕਿ ਜਲਦ ਤੋਂ ਜਲਦ ਦੁਨੀਆ ਲਈ ਵੈਕਸੀਨ ਬਣਾਈ ਜਾਵੇ ਤਾਂ ਕਿ ਪੂਰੀ ਦੁਨੀਆ ਦੇ ਲੋਕਾਂ ਦਾ ਭਲਾ ਹੋ ਸਕੇ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਕਈ ਵਾਰ ਕਹਿ ਚੁੱਕਾ ਹੈ ਕਿ ਬਿਨਾਂ ਪ੍ਰਭਾਵੀ ਵੈਕਸੀਨ ਜਾਂ ਦਵਾਈ ਦੇ ਕੋਰੋਨਾ ਵਾਇਰਸ ਤੇ ਕਾਬੂ ਪਾਉਣਾ ਮੁ ਸ਼ ਕਿ ਲ ਹੈ।

ਸੰਯੁਕਤ ਰਾਸ਼ਟਰ ਦਾ ਵੀ ਕਹਿਣਾ ਹੈ ਕਿ ਆਮ ਜੀਵਨ ਵਿਚ ਵਾਪਸ ਆਉਣ ਲਈ ਵੈਕਸੀਨ ਹੀ ਇਕ ਵਿਕਲਪ ਬਚਿਆ ਹੈ। ਉਸ ਦੇ ਲਈ ਦੁਨੀਆ ਨੂੰ ਵੈਕਸੀਨ ਬਣਾਉਣ ਵਿਚ ਮਦਦ ਕਰਨ ਦੀ ਜ਼ਰੂਰ ਹੈ ਨਾਲ ਹੀ ਇਸ ਦੀ ਫੰਡਿੰਗ ਲਈ ਵੀ ਇਕਜੁਟ ਹੋਣ ਦੀ ਵੀ ਜ਼ਰੂਰਤ ਹੈ।

ਖੈਰ, ਇਸ ਸਮੇਂ ਹਰ ਕੋਈ ਉਮੀਦ ਕਰਦਾ ਹੈ ਕਿ ਕੋਰੋਨਾ ਵੈਕਸੀਨ ਜਲਦੀ ਤਿਆਰ ਹੋ ਜਾਵੇਗੀ ਅਤੇ ਪੂਰਾ ਸੰਸਾਰ ਇਸ ਬਿ ਮਾ ਰੀ ਤੋਂ ਮੁਕਤ ਹੋ ਜਾਵੇਗਾ। ਇਸ ਸਮੇਂ ਚੀਨ ਤੋਂ ਇਲਾਵਾ ਅਮਰੀਕਾ, ਇਟਲੀ, ਫਰਾਂਸ, ਜਰਮਨੀ, ਭਾਰਤ, ਇਜ਼ਰਾਈਲ ਆਦਿ ਦੇਸ਼ ਵੀ ਵੈਕਸੀਨ ਲਗਾ ਰਹੇ ਹਨ। ਜੇ ਇਹ ਦੇਸ਼ ਵੈਕਸੀਨ ਲਗਾਉਂਦੇ ਹਨ, ਤਾਂ ਇਹ 21 ਵੀਂ ਸਦੀ ਵਿਚ ਵਿਸ਼ਵ ਦੇ ਲੋਕਾਂ ਦੇ ਭਲੇ ਲਈ ਇਕ ਸਚਮੁੱਚ ਵਿਲੱਖਣ ਚੀਜ਼ ਹੋਵੇਗੀ।



error: Content is protected !!