ਹੁਣੇ ਆਈ ਤਾਜਾ ਵੱਡੀ ਖਬਰ
ਬੀਜਿੰਗ – ਚੀਨ ਨੇ ਭਾਂਵੇਂ ਹੀ ਕੋਰੋਨਾਵਾਇਰਸ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੋਵੇ ਪਰ ਇਸ ਦੀ ਵੈਕਸੀਨ ਬਣਾਉਣਾ ਅਜੇ ਵੀ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਚੀਨ ਵਿਚ ਵਾਇਰਸ ਦੇ 81,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 3300 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। ਹੁਣ ਚੀਨੀ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵਾਇਰਸ ਨੂੰ ਸਰੀਰ ਵਿਚ ਹੀ ਖਤਮ ਕਰਨ ਦਾ ਨਵਾਂ ਤਰੀਕਾ ਤਿਆਰ ਕਰ ਲਿਆ ਹੈ।
ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਸ ਨੇ ਇਕ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਚੀਨੀ ਸਾਇੰਸਦਾਨਾਂ ਨੇ ਕੋਰੋਨਾਵਾਇਰਸ ਨਾਲ ਲੱਡ਼ਣ ਲਈ ਨਵਾਂ ਹਥਿਆਰ ਬਣਾ ਲਿਆ ਹੈ। ਚੀਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਕ ਅਜਿਹਾ ਨੈਨੋਮਟੀਰੀਅਲ ਬਣਾ ਲਿਆ ਹੈ ਜੋ ਸਰੀਰ ਵਿਚ ਦਾਖਲ ਹੋ ਕੇ ਕੋਰੋਨਾਵਾਇਰਸ ਨੂੰ ਸੋਕ ਲਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ 96.5 ਤੋਂ 99.9 ਫੀਸਦੀ ਸਫਲਤਾ ਦੇ ਨਾਲ ਖਤਮ ਕਰਨ ਵਿਚ ਸਮਰੱਥ ਹੈ। ਸਾਇੰਸਦਾਨਾਂ ਮੁਤਾਬਕ ਇਹ ਨਾ ਤਾਂ ਕੋਈ ਵੈਕਸੀਨ ਹੈ ਅਤੇ ਨਾ ਹੀ ਇਸ ਨੂੰ ਦਵਾਈ ਆਖਿਆ ਜਾ ਸਕਦਾ ਹੈ, ਇਹ ਇਕ ਬਾਇਓਵੈਪਨ ਜਿਹਾ ਹੈ ਜਿਸ ਨੂੰ ਕੋਰੋਨਾਵਾਇਰਸ ਨਾਲ ਲੱਡ਼ਣ ਲਈ ਵਿਕਸਤ ਕੀਤਾ ਗਿਆ ਹੈ।
ਕੀ ਹੈ ਨੈਨੋਮਟੀਰੀਅਲ?
ਨੈਨੋਮਟੀਰੀਅਲ ਕਈ ਤਰ੍ਹਾਂ ਦੀਆਂ ਮੈਨਿਊਫੈਕਚਰਿੰਗ ਪ੍ਰੋਸੈਸ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਇਹ ਹੈਲਥ ਕੇਅਰ ਤੋਂ ਇਲਾਵਾ ਪੈਂਟਸ, ਫਿਲਟਰਸ, ਇੰਸੂਲੇਸ਼ਨ ਅਤੇ ਲੁਬਿ੍ਰਕੇਂਟ ਪੈਦਾ ਕਰਨ ਲਈ ਵੀ ਇਸਤੇਮਾਲ ਕੀਤੇ ਜਾਂਦੇ ਰਹੇ ਹਨ। ਹੈਲਥ ਕੇਅਰ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਨੈਨੋਜਾਈਮਸ ਵੀ ਆਖਦੇ ਹਨ ਅਤੇ ਇਹ ਸਰੀਰ ਵਿਚ ਪਾਏ ਜਾਣ ਵਾਲੇ ਇੰਜਾਇਮਸ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਅਮਰੀਕੀ ਵਿਗਿਆਨਕਾਂ ਮੁਤਾਬਕ ਨੈਨੋਮਟੀਰੀਅਲ ਦੇ ਬਾਰੇ ਵਿਚ ਅਜੇ ਦੁਨੀਆ ਜ਼ਿਆਦਾ ਨਹੀਂ ਜਾਣਦੀ ਹੈ ਪਰ ਇਨ੍ਹਾਂ ਨੂੰ ਕੁਝ ਵਿਸ਼ੇਸ਼ ਕਿਸਮ ਦੇ ਕੰਮਾਂ ਲਈ ਤਿਆਰ ਕੀਤਾ ਜਾ ਸਕਦਾ ਹੈ, ਇਹ ਸਰੀਰ ਵਿਚ ਆਸਾਨੀ ਨਾਲ ਦਾਖਲ ਹੁੰਦੇ ਹਨ ਕਿਉਂਕਿ ਇਹ ਬੇਹੱਦ ਹੀ ਛੋਟੇ ਹੁੰਦੇ ਹਨ।
ਐਨ. ਆਈ. ਐਚ. ਮੁਤਾਬਕ ਨੈਨੋ-ਤਕਨਾਲੋਜੀ ਦਾ ਇਸਤੇਮਾਲ ਦਵਾਈਆਂ ਬਣਾਉਣ ਵਿਚ ਵੀ ਕੀਤਾ ਜਾਂਦਾ ਹੈ। ਇਹ ਸਰੀਰ ਵਿਚ ਬੀਮਾਰੀ ਫੈਲਾ ਰਹੇ ਵਿਸ਼ੇਸ਼ ਸੈੱਲ ਨੂੰ ਨਿਸ਼ਾਨਾ ਬਣਾਉਂਦੇ ਹਨ, ਉਦਾਹਰਣ ਲਈ ਕੈਂਸਰ ਦੇ ਸੈੱਲਾਂ ਨੂੰ ਲੈ ਸਕਦੇ ਹੋ। ਇਹ ਨਾ ਸਿਰਫ ਤੇਜ਼ੀ ਨਾਲ ਇਲਾਜ ਕਰਨ ਵਿਚ ਸਮਰੱਥ ਹੈ ਬਲਕਿ ਬਾਕੀ ਥੈਰੇਪੀ ਦੇ ਮੁਕਾਬਲੇ ਕਾਫੀ ਸੁਰੱਖਿਅਤ ਮੰਨੇ ਜਾਂਦੇ ਹਨ। ਹਾਲਾਂਕਿ ਇਨ੍ਹਾਂ ਦੇ ਇਸਤੇਮਾਲ ਨੂੰ ਲੈ ਕੇ ਵਿਗਿਆਨਕਾਂ ਵਿਚ ਮਤਭੇਦ ਹੈ। ਇਹ ਤਾਂ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਾਲ ਇਲਾਜ ਕਰਨ ਬਾਕੀ ਥੈਰੇਪੀ ਦੇ ਮੁਕਾਬਲੇ ਕਾਫੀ ਸਮਰੱਥ ਹੈ ਪਰ ਕਈ ਅਜਿਹੇ ਤੱਤ ਹਨ ਜਿਵੇਂ ਸਿਲਵਰ, ਇਨ੍ਹਾਂ ਨੂੰ ਜੇਕਰ ਨੈਨੋਮਟੀਰੀਅਲ ਵਿਚ ਬਦਲ ਕੇ ਸਰੀਰ ਵਿਚ ਦਾਖਲ ਕਰਾਇਆ ਜਾਵੇ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ।