ਸਿਰਫ 10 ਦਿਨਾਂ ‘ਚ ਹੀ ਬਣਾਇਆ ਏਨੇ ਹਜਾਰਾਂ ਬੈੱਡਾਂ ਵਾਲਾ ਹਸਪਤਾਲ
ਲੰਡਨ: ਕੋਰੋਨਾਵਾਇਰਸ ਕਾਰਕੇ ਹੁਣ ਬ੍ਰਿਟੇਨ ਨੇ ਸਿਰਫ 10 ਦਿਨਾਂ ਦੇ ਰਿਕਾਰਡ ਸਮੇਂ ‘ਚ 4000 ਬਿਸਤਰੇ ਦਾ ਐਮਰਜੈਂਸੀ ਹਸਪਤਾਲ ਬਣਾਇਆ ਹੈ। ਇਸ ਨਵੇਂ ਹਸਪਤਾਲ ਦਾ ਨਾਂ ਨਾਈਟੰਗਲ ਹੈ। 4000 ਬਿਸਤਰਿਆਂ ਵਾਲੇ ਇਸ ਅਸਥਾਈ ਹਸਪਤਾਲ ਵਿੱਚ ਬੁੱਧਵਾਰ ਤੋਂ ਮਰੀਜ਼ਾਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਬ੍ਰਿਟੇਨ ‘ਚ ਸਥਿਤੀ ਇਸ ਹੱਦ ਤਕ ਖ਼ਰਾਬ ਹੋ ਗਈ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਇਸ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ।
ਇਨ੍ਹੀਂ ਦਿਨੀਂ ਵਿਸ਼ਵ ਦੇ 195 ਤੋਂ ਵੱਧ ਦੇਸ਼ਾਂ ਵਿੱਚ 9 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ, 40 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਦੱਸ ਦਈਏ ਕਿ ਕੋਰੋਨਾਵਾਇਰਸ ਦਾ ਸੰਕਰਮਣ ਵੀ ਯੂਕੇ ‘ਚ ਤੇਜ਼ੀ ਨਾਲ ਵਧ ਰਿਹਾ ਹੈ। ਜਦੋਂ ਤੋਂ ਚੀਨ ਵਿੱਚ ਵਾਇਰਸ ਦਾ ਪ੍ਰਕੋਪ ਫੈਲਣਾ ਸ਼ੁਰੂ ਹੋਇਆ, ਆਰਜ਼ੀ ਹਸਪਤਾਲ ਸੜਕ ਦੇ ਕਿਨਾਰੇ ਬਣੇ ਹੋਏ ਸੀ।
ਪੂਰਬੀ ਲੰਡਨ ਦੇ ਡੌਕਲੈਂਡ ਜ਼ਿਲ੍ਹੇ ‘ਚ ਐਕਸਲ ਕਨਵੈਨਸ਼ਨ ਸੈਂਟਰ ਸੀ। ਕਨਵੈਨਸ਼ਨ ਸੈਂਟਰ ਨੂੰ ਹੀ ਬਦਲ ਕੇ ਹਸਪਤਾਲ ਬਣਾਇਆ ਗਿਆ। ਹਸਪਤਾਲ ‘ਚ ਦੋ ਹਜ਼ਾਰ ਬੈੱਡਾਂ ਵਾਲੇ ਦੋ ਵਾਰਡ ਬਣਾਏ ਗਏ ਹਨ। ਯੂਕੇ ‘ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਇਸ ਨੂੰ ਧਿਆਨ ‘ਚ ਰੱਖਦੇ ਹੋਏ ਹਸਪਤਾਲ ਵਿਚ ਬੈਡਾਂ ਦੀ ਗਿਣਤੀ ਘੱਟ ਰਹੀ ਹੈ। ਸਾਰੀਆਂ ਸਹੂਲਤਾਂ ਫੌਜ ਦੇ ਨੌਜਵਾਨ ਇੰਜਨੀਅਰਾਂ, ਡਾਕਟਰਾਂ ਦੀ ਟੀਮ ਨੂੰ ਉਪਲਬਧ ਕਰਵਾਈਆਂ ਗਈਆਂ ਸੀ। ਫੌਜ ਦੇ ਜਵਾਨ ਸਾਰੇ ਸਰੋਤਾਂ ਦਾ ਪ੍ਰਬੰਧ ਕਰ ਰਹੇ ਸੀ।
ਕਰਨਲ ਐਸ਼ਲੇਗ ਬੋਰੇਮ ਨੂੰ ਇਸ ਹਸਪਤਾਲ ਨੂੰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕਰਨਲ ਬੋਰੇਮ ਦੋ ਵਾਰ ਇਰਾਕ ਤੇ ਅਫਗਿਸਤਾਨ ਦਾ ਦੌਰਾ ਕਰ ਚੁੱਕੇ ਹਨ। ਉਸ ਨੇ ਦੱਸਿਆ ਕਿ ਉਸਦੀ ਜਿੰਦਗੀ ਦਾ ਸਭ ਤੋਂ ਵੱਡਾ ਮਿਸ਼ਨ ਇਸ ਹਸਪਤਾਲ ਦਾ ਨਿਰਮਾਣ ਕਰਨਾ ਸੀ, ਉਸ ਨੇ ਇਹ ਕੰਮ ਇੰਜਨੀਅਰਾਂ, ਡਾਕਟਰਾਂ ਅਤੇ ਸਿਪਾਹੀਆਂ ਨਾਲ ਸ਼ੁਰੂ ਕੀਤਾ ਸੀ। ਕਰਨਲ ਐਸ਼ਲੇਗ ਨੇ ਕਿਹਾ ਕਿ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੀ ਹੈ। ਉਸ ਨੇ ਕਿਹਾ ਕਿ ਫੌਜੀ ਦਾ ਹਮੇਸ਼ਾਂ ਇੱਕ ਉਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਕੰਮ ਕਰਨ ਦਾ ਹੁੰਦਾ ਹੈ।
Home ਤਾਜਾ ਜਾਣਕਾਰੀ ਚੀਨ ਨਾਲੋਂ ਵੀ ਤੇਜ਼ ਨਿਕਲਿਆ ਇੰਗਲੈਂਡ ਸਿਰਫ 10 ਦਿਨਾਂ ‘ਚ ਹੀ ਬਣਾਇਆ ਏਨੇ ਹਜਾਰਾਂ ਬੈੱਡਾਂ ਵਾਲਾ ਹਸਪਤਾਲ – ਦੇਖੋ ਵੀਡੀਓ
ਤਾਜਾ ਜਾਣਕਾਰੀ