BREAKING NEWS
Search

ਚੀਤੇ ਨੇ ਮਚਾਇਆ ਇਥੇ ਫੜਦੋਲ, ਰਸੋਈ ਚ ਪਤੀ ਪਤਨੀ ਨੇ ਇੰਝ ਬਚਾਈ ਜਾਨ

ਆਈ ਤਾਜ਼ਾ ਵੱਡੀ ਖਬਰ 

ਇਨਸਾਨ ਤੇ ਜਾਨਵਰਾਂ ਦਾ ਰਿਸ਼ਤਾ ਜਿੱਥੇ ਬਹੁਤ ਗੂੜ੍ਹਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪੋ-ਆਪਣੇ ਘਰਾਂ ਵਿੱਚ ਕਈ ਪਾਲਤੂ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ। ਪਰ ਘਰਾਂ ਵਿੱਚ ਰੱਖਣ ਵਾਲੇ ਕਈ ਜਾਨਵਰਾਂ ਵੱਲੋਂ ਇਨਸਾਨ ਨੂੰ ਅਕਸਰ ਹੀ ਨੁਕਸਾਨ ਵੀ ਪਹੁੰਚਾ ਦਿੱਤਾ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪਰ ਉਸ ਸਮੇਂ ਲੋਕਾਂ ਦੀ ਹੈਰਾਨੀ ਦੀ ਹੱਦ ਵੇਖਣ ਵਾਲੀ ਹੁੰਦੀ ਹੈ ਜਦੋਂ ਉਨ੍ਹਾਂ ਦੇ ਘਰਾਂ ਦੇ ਵਿੱਚ ਜੰਗਲੀ ਜਾਨਵਰ ਦਸਤਕ ਦੇ ਦਿੰਦੇ ਹਨ ਜਿਸ ਕਾਰਨ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਆਏ ਦਿਨ ਹੀ ਅਜਿਹੀ ਕੋਈ ਨਾ ਕੋਈ ਖ਼ਬਰ ਅਕਸਰ ਹੀ ਸਾਹਮਣੇ ਆ ਜਾਂਦੀ ਹੈ। ਹੁਣ ਇੱਕ ਚੀਤੇ ਜਿੱਥੇ ਰਸੋਈ ਵਿੱਚ ਵੜ ਕੇ ਇਸ ਤਰਾਂ ਫੜਦੋਲ ਮਚਾਇਆ ਗਿਆ ਹੈ ਜਿੱਥੇ ਪਤੀ ਪਤਨੀ ਵੱਲੋਂ ਆਪਣੀ ਜਾਨ ਬਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਹਿਰ ਨੂੰ ਕੋਟਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਮਹਾਵੀਰ ਨਗਰ ਕਲੋਨੀ ਵਿੱਚ ਇਕ ਘਰ ਵਿੱਚ ਇਕ ਚੀਤੇ ਦੇ ਅਚਾਨਕ ਹੀ ਚੀਤੇ ਦੇ ਆ ਜਾਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।

ਜਿੱਥੇ ਇਹ ਘਟਨਾ ਸ਼ਨੀਵਾਰ ਨੂੰ ਸਵੇਰੇ 5 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਜਿੱਥੇ ਚੀਤਾ ਪਹਿਲਾਂ ਇਕ ਸਕੂਲ ਦੇ ਨਜ਼ਦੀਕ ਦੇਖਿਆ ਗਿਆ ਸੀ। ਜਿੱਥੇ ਲੋਕਾਂ ਦੀ ਆਵਾਜ਼ ਸੁਣ ਕੇ ਉਸ ਵੱਲੋਂ ਚਾਰ ਲੋਕਾਂ ਤੇ ਹਮਲਾ ਵੀ ਕੀਤਾ ਗਿਆ ਅਤੇ ਉਸ ਤੋਂ ਬਾਅਦ 8 ਵਜੇ ਦੇ ਕਰੀਬ ਇਕ ਘਰ ਦੀ ਰਸੋਈ ਵਿੱਚ ਜਾ ਕੇ ਵੜ ਗਿਆ। ਘਰ ਵਿਚ ਔਰਤ ਵੱਲੋਂ ਇਸ ਸਥਿਤੀ ਨੂੰ ਦੇਖ ਕੇ ਡਰ ਦੇ ਚਲਦਿਆਂ ਹੋਇਆਂ ਆਪਣੇ ਆਪ ਨੂੰ ਅਤੇ ਆਪਣੇ ਪਤੀ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ।

ਜਿਸ ਤੋਂ ਬਾਅਦ ਗੁਆਂਢੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਜੰਗਲਾਤ ਵਿਭਾਗ ਦੀ ਟੀਮ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਬੇਹੋਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਕਿਸੇ ਸੁਰੱਖਿਅਤ ਜਗ੍ਹਾ ਤੇ ਲਿਜਾ ਕੇ ਛੱਡਿਆ ਗਿਆ ਹੈ। ਇਸ ਘਟਨਾ ਕਾਰਨ ਲੋਕਾਂ ਚ ਡਰ ਦੇਖਿਆ ਗਿਆ ਹੈ।



error: Content is protected !!