BREAKING NEWS
Search

ਚਾਹ ਵੇਚਣ ਵਾਲੇ ਨੂੰ ਆ ਗਿਆ ਇਨਕਮ ਟੈਕਸ 49 ਕਰੋੜ ਦਾ ਨੋਟਿਸ , ਬਾਅਦ ਚ ਸਾਹਮਣੇ ਆਈ ਇਹ ਸਚਾਈ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਉਹ ਵੱਡੀਆਂ ਮੁਸੀਬਤਾਂ ਦੇ ਵਿੱਚ ਘਿਰ ਜਾਂਦਾ ਹੈ l ਮਨੁੱਖ ਨੂੰ ਅਜਿਹੇ ਔਖੇ ਵੇਲੇ ਸਮਝ ਨਹੀਂ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾ ਸਕਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਚਾਹ ਵਾਲੇ ਦੇ ਘਰ ਇਨਕਮ ਟੈਕਸ ਦੇ ਵੱਲੋਂ 49 ਕਰੋੜ ਰੁਪਏ ਦਾ ਨੋਟਿਸ ਭੇਜ ਦਿੱਤਾ ਗਿਆ, ਜਿਸ ਕਾਰਨ ਕਿਸਾਨ ਤੇ ਉਸ ਦਾ ਪੂਰਾ ਪਰਿਵਾਰ ਪਰੇਸ਼ਾਨ ਹੋ ਗਿਆ l ਪਰ ਜਦ ਸੱਚਾਈ ਸਾਹਮਣੇ ਆਈ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਮਾਮਲਾ ਪਾਟਣ ਤੋਂ ਸਾਹਮਣੇ ਆਇਆ, ਜਿੱਥੇ ਚਾਹ ਵੇਚਣ ਵਾਲੇ ਖੇਮਰਾਜ ਦਵੇ ਨੂੰ ਇਨਕਮ ਟੈਕਸ ਵਿਭਾਗ ਨੇ 49 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ, ਜਿਸ ਨੂੰ ਵੇਖਣ ਤੋਂ ਬਾਅਦ ਉਸ ਦੇ ਪਰਿਵਾਰ ਦੀ ਨੀਂਦ ਹੀ ਉੱਡ ਗਈ ਹੈ। ਆਖ਼ਰ ‘ਚ ਉਸ ਨੇ ਪੁਲਸ ‘ਚ ਧੋਖਾਧੜੀ ਦੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਖੇਮਰਾਜ ਬੀਤੇ 10 ਸਾਲਾਂ ਤੋਂ ਚਾਹ ਵੇਚਦਾ ਹੈ ਤੇ ਇਹੀ ਉਸ ਦੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਜ਼ਰੀਆ ਹੈ। ਪਿਛਲੇ ਸਾਲ ਅਗਸਤ ਮਹੀਨੇ ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਸੀ, ਪਰ ਉਹ ਅੰਗਰੇਜ਼ੀ ‘ਚ ਲਿਖਿਆ ਹੋਣ ਕਾਰਨ ਉਸ ਨੇ ਧਿਆਨ ਨਹੀਂ ਦਿੱਤਾ। ਜਦੋਂ ਆਈ.ਟੀ. ਨੇ ਮੁੜ ਨੋਟਿਸ ਭੇਜਿਆ ਤਾਂ ਉਸ ਨੇ ਆਪਣੀ ਪਛਾਣ ਵਾਲੇ ਵਕੀਲ ਨਾਲ ਗੱਲ ਕੀਤੀ ਤਾਂ, ਪਤਾ ਲੱਗਾ ਕਿ ਇਨਕਮ ਟੈਕਸ ਵਿਭਾਗ ਨੇ 49 ਕਰੋੜ ਰੁਪਏ ਦਾ ਜੁਰਮਾਨਾ ਭਰਨ ਦਾ ਨੋਟਿਸ ਭੇਜਿਆ ਹੈ। ਜਿਸ ਤੋਂ ਬਾਅਦ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਹ ਚਿੰਤਾ ਦੇ ਵਿੱਚ ਆ ਗਿਆ ਕਿ ਅਜਿਹਾ ਕਿਵੇਂ ਹੋ ਗਿਆ ਤੇ ਹੁਣ ਉਹ ਇਸ ਔਖੀ ਘੜੀ ਦੇ ਵਿੱਚੋਂ ਬਾਹਰ ਨਿਕਲੇਗਾ। ਉੱਥੇ ਹੀ ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਖੇਮਰਾਜ ਦਵੇ ਕੋਲ ਪੈਨ ਕਾਰਡ ਨਹੀਂ ਸੀ, ਜਿਸ ਲਈ ਉਸ ਨੇ ਬਜ਼ਾਰ ‘ਚ ਅਨਾਜ ਖਰੀਦਣ ਲਈ ਏਜੰਡ ਅਲਪੇਸ਼ ਪਟੇਲ ਤੇ ਵਿਪੁਲ ਪਟੇਲ ਨੂੰ ਆਪਣੇ ਦਸਤਾਵੇਜ਼ ਦਿੱਤੇ ਸਨ ਅਤੇ ਉਨ੍ਹਾਂ ਨੇ ਪੈਨ ਕਾਰਡ ਕੱਢਵਾ ਕੇ ਦਿੱਤਾ ਸੀ।

ਇਨ੍ਹਾਂ ਦੋਹਾਂ ਦਾ ਦਫ਼ਤਰ ਵੀ ਬਜ਼ਾਰ ‘ਚ ਸੀ, ਜਿੱਥੇ ਖੇਮਰਾਜ ਦੀ ਦੁਕਾਨ ਤੋਂ ਚਾਹ ਜਾਂਦੀ ਸੀ। ਜਿਸ ਕਾਰਨ ਖੇਮਰਾਜ ਉਨ੍ਹਾਂ ਦੋਹਾਂ ਦੇ ਸੰਪਰਕ ‘ਚ ਸਨ ਤੇ ਇਸ ਲਈ ਪੈਨ ਕਾਰਡ ਕੱਢਵਾਉਣ ਲਈ ਇਨ੍ਹਾਂ ‘ਤੇ ਭਰੋਸਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਖੇਮਰਾਜ ਦੀ ਸ਼ਿਕਾਇਤ ‘ਚ ਸਾਫ਼ ਕਿਹਾ ਗਿਆ ਹੈ ਕਿ ਪੈਨ ਕਾਰਡ ਕੱਢਵਾਉਣ ਲਈ ਉਸ ਨੇ ਸਾਰੇ ਦਸਤਾਵੇਜ਼ ਦਿੱਤੇ ਸਨ, ਜਿਸ ਨਾਲ ਉਨ੍ਹਾਂ ਨੇ ਬੈਂਕ ਖੁੱਲ੍ਹਵਾਇਆ ਸੀ ਅਤੇ ਉਸ ਤੋਂ ਲੈਣ-ਦੇਣ ਹੋਏ ਸਨ, ਜਿਸ ਲਈ ਖੇਮਰਾਜ ਨੂੰ ਇਨਕਮ ਟੈਕਸ ਵਿਭਾਗ ਨੇ ਵਾਰ-ਵਾਰ ਜ਼ੁਰਮਾਨੇ ਦੇ ਨੋਟਿਸ ਭੇਜੇ ਸਨ।

ਖੇਮਰਾਜ ਦੇ ਬੈਂਕ ਅਕਾਊਂਟ ‘ਚ ਕੋਣ ਵੱਡਾ ਲੈਣ-ਦੇਣ ਨਹੀਂ ਸੀ, ਜਿਸ ਕਾਰਨ ਉਸ ਨੂੰ ਸ਼ੱਕ ਹੋਇਆ ਅਤੇ ਫਿਰ ਉਸ ਨੇ ਇਨ੍ਹਾਂ ਦੋਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਦੋਹਾਂ ਨੇ ਆਪਣਾ ਦਫ਼ਤਰ ਬੰਦ ਕਰ ਦਿੱਤਾ ਸੀ, ਫਿਰ ਉੱਥੋਂ ਜੋ ਨੰਬਰ ਮਿਲਿਆ ਉਸ ‘ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਖੇਮਰਾਜ ਦੇ ਪੈਨ ਕਾਰਡ ਤੋਂ ਇਨ੍ਹਾਂ ਦੋਹਾਂ ਨੇ ਵੱਖ-ਵੱਖ ਬੈਂਕ ਖਾਤੇ ਖੋਲ੍ਹੇ ਸਨ ਤੇ ਉਸ ਤੋਂ ਕਰੋੜਾਂ ਦਾ ਲੈਣ-ਦੇਣ ਕੀਤਾ ਗਿਆ ਸੀ, ਜਿਸ ਕਾਰਨ ਆਈ.ਟੀ. ਵਿਭਾਗ ਨੇ ਖਾਤੇ ਦੇ ਮਾਲਕ ਖੇਮਰਾਜ ਨੂੰ ਨੋਟਿਸ ਭੇਜਿਆ ਸੀ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।



error: Content is protected !!