ਚਾਹ ਦੇ ਸ਼ੌਕੀਨ ਹੋ ਜਾਣ ਸਾਵਧਾਨ
ਚਾਹ ਦੇ ਸ਼ੌਕੀਨਾਂ ਦੇ ਦਿਨ ਦੀ ਸ਼ੁਰੂਆਤ ਬਗੈਰ ਚਾਹ ਦੇ ਅਧੂਰੀ ਰਹਿੰਦੀ ਹੈ। ਜਿਨ੍ਹਾਂ ਨੂੰ ਚਾਹ ਦੀ ਆਦਤ ਹੁੰਦੀ ਹੈ, ਉਹ ਅੱਖ ਖੁੱਲ੍ਹਦਿਆਂ ਹੀ ਚਾਹ ਭਾਲਦੇ ਹਨ। ਸਾਡੇ ਦੇਸ਼ ਵਿੱਚ ਜੇ ਕੋਈ ਮਹਿਮਾਨ ਘਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਚਾਹ ਪਿਆਈ ਜਾਂਦੀ ਹੈ। ਪਰ ਖਾਲੀ ਪੇਟ ਚਾਹ ਪੀਣਾ ਜਾਨਲੇਵਾ ਵੀ ਹੋ ਸਕਦਾ ਹੈ।
ਕਈ ਲੋਕ ਤਾਂ ਦਿਨ ਵਿੱਚ 7-8 ਕੱਪ ਚਾਹ ਪੀ ਜਾਂਦੇ ਹਨ, ਜੇ ਤੁਸੀਂ ਵੀ ਇਨ੍ਹਾਂ ਲੋਕਾਂ ਵਿੱਚੋਂ ਹੋ ਤਾਂ ਕੁਝ ਗੱਲਾਂ ਦਾ ਧਿਆਸਨ ਜ਼ਰੂਰ ਰੱਖੋ। ਇਹ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ। ਚਾਹ ਪੀਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖੋ।ਖੋਜ ਮੁਤਾਬਕ ਖਾਲੀ ਪੇਟ ਚਾਹ ਪੀਣ ਨਾਲ ਗੈਸ ਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ ਹੈ।ਇਸ ਦੇ ਨਾਲ ਹੀ ਜੇ ਤੁਸੀਂ ਖ਼ਾਲੀ ਪੇਟ ਚਾਹ ਪੀਂਦੇ ਹੋ ਤਾਂ ਤੁਹਾਡੀ ਉਮਰ ਵੀ ਘੱਟ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਸਵੇਰੇ ਚਾਹ ਪੀਣ ਲੱਗਿਆਂ ਉਸ ਨਾਲ ਬਿਸਕਿਟ ਜਾਂ ਕੋਈ ਹੋਰ ਚੀਜ਼ ਜ਼ਰੂਰ ਖਾਓ। ਖਾਣੇ ਦੇ ਤੁਰੰਤ ਬਾਅਦ ਚਾਹ ਪੀਣ ਦੀ ਗਲਤੀ ਨਾ ਕਰੋ। ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।ਕਈ ਲੋਕਾਂ ਨੂੰ ਕੜਕ ਚਾਹ ਪੀਣਾ ਪਸੰਦ ਹੁੰਦਾ ਹੈ।
ਇਸ ਲਈ ਚਾਹ ਨੂੰ ਕਾਫੀ ਉਬਾਲਦੇ ਹਨ, ਪਰ ਦੱਸ ਦੇਈਏ ਜ਼ਿਆਦਾ ਉਬਲੀ ਚਾਹ ਸਿਹਤ ਲਈ ਨੁਕਸਾਨਦੇਹ ਹੈ। ਜੇ ਤੁਸੀਂ ਚਾਹ ਨੂੰ ਦੂਜੀ ਵਾਰ ਗਰਮ ਕਰਕੇ ਪੀਂਦੇ ਹੋ ਤਾਂ ਇਹ ਵੀ ਸਿਹਤ ਲਈ ਠੀਕ ਨਹੀਂ। ਅਜਿਹਾ ਕਰਨ ਨਾਲ ਪੇਟ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ।
ਘਰੇਲੂ ਨੁਸ਼ਖੇ