ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਣ ਵਾਸਤੇ ਆਈਲਸ ਪਾਸ ਲੜਕੀਆ ਦੇ ਨਾਲ ਵਿਆਹ ਕੀਤਾ ਜਾਂਦਾ ਹੈ। ਜਿੱਥੇ ਪਹਿਲਾਂ ਲੜਕੀਆਂ ਨੂੰ ਪੜ੍ਹਾਈ ਕਰਨ ਵਾਸਤੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਜਿਸ ਸਦਕਾ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਵਿਦੇਸ਼ ਵਿੱਚ ਭੇਜਿਆ ਜਾ ਸਕੇ ਜਿਸ ਵਾਸਤੇ ਲੋਕਾਂ ਵੱਲੋਂ ਕਈ ਲੱਖਾਂ ਦਾ ਖਰਚ ਵੀ ਕੀਤਾ ਜਾਂਦਾ ਹੈ। ਪਰ ਵਿਦੇਸ਼ ਜਾ ਕੇ ਬਹੁਤ ਸਾਰੀਆਂ ਲੜਕੀਆਂ ਵੱਲੋਂ ਜਿੱਥੇ ਆਪਣੇ ਪਤੀ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸਦੇ ਕਾਰਨ ਬਹੁਤ ਸਾਰੇ ਲੜਕੇ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਕੁਝ ਲੜਕੀਆਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਪਰਵਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਹੁਣ 40 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਪਤਨੀ ਵੱਲੋਂ ਅਜਿਹੇ ਤੇਵਰ ਦਿਖਾਏ ਗਏ ਹਨ ਕਿ ਸਭ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਅਧੀਨ ਆਉਂਦੇ ਪਿੰਡ ਮੈਂਨਵਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਰਹਿਣ ਵਾਲੇ ਅਨੀਤਪਾਲ ਸਿੰਘ ਬਾਜਵਾ ਪੁੱਤਰ ਸੁਖਵਿੰਦਰ ਸਿੰਘ ਵੱਲੋਂ ਪੁਲਿਸ ਸਟੇਸ਼ਨ ਵਿਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿੱਥੇ ਉਸ ਨੇ ਦੱਸਿਆ ਹੈ ਕਿ ਜਿੱਥੇ ਮਨਪਰੀਤ ਕੌਰ ਦੇ ਨਾਲ ਉਸ ਦਾ ਵਿਆਹ 2015 ਚ ਹੋਇਆ ਸੀ।
ਜਿਸ ਤੋਂ ਬਾਅਦ ਪਤਨੀ ਵੱਲੋਂ ਵਿਦੇਸ਼ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਦੋ ਵਾਰ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਗਿਆ। ਉਹਨਾਂ ਨੂੰ ਵੀਜ਼ਾ ਨਾ ਮਿਲਣ ਦੇ ਚਲਦਿਆਂ ਹੋਇਆਂ ਪਤਨੀ ਵੱਲੋਂ ਸਟੱਡੀ ਬੇਸ ਤੇ ਨਿਊਜ਼ੀਲੈਂਡ ਜਾਣ ਦੀ ਗੱਲ ਆਖੀ ਗਈ ਹੈ। ਜਿੱਥੇ ਪਤੀ ਵੱਲੋਂ ਆਪਣੀ ਪਤਨੀ ਨੂੰ ਆਈਲਸ ਕਰਵਾ ਕੇ ਵੱਡੀ ਫੀਸ ਅਦਾ ਕਰਕੇ ਨਿਊਜ਼ੀਲੈਂਡ 2016 ਵਿੱਚ ਭੇਜ ਦਿੱਤਾ ਅਤੇ ਪਤਨੀ ਵੱਲੋਂ ਜਿਥੇ 2019 ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਗਈ। ਜਿਸ ਵਾਸਤੇ ਸਾਰਾ ਖ਼ਰਚਾ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ।
ਜਦੋਂ ਲੜਕੀ ਨੂੰ ਪਤਾ ਲੱਗਾ ਕਿ ਉਸ ਨੂੰ ਹੁਣ ਵਰਕ ਪਰਮਿਟ ਮਿਲ ਜਾਵੇਗਾ ਅਤੇ ਪੱਕੀ ਹੋ ਜਾਵੇਗੀ। ਉਸ ਵੱਲੋਂ ਆਪਣੇ ਪਤੀ ਦਾ ਵੀਜ਼ਾ ਲਗਵਾਉਣ ਵਾਸਤੇ ਨਹੀਂ ਕੀਤਾ ਗਿਆ ਸ਼ੁਰੂ ਕਰ ਦਿੱਤਾ ਗਿਆ,ਕੁਝ ਰਿਸ਼ਤੇਦਾਰਾਂ ਦੇ ਜ਼ਰੀਏ ਵੀ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਆਪਣੇ ਪਤੀ ਦਾ ਅਪਲਾਈ ਨਹੀਂ ਕੀਤਾ ਗਿਆ, ਤੇ ਕੁਝ ਵੀ ਕਰਨ ਸਬੰਧੀ ਉਸ ਵੱਲੋਂ ਸਾਫ ਇਨਕਾਰ ਕੀਤਾ ਗਿਆ। ਜਿਸ ਤੋਂ ਬਾਅਦ ਪਤੀ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਤਾਜਾ ਜਾਣਕਾਰੀ