ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਥੇ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਉਥੇ ਹੀ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ਾਂ ਵਿਚ ਭੇਜ ਦਿੱਤਾ ਜਾਂਦਾ ਹੈ। ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਵਾਉਣ ਵਾਸਤੇ ਜਿਥੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਆਪਣੇ ਬੱਚਿਆਂ ਉੱਪਰ ਲਗਾ ਦਿੱਤੀ ਜਾਂਦੀ ਹੈ ਉਥੇ ਹੀ ਵਿਦੇਸ਼ਾਂ ਵਿਚ ਵਸਦੇ ਆਪਣੇ ਬੱਚਿਆਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਪੰਜਾਬ ਵਸਦੇ ਮਾਪਿਆਂ ਵੱਲੋਂ ਦੁਆਵਾਂ ਕੀਤੀਆਂ ਜਾਂਦੀਆਂ ਹਨ। ਪਰ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੈਨੇਡਾ ਵਿਚ ਵਸਦੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦਿਆਂ ਹੀ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਉਹ ਚਾਂਵਾਂ ਨਾਲ ਕੈਨੇਡਾ ਗਏ ਪੰਜਾਬੀ ਮੁੰਡੇ ਦੀ ਮੌਤ ਹੋਈ ਹੈ ਕਿ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਉਂਟਾਰੀਓ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਇਕ ਸੜਕ ਹਾਦਸੇ ਵਿੱਚ ਪੰਜਾਬ ਦੇ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ।

ਦੱਸਿਆ ਗਿਆ ਹੈ ਕਿ ਇਹ ਸੜਕ ਹਾਦਸਾ ਮੰਗਲਵਾਰ ਸ਼ਾਮ ਦੇ ਪੰਜ ਵਜੇ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਧਾਲੀਵਾਲ ਦਾ ਰਹਿਣ ਵਾਲਾ ਨੌਜਵਾਨ ਸ਼ਰਨ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਉਨਟਾਰੀਓ ਦੇ ਹਾਈਵੇ 401 ਦੇ ਵੇਸਟਬਾਊਂਡ ਅਤੇ ਸਾਊਥ ਗਲੈਨਗੈਰੀ ਓਨਟਾਰੀਓ ਵਿਖੇ ਆਪਣੇ ਟਰੱਕ ਵਿਚ ਜਾ ਰਿਹਾ ਸੀ। ਉਸ ਸਮੇਂ ਇਸ ਦੀ ਟੱਕਰ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਸ਼ਰਨ ਦੀ ਮੌਕੇ ਤੇ ਹੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਤਿੰਨ ਹੋਰ ਟਰੱਕ ਟਰੇਲਰ ਵੀ ਸ਼ਾਮਲ ਸਨ। ਪਰ ਸਭ ਦਾ ਬਚਾਅ ਹੋ ਗਿਆ ਹੈ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਇੱਕ ਹਫ਼ਤੇ ਦੇ ਵਿਚ ਵੀ ਕੈਨੇਡਾ ਅੰਦਰ ਪੰਜਾਬੀ ਨੌਜਵਾਨਾਂ ਦੀਆਂ ਤਿੰਨ ਤੋਂ ਚਾਰ ਮੌਤਾਂ ਹੋਣ ਕਾਰਨ ਪੰਜਾਬੀ ਭਾਈਚਾਰੇ ਵਿੱਚ ਵੀ ਚਿੰਤਾ ਵੇਖੀ ਜਾ ਰਹੀ ਹੈ।


ਤਾਜਾ ਜਾਣਕਾਰੀ
ਚਾਵਾਂ ਨਾਲ ਕਨੇਡਾ ਗਏ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ – ਪੰਜਾਬ ਚ ਛਾਈ ਸੋਗ ਦੀ ਲਹਿਰ
ByadminJanuary 22, 2022Comments Off on ਚਾਵਾਂ ਨਾਲ ਕਨੇਡਾ ਗਏ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ – ਪੰਜਾਬ ਚ ਛਾਈ ਸੋਗ ਦੀ ਲਹਿਰ
Previous Postਹਵਾਈ ਯਾਤਰੀਆਂ ਲਈ ਆਈ ਬੁਰੀ ਖ਼ਬਰ – ਹੋ ਅਚਾਨਕ ਹੁਣ ਇਹ ਐਲਾਨ
Next Postਇਸ ਦੇਸ਼ ਲਈ ਅੰਤਰਾਸ਼ਟਰੀ ਉਡਾਣਾਂ ਬਾਰੇ ਆਈ ਵੱਡੀ ਖਬਰ ਹੁਣ ਹੋ ਗਿਆ ਅੱਜ ਤੋਂ ਇਹ ਐਲਾਨ