ਆਈ ਤਾਜ਼ਾ ਵੱਡੀ ਖਬਰ

ਪਿਛਲੇ ਮਹੀਨੇ ਤੋਂ ਸ਼ੁਰੂ ਹੋਇਆ ਯੂਕਰੇਨ ਅਤੇ ਰੂਸ ਦੇ ਵਿਚਕਾਰ ਯੁੱਧ ਅਜੇ ਤੱਕ ਵੀ ਜਾਰੀ ਹੈ। ਰੂਸ ਵਲੋ ਜਿਥੇ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਯੁੱਧ ਨੂੰ ਰੋਕੇ ਜਾਣ ਲਈ ਰੂਸ ਉਪਰ ਲਗਾਤਾਰ ਪਾਬੰਦੀ ਵੀ ਲਗਾਈ ਜਾ ਰਹੀ ਹੈ। ਅਮਰੀਕਾ ਕੈਨੇਡਾ ਫਰਾਂਸ ਅਤੇ ਬ੍ਰਿਟੇਨ ਵੱਲੋਂ ਜਿਥੇ ਲਗਾਤਾਰ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਨਾਲ ਰੂਸ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ। ਉਥੇ ਹੀ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਕਈ ਸ਼ਹਿਰਾਂ ਵਿਚ ਆਪਣਾ ਕਬਜ਼ਾ ਕੀਤਾ ਜਾ ਰਿਹਾ ਹੈ ਜਿੱਥੇ ਭਾਰੀ ਬੰਬਾਰੀ ਕੀਤੀ ਜਾ ਰਹੀ ਹੈ ਉਥੇ ਹੀ ਲੋਕ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਸੁਰੱਖਿਅਤ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ।

ਹੁਣ ਚੱਲ ਰਹੀ ਜੰਗ ਦੇ ਵਿਚਕਾਰ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਧੀ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਉਨ੍ਹਾਂ ਦੀ ਧੀ ਮਾਰੀਆ ਦਾ ਵਿਆਹ ਟੁੱਟਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਜਿੱਥੇ ਉਸ ਦਾ ਵਿਆਹ ਇੱਕ ਡੱਚ ਬਿਜਨਸਮੈਨ ਨਾਲ ਹੋਇਆ ਸੀ, ਅਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਉੱਥੇ ਹੀ ਹੁਣ ਉਸ ਦਾ ਪਤੀ ਉਸ ਤੋਂ ਵੱਖ ਹੋ ਚੁੱਕਾ ਹੈ। ਜਿੱਥੇ ਹੁਣ ਰਾਸ਼ਟਰਪਤੀ ਦੀ ਬੇਟੀ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਦੋਹਾਂ ਦੇ ਵੱਖ ਹੋਣ ਦਾ ਕਾਰਨ ਯੂਕਰੇਨ ਨਾਲ ਸ਼ੁਰੂ ਹੋਈ ਜੰਗ ਵੀ ਹੋ ਸਕਦਾ ਹੈ।

ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਯੁੱਧ ਦਾ ਅਸਰ ਹੁਣ ਰੂਸ ਦੇ ਰਾਸ਼ਟਰਪਤੀ ਦੇ ਪਰਿਵਾਰ ਉੱਪਰ ਵੀ ਦੇਖਿਆ ਜਾ ਰਿਹਾ ਹੈ। ਅਜੇ ਤਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਦੋਹਾਂ ਦੇ ਵੱਖ ਹੋਣ ਦਾ ਕੀ ਕਾਰਨ ਰਿਹਾ ਹੈ ਅਤੇ ਕਿਹੜੇ ਹਾਲਾਤਾਂ ਵਿਚ ਦੋਨੋਂ ਇੱਕ ਦੂਸਰੇ ਤੋਂ ਵੱਖ ਹੋ ਗਏ ਹਨ।


ਤਾਜਾ ਜਾਣਕਾਰੀ
ਚਲ ਰਹੀ ਯੂਕਰੇਨ ਨਾਲ ਜੰਗ ਵਿਚਕਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਲਈ ਧੀ ਵਲੋਂ ਆਈ ਇਹ ਵੱਡੀ ਮਾੜੀ ਖਬਰ
ByadminMarch 24, 2022Comments Off on ਚਲ ਰਹੀ ਯੂਕਰੇਨ ਨਾਲ ਜੰਗ ਵਿਚਕਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਲਈ ਧੀ ਵਲੋਂ ਆਈ ਇਹ ਵੱਡੀ ਮਾੜੀ ਖਬਰ
Previous Postਜੇ ਕਨੇਡਾ ਜਾਣਾ ਚਾਹੁੰਦੇ ਹੋ ਤਾਂ ਹੁਣ ਹੈ ਸੁਨਹਿਰੀ ਮੌਕਾ ਵੀਜਾ ਲਗਵਾਉਣ ਦਾ – ਵੀਜ਼ਿਆਂ ਦੀ ਰਫਤਾਰ ਹੋਈ ਤੇਜ
Next Postਪੰਜਾਬੀ ਸੰਗੀਤ ਜਗਤ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ