BREAKING NEWS
Search

ਚਮਕੀ ਕਿਸਮਤ : ਬਾਥਰੂਮ ਚੋ ਮਿਲਿਆ ਕਰੋੜਾਂ ਦਾ ਖਜਾਨਾ – ਮੁੰਡੇ ਨੇ ਫਿਰ ਜੋ ਕੀਤਾ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਣ ਦੀ ਤੇ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ । ਪਰ ਇਹ ਮਿਹਨਤ ਵੀ ਉਦੋਂ ਫਿੱਕੀ ਪੈ ਜਾਂਦੀ ਹੈ ਜਦ ਬੰਦੇ ਦੀ ਕਿਸਮਤ ਉਸ ਦਾ ਸਾਥ ਨਹੀਂ ਦਿੰਦੀ । ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੁੰਦੀ ਹੈ ਤਾਂ , ਬੰਦਾ ਬਿਨਾਂ ਮਿਹਨਤ ਤੋਂ ਵੀ ਕਾਮਯਾਬੀ ਹਾਸਲ ਕਰ ਲੈਂਦਾ ਹੈ । ਕਿਸਮਤ ਦੇ ਨਾਲ ਸਭ ਕੁਝ ਜਿੱਤਿਆ ਜਾ ਸਕਦਾ ਹੈ , ਪਰ ਇਕੱਲੀ ਕਿਸਮਤ ਹੀ ਸਾਥ ਨਹੀਂ ਦਿੰਦੀ। ਇਸ ਦੇ ਲਈ ਮਿਹਨਤ ਕਰਨੀ ਵੀ ਜ਼ਰੂਰੀ ਹੁੰਦੀ ਹੈ । ਪਰ ਅੱਜ ਅਸੀਂ ਤੁਹਾਨੂੰ ਮਿਹਨਤ ਤੇ ਕਿਸਮਤ ਦਾ ਇੱਕ ਅਜਿਹਾ ਮੇਲ ਦੱਸਾਂਗੇ , ਜਿਸ ਨਾਲ ਇਕ ਬਾਥਰੂਮ ‘ਚ ਖਜ਼ਾਨਾ ਮਿਲਣ ਕਾਰਨ ਇਕ ਵਿਅਕਤੀ ਕਰੋੜਾਂ ਰੁਪਿਆਂ ਦਾ ਮਾਲਕ ਬਣ ਗਿਆ ।

ਮਾਮਲਾ ਅਮਰੀਕਾ ਦੇ ਟੈਕਸਾਸ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦੇ ਨਾਲ ਇਕ ਬੇਹੱਦ ਹੀ ਅਜੀਬ ਘਟਨਾ ਵਾਪਰੀ ਹੈ । ਦਰਅਸਲ ਇਹ ਵਿਅਕਤੀ ਜੋ ਇਕ ਪਲੰਬਰ ਦਾ ਕੰਮ ਕਰਦਾ ਹੈ ਤੇ ਜਦੋਂ ਇਹ ਵਿਅਕਤੀ ਬਾਥਰੂਮ ਦੀ ਕੰਧ ਦੀ ਮੁਰੰਮਤ ਕਰ ਰਿਹਾ ਹੁੰਦਾ ਹੈ ਤੇ ਉਸੇ ਸਮੇਂ ਇਸ ਵਿਅਕਤੀ ਨੂੰ ਕੁਝ ਪੈਸੇ ਮਿਲਦੇ ਹਨ ,ਹੌਲੀ ਹੌਲੀ ਜਦੋਂ ਇਸਤੇ ਵੱਲੋਂ ਹੋਰ ਪੁਟਾਈ ਕੀਤੀ ਜਾਂਦੀ ਹੈ ਤਾਂ , ਤਕਰੀਬਨ ਚਾਰ ਕਰੋੜ ਰੁਪਏ ਦਾ ਖ਼ਜ਼ਾਨਾ ਇਸ ਵਿਅਕਤੀ ਨੂੰ ਬਾਥਰੂਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ।

ਪਲੰਬਰ ਜਦੋਂ ਇਸ ਕੰਧ ਨੂੰ ਪੁੱਟ ਰਿਹਾ ਸੀ ਤਾਂ ਉਹ ਇੰਨੇ ਖ਼ਜ਼ਾਨੇ ਨੂੰ ਵੇਖ ਕੇ ਹੈਰਾਨ ਰਹਿ ਗਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਾਲ ਦੋ ਹਜਾਰ ਚੌਦਾਂ ਤੇ ਫਸਟ $6 ਮਿਲੀਅਨ ਦੀ ਚੋਰੀ ਹੋਈ ਸੀ । ਜਦੋਂ ਇਹ ਪਲੰਬਰ ਜਿਸਦਾ ਨਾਮ ਜਸਟਿਨ ਦੱਸਿਆ ਜਾ ਰਿਹਾ ਹੈ , ਉਹ ਬਾਥਰੂਮ ਦੀ ਮੁਰੰਮਤ ਕਰ ਰਿਹਾ ਸੀ ਤੇ ਉਸੇ ਸਮੇਂ ਕੰਧ ਅੰਦਰ ਉਸ ਨੂੰ ਕੁਝ ਲੁਕਿਆ ਹੋਇਆ ਵਿਖਾਈ ਦਿੱਤਾ। ਜਦ ਉਸ ਨੇ ਕੰਧ ਦੀ ਖੁਦਾਈ ਸ਼ੁਰੂ ਕੀਤੀ ਤਾਂ ਹੌਲੀ ਹੌਲੀ ਖੁਦਾਈ ਕਰਦੇ ਉਸ ਨੂੰ ਚਾਰ ਕਰੋੜ ਰੁਪਏ ਦੀ ਨਗਦੀ ਨਾਲ ਕੁਝ ਚੈੱਕ ਪ੍ਰਾਪਤ ਹੋਏ ।

ਜ਼ਿਕਰਯੋਗ ਹੈ ਕਿ ਇਸ ਪਲੰਬਰ ਨੂੰ ਖੁਦਾਈ ਦੌਰਾਨ ਜੋ ਪੈਸੇ ਮਿਲੇ ਹਨ , ਐਨੇ ਪੈਸੇ ਮਿਲਣ ਦੇ ਬਾਵਜੂਦ ਵੀ ਉਸ ਨੇ ਇਨ੍ਹਾਂ ਚਾਰ ਕਰੋੜ ਰੁਪਿਆਂ ਦੀ ਰਕਮ ਦੇ ਵਿੱਚੋਂ ਇੱਕ ਰੁਪਿਆ ਵੀ ਨਹੀਂ ਲਿਆ । ਪ੍ਰਸ਼ਾਸਨ ਦੇ ਵੱਲੋਂ ਇਸ ਪਲੰਬਰ ਦੀ ਇਮਾਨਦਾਰੀ ਨੂੰ ਦੇਖ ਕੇ ਉਸ ਨੂੰ ਪੰਦਰਾਂ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ।



error: Content is protected !!