ਆਮ ਤੌਰ ਤੇ ਘਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਘਰ ਦੇ ਬਹੁਤ ਸਾਰੇ ਕੋਨਿਆਂ ਵਿਚ ਕੀੜੀਆਂ ਅਤੇ ਮੱਖੀਆਂ ਆਪਣਾ ਅੱਡ ਹੀ ਘਰ ਬਣਾ ਲੈਂਦੀਆਂ ਹਨ ਇਸਦੇ ਇਲਾਵਾ ਘਰ ਵਿਚ ਚੂਹਿਆਂ ਦਾ ਆਉਣਾ ਤਾ ਇਹ ਆਮ ਜਿਹੀ ਗੱਲ ਹੈ ਅਜਿਹੇ ਵਿਚ ਜੇਕਰ ਤੁਸੀਂ ਵੀ ਚੂਹਿਆਂ ਜਾ ਮੱਖੀਆਂ ਤੋਂ ਪ੍ਰੇਸ਼ਾਨ ਹੋ ਤਾ ਇੱਕ ਵਾਰ ਇਹ ਘਰੇਲੂ ਨੁਸਖਾ ਜਰੂਰ ਅਪਣਾਓ ਇਹਨਾਂ ਉਪਾਵਾ ਨਾਲ ਨਾ ਕੇਵਲ ਇਹ ਜੀਵ ਜੰਤੂ ਤੁਹਾਡੇ ਘਰ ਤੋਂ ਬਾਹਰ ਜਾਣਗੇ ਬਲਕਿ ਤੁਹਾਡਾ ਘਰ ਕਈ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹੇਗਾ ਤਾ ਆਓ ਜਾਣਦੇ ਹੁਣ ਘਰੇਲੂ ਨੁਸਖਿਆਂ ਦੇ ਬਾਰੇ ਵਿੱਚ।
ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਕਈ ਵਾਰ ਕਿਚਨ ਵਿਚ ਏਨੀ ਜਿਆਦਾ ਕੀੜੀਆਂ ਹੋ ਜਾਂਦੀਆਂ ਹਨ ਕਿ ਉਥੇ ਪੈਰ ਰੱਖਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਆਪਣੇ ਕਿਚਨ ਨੂੰ ਕੀੜਿਆਂ ਤੋਂ ਬਚਾਉਣਾ ਚਹੁੰਦੇ ਹੋ ਤਾ ਉਹਨਾਂ ਦੀ ਖੁੱਡ ਦੇ ਸਾਹਮਣੇ ਮਤਲਬ ਜਿਸ ਰਸਤੇ ਤੋਂ ਉਹ ਆਉਂਦੀਆਂ ਹਨ ਉਥੇ ਖੀਰੇ ਜਾ ਕੱਕੜੀ ਦੇ ਛੋਟੇ ਟੁਕੜੇ ਕੱਟ ਕੇ ਰੱਖ ਦਿਓ ਦੱਸ ਦੇ ਕਿ ਇਸ ਨੁਸਖੇ ਨਾਲ ਕੀੜੀਆਂ ਕੁਝ ਹੀ ਘੰਟਿਆਂ ਵਿਚ ਬਿਲਕੁਲ ਗਾਇਬ ਹੋ ਜਾਣਗੀਆਂ
ਇਸਦੇ ਬਾਅਦ ਸਭ ਤੋਂ ਵੱਡੀ ਸਮੱਸਿਆ ਚੂਹਿਆਂ ਨੂੰ ਭਜਾਉਣ ਦੀ ਹੁੰਦੀ ਹੈ ਜੀ ਹਾਂ ਉਹ ਇਸ ਲਈ ਕਿਉਂਕਿ ਇਹਨਾਂ ਦੀ ਸਪੀਡ ਏਨੀ ਜਿਆਦਾ ਹੁੰਦੀ ਹੈ ਕਿ ਇਹਨਾਂ ਨੂੰ ਫੜਨਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਚੂਹਿਆਂ ਨੂੰ ਘਰ ਤੋਂ ਭਜਾਉਣ ਦੇ ਲਈ ਘਰ ਦੇ ਉਹਨਾਂ ਹਿੱਸਿਆਂ ਵਿਚ ਕਾਲੀ ਮਿਰਚ ਦੇ ਦਾਣੇ ਪਾ ਦਿਓ ਜਾ ਫੈਲਾ ਦਿਓ ਜਿੱਥੇ ਚੂਹੇ ਦੇ ਲੁਕਣ ਦੀ ਜਿਆਦਾ ਸੰਭਵਣਾ ਹੁੰਦੀ ਹੈ ਇਸ ਨੁਸਖੇ ਦੇ ਨਾਲ 24 ਘੰਟਿਆਂ ਦੇ ਅੰਦਰ ਚੂਹੇ ਘਰ ਤੋਂ ਬਾਹਰ ਵੱਲ ਭੱਜ ਜਾਣਗੇ।
ਇਸਦੇ ਇਲਾਵਾ ਘਰ ਵਿੱਚ ਜਿੱਥੇ ਸਭ ਤੋਂ ਵੱਧ ਮੱਖੀਆਂ ਹੋਣ ਉੱਥੇ ਚਾਹਪੱਤੀ ਚੰਗੀ ਤਰ੍ਹਾਂ ਰਗੜ ਦਿਓ ਜਾ ਉਸ ਥਾਂ ਤੇ ਚਾਹ ਪੱਤੀ ਦੇ ਉਬਲੇ ਹੋਏ ਪਾਣੀ ਨਾਲ ਵੀ ਧੋ ਸਕਦੇ ਹੋ ਇਸ ਨਾਲ ਉਹ ਥਾਂ ਮੱਖੀਆਂ ਤੋਂ ਰਹਿਤ ਹੋ ਜਾਵੇਗਾ ਇਸਦੇ ਨਾਲ ਹੀ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕਿਚਨ ਵਿਚ ਮਿਠਾਈ ਜਾ ਕਿਸੇ ਵੀ ਖਾਣ ਦੀ ਵਸਤੂ ਨੂੰ ਖੁੱਲਿਆ ਬਿਲਕੁਲ ਨਾ ਛੱਡੋ ਕਿਉਂਕਿ ਇਸ ਨਾਲ ਕੀੜੀਆਂ ,ਮੱਖੀਆਂ ਅਤੇ ਚੂਹੇ ਦੇ ਆਉਣ ਦਾ ਖਤਰਾ ਜਿਆਦਾ ਵੱਧ ਜਾਂਦਾ ਹੈ।
ਘਰੇਲੂ ਨੁਸ਼ਖੇ