ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਦੇਸ਼ ਵਿਚ ਆਪਣਾ-ਆਪਣਾ ਸਿਸਟਮ ਹੁੰਦਾ ਹੈ ਅਤੇ ਉਸ ਦੇ ਅਨੁਸਾਰ ਹੀ ਵੱਖ ਵੱਖ ਵਿਭਾਗਾਂ ਦਾ ਕੰਮਕਾਜ ਕੀਤਾ ਜਾਂਦਾ ਹੈ। ਪੰਜਾਬ ਅੰਦਰ ਜਿਥੇ ਇਸ ਸਮੇਂ ਸਰਕਾਰ ਵੱਲੋਂ 600 ਯੂਨਿਟ ਮੁਫ਼ਤ ਕੀਤੇ ਗਏ ਹਨ। ਜਿਸ ਨੂੰ ਬਹੁਤ ਸਾਰੇ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਕਿਉਂਕਿ ਮਹਿੰਗਾਈ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਪਹਿਲਾਂ ਹੀ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਬਿਜਲੀ ਦੇ ਆਉਣ ਵਾਲੇ ਬਿੱਲ ਲੋਕਾਂ ਉਪਰ ਹੋਰ ਬੋਝ ਪਾ ਦਿੰਦੇ ਹਨ। ਪਰ ਕਈ ਵਾਰ ਬਿਜਲੀ ਵਿਭਾਗ ਦੀ ਇਕ ਛੋਟੀ ਜਿਹੀ ਅਣਗਹਿਲੀ ਦੇ ਚਲਦਿਆਂ ਹੋਇਆ ਵਧੇਰੇ ਕੀਮਤ ਦਾ ਬਿਲ ਸਾਹਮਣੇ ਆਉਣ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤਰਾਂ ਹੀ ਵਿਦੇਸ਼ਾਂ ਵਿੱਚ ਵੀ ਬਿਜਲੀ ਦੇ ਸਿਸਟਮ ਨੂੰ ਲੈ ਕੇ ਕਈ ਤਰਾਂ ਦੀਆਂ ਖਬਰਾਂ ਸਾਹਮਣੇ ਆ ਜਾਂਦੀਆ ਹਨ । ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇਥੇ ਘਰ ਦਾ ਬਿੱਲ 37 ਲੱਖ ਰੁਪਏ ਆਇਆ ਹੈ ਜਿਸ ਨੂੰ ਸੁਣ ਕੇ ਕੁੜੀ ਦੇ ਹੋਸ਼ ਉੱਡ ਗਏ ਹਨ ਅਤੇ ਬਾਅਦ ਵਿਚ ਸਚਾਈ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਘਰ ਵਿਚ ਰਹਿਣ ਵਾਲੀ ਇਕ 25 ਸਾਲਾ ਔਰਤ ਦੇ ਘਰ ਦਾ ਬਿੱਲ 37 ਲੱਖ ਰੁਪਏ ਆਇਆ ਹੈ।
ਇਸ ਬਿਲ ਦੀ ਜਾਣਕਾਰੀ ਸਾਹਮਣੇ ਆਉਣ ਤੇ ਜਿੱਥੇ ਔਰਤ ਦੇ ਹੋਸ਼ ਉੱਡ ਗਏ ਉਥੇ ਹੀ ਉਸ ਨੂੰ ਭਾਰੀ ਝਟਕਾ ਲੱਗਾ ਹੈ। ਇਹ ਔਰਤ ਜਿੱਥੇ ਆਪਣੇ ਘਰ ਵਿਚ ਆਪਣੀ ਬੇਟੀ ਨਾਲ ਰਹਿੰਦੀ ਹੈ ਅਤੇ ਉਸ ਵੱਲੋਂ ਬਿਜਲੀ ਦੀ ਵਧੇਰੇ ਵਰਤੋਂ ਨਹੀਂ ਕੀਤੀ ਜਾਂਦੀ। ਜਿੱਥੇ ਉਸ ਦੀ ਬਿਜਲੀ ਦਾ ਬਿਲ 160 ਰੁਪਏ ਦੇ ਕਰੀਬ ਹੀ ਆਉਂਦਾ ਸੀ।
ਉਥੇ ਹੀ ਮੀਟਰ ਵਿਚ ਹੋਈ ਗਲਤੀ ਦੇ ਕਾਰਨ ਉਸ ਦਾ ਬਿਜਲੀ ਦਾ ਬਿਲ 37 ਲੱਖ ਰੁਪਏ ਆਉਣ ਨਾਲ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਈ ਹੈ। ਇਸ ਬਾਬਤ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਬਿਜਲੀ ਕੰਪਨੀ ਦੇ ਇਕ ਬੁਲਾਰੇ ਵੱਲੋਂ ਇਸ ਮਾਮਲੇ ਵਿੱਚ ਸਫਾਈ ਦਿੰਦੇ ਹੋਏ ਦੱਸਿਆ ਗਿਆ ਕਿ ਕੁਝ ਗੜਬੜੀ ਦੇ ਚਲਦਿਆਂ ਹੋਇਆਂ ਇਹ ਸਭ ਕੁਝ ਹੋਇਆ ਹੈ। ਅਗਰ ਕਿਸੇ ਹੋਰ ਗਾਹਕਾਂ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਤਾਜਾ ਜਾਣਕਾਰੀ