ਜਲੰਧਰ – ਆਮ ਵਿਚ ਤਾਂ ਤੁਸੀਂ ਕਹਾਵਤ ਸੁਣੀ ਹੋਵੇਗੀ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਇਹ ਕਹਾਵਤ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਆਗੂ ਹੰਸ ਰਾਜ ਹੰਸ ‘ਤੇ ਬਿਲਕੁਲ ਫਿਟ ਬੈਠਦੀ ਹੈ। ਅਜਿਹਾ ਇਸ ਲਈ ਕਿਉਂਕਿ ਹੰਸ ਰਾਜ ਹੰਸ ‘ਤੇ ਉਨ੍ਹਾਂ ਦੇ ਆਪਣੇ ਜੱਦੀ ਹਲਕੇ ਜਲੰਧਰ ਦੇ ਵੋਟਰਾਂ ਨੇ ਤਾਂ ਬਹੁਤਾ ਭਰੋਸਾ ਨਹੀਂ ਵਿਖਾਇਆ ਸੀ ਪਰ ਲੋਕ ਸਭਾ ਚੋਣਾਂ 2019 ਵਿਚ ਉੱਤਰ ਪੱਛਮੀ ਦਿੱਲੀ ਸੀਟ ’ਤੇ ਮੈਦਾਨ ’ਚ ਉਤਰੇ ਮੰਨੇ-ਪ੍ਰਮੰਨੇ ਸੂਫੀ ਗਾਇਕ ਹੰਸ ਰਾਸ ਹੰਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਨ ਸਿੰਘ ਨੂੰ ਭਾਰੀ ਵੋਟਾਂ ਨਾਲ ਹਰਾ ਦਿੱਤਾ। ਹੰਸ ਨੇ ਪੰਜਾਬ ਤੋਂ ਆ ਕੇ ਦਿੱਲੀ ’ਚ ਝੰਡਾ ਲਹਿਰਾ ਦਿੱਤਾ।
ਹੰਸ ਰਾਜ ਹੰਸ ਨੂੰ 8,47,737 ਵੋਟਾਂ ਮਿਲੀਆਂ। ਇਨ੍ਹਾਂ ਦਾ ਵੋਟ ਫੀਸਦੀ 60.47 ਰਿਹਾ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਨ ਸਿੰਘ ਨੂੰ 2,94,667 ਵੋਟਾਂ ਮਿਲੀਆਂ। ਇਨ੍ਹਾਂ ਦਾ ਵੋਟ ਫੀਸਦੀ 21.02 ਫੀਸਦੀ ਤੇ ਕਾਂਗਰਸ ਦੇ ਉਮੀਦਵਾਰ ਰਾਜੇਸ਼ ਲਿਲੋਠੀਆ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਨੂੰ 2,36,803 ਵੋਟਾਂ ਮਿਲੀਆਂ ਸਨ। ਇਨ੍ਹਾਂ ਦਾ ਵੋਟ ਫੀਸਦੀ 16.89 ਫੀਸਦੀ ਰਿਹਾ। ਇਸ ਸੀਟ ’ਤੇ ਕੁਲ 11 ਉਮੀਦਵਾਰ ਮੈਦਾਨ ’ਚ ਉਤਰੇ ਸਨ। ਖਾਸ ਗੱਲ ਇਹ ਹੈ ਕਿ ਇਸ ਸੀਟ ’ਤੇ ਨੋਟਾ ਨੂੰ ਵੀ ਕੁਲ 10119 ਵੋਟਾਂ ਮਿਲੀਆਂ ਹਨ। ਇਸ ਦਾ ਕੁਲ ਫੀਸਦੀ 0.73 ਹੁੰਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਸੱੱਤਾਧਾਰੀ ਪਾਰਟੀ ਆਮ ਆਦਮੀ ਨੇ ਹੰਸ ਰਾਜ ਹੰਸ ’ਤੇ ਮੁਸਲਿਮ ਧਰਮ ਅਪਣਾਉਣ ਦਾ ਦੋਸ਼ ਲਾਉਂਦੇ ਹੋਏ ਦਿੱਲੀ ਦੇ ਇਕ ਮਾਤਰ ਸੁਰੱਖਿਅਤ ਸੀਟ ਉੱਤਰ ਪੱਛਮੀ ਤੋਂ ਉਨ੍ਹਾਂ ਨੇ ਚੋਣਾਂ ਲੜਨ ਲਈ ਅਯੋਗ ਦੱਸਿਆ ਸੀ ਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਕੀਤੀ ਸੀ ਪਰ ਲੋਕ ਸਭਾ ਚੋਣਾਂ ਦੇ ਆਏ ਨਤੀਜੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵੋਟਰਾਂ ’ਤੇ ‘ਆਪ’ ਦੇ ਇਨ੍ਹਾਂ ਦੋਸ਼ਾਂ ਤੇ ਮੁੱਦਿਆਂ ਦਾ ਵੀ ਅਸਰ ਨਹੀਂ ਪੈ ਰਿਹਾ ਹੈ।
ਇਸ ਤੋਂ ਇਲਾਵਾ ਜਿਸ ਤਰ੍ਹਾਂ ਨਾਲ ਕਾਂਗਰਸ ਤੀਜੇ ਨੰਬਰ ’ਤੇ ਹੈ, ਉਸ ਤੋਂ ਮੌਜੂਦਾ ਸੰਸਦ ਮੈਂਬਰ ਉਦਿਤ ਰਾਜ ਦੇ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਵੀ ਭਾਜਪਾ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਆਪਣੇ ਪ੍ਰਚਾਰ ਦੌਰਾਨ ਹੰਸ ਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਪਲਬਧੀਆਂ ਗਿਣ ਕੇ ਵੋਟ ਮੰਗਦੇ ਰਹੇ ਹਨ, ਜਨਤਾ ਨੇ ਵੀ ਉਨ੍ਹਾਂ ਨੂੰ ਮੋਦੀ ਦੇ ਨਾਂ ’ਤੇ ਵੋਟ ਦਿੱਤਾ ਹੈ, ਜਿਸ ਦੇ ਦਮ ’ਤੇ ਸਾਰੇ ਰੁਝਾਨਾਂ ’ਚ ਲਗਾਤਾਰ ਅੱਗੇ ਬਣੇ ਰਹੇ।
ਤਾਜਾ ਜਾਣਕਾਰੀ