ਆਈ ਤਾਜ਼ਾ ਵੱਡੀ ਖਬਰ
ਭਿਆਨਕ ਗਰਮੀ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਕਿਉਂਕਿ ਇਸ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਗਰਮੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜੋ ਅਹਿਤਿਆਤ ਵਰਤਣ ਦੇ ਬਾਵਜੂਦ ਵੀ ਬੱਚ ਨਹੀਂ ਸਕਦੇ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕ ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।
ਬਰਸਾਤੀ ਮੌਸਮ ਦੇ ਵਿੱਚ ਜਿੱਥੇ ਬਹੁਤ ਸਾਰੇ ਜੀਵ-ਜੰਤੂ ਖੇਤਾਂ ਵਿੱਚ ਵਧੇਰੇ ਪਾਣੀ ਭਰ ਜਾਣ ਦੇ ਚੱਲਦਿਆਂ ਹੋਇਆਂ ਇਨਸਾਨੀ ਦੁਨੀਆਂ ਵਿਚ ਆ ਜਾਂਦੇ ਹਨ। ਉਹਨਾਂ ਨੂੰ ਨੁਕਸਾਨ ਵੀ ਪਹੁੰਚਦੇ ਹਨ । ਇਸ ਸਾਲ ਬਹੁਤ ਸਾਰੇ ਲੋਕਾਂ ਦੀ ਜਾਨ ਸੱਪ ਦੇ ਕੱਟਣ ਕਾਰਨ ਵੀ ਚਲੇ ਗਈ ਹੈ। ਹੁਣ ਇੱਥੇ ਨੌਜਵਾਨ ਕੁੜੀ ਦੀ ਇਸ ਤਰ੍ਹਾਂ ਮੌਤ ਹੋਈ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਇਕ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿਲੇ ਦੇ ਅਧੀਨ ਆਉਣ ਵਾਲੇ ਪਿੰਡ ਮੱਤਲੋਡਾ ਦੇ ਵਿੱਚ ਇੱਕ 18 ਸਾਲ ਦੀ ਨੌਜਵਾਨ ਲੜਕੀ ਦੀ ਮੌਤ ਸੱਪ ਦੇ ਕੱਟਣ ਕਾਰਨ ਹੋਈ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਸੁਭਾਸ਼ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਸ ਦੇ ਤਿੰਨ ਬੱਚੇ ਹਨ। ਜਿਨ੍ਹਾਂ ਵਿਚ ਸਭ ਤੋਂ ਵੱਡੀ ਬੇਟੀ 18 ਸਾਲ ਦੀ ਕੋਮਲ ਸੀ। ਜਿਸ ਨੂੰ ਉਸ ਸਮੇਂ ਸੱਪ ਵੱਲੋਂ ਕੱਟ ਦਿੱਤਾ ਗਿਆ ਜਦੋਂ ਉਹ ਸੌਂ ਰਹੀ ਸੀ ਤਾਂ ਸਵੇਰੇ 4 ਵਜੇ ਅਚਾਨਕ ਉਸ ਨੂੰ ਕੁਝ ਆਪਣੀ ਬਾਹ ਉਪਰ ਮਹਿਸੂਸ ਹੋਇਆ।
ਜਿਸ ਵੱਲੋਂ ਤੁਰੰਤ ਹੀ ਆਪਣੇ ਭਰਾਵਾਂ ਨੂੰ ਉਠਾਇਆ ਗਿਆ ਅਤੇ ਦੱਸਿਆ ਗਿਆ ਕਿ ਘਰ ਵਿੱਚ ਸੱਪ ਆ ਗਿਆ ਹੈ ਜੋ ਕਿ ਉਸ ਦੀ ਬਾਂਹ ਉਪਰ ਲਿਪਟਿਆ ਹੋਇਆ ਸੀ। ਜਿਥੇ ਸੱਪ ਨੂੰ ਮਾਰ ਦਿੱਤਾ ਗਿਆ ਉਥੇ ਹੀ ਉਸ ਦੇ ਡੰਗ ਮਾਰਨ ਕਾਰਨ ਲੜਕੀ ਦੀ ਵੀ ਮੌਤ ਹੋ ਗਈ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ। ਇਸ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਤਾਜਾ ਜਾਣਕਾਰੀ