ਗਲਤ ਇਨਸਾਨ ਨੂੰ ਬੇਗਾਨੇ ਤਾਂ ਦੂਰ ਦੀ ਗੱਲ, ਆਪਣੇ ਵੀ ਪਸੰਦ ਨਹੀਂ ਕਰਦੇ। ਕਿਉਂਕਿ ਗਲਤ ਇਨਸਾਨ ਤੋਂ ਕਿਸੇ ਚੰਗੇ ਕੰਮ ਦੀ ਉਮੀਦ ਰੱਖੀ ਹੀ ਨਹੀਂ ਜਾ ਸਕਦੀ। ਉਸ ਇਨਸਾਨ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਭਾਵੇਂ ਰਿਸ਼ਤੇ ਵਿੱਚ ਭਰਾ ਹੀ ਕਿਉਂ ਨਾ ਹੋਵੇ। ਉਸ ਨੂੰ ਭੈਣ ਦੀ ਆਪਣੇ ਘਰ ਨਹੀਂ ਵੜਨ ਦੇਣਾ ਚਾਹੁੰਦੀ।
ਤਰਨ ਤਾਰਨ ਦੇ ਇੱਕ ਪਿੰਡ ਵਿੱਚ ਇੱਕ ਲੜਕੀ ਨੇ ਮੀਡੀਆ ਰਾਹੀਂ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਜਾਵੇ।ਉਨ੍ਹਾਂ ਨੂੰ ਆਪਣੇ ਇਸ ਭਰਾ ਤੋਂ ਖ਼ਤਰਾ ਹੈ, ਕਿਉਂਕਿ ਨਸ਼ੇ ਕਰਦਾ ਹੈ ਅਤੇ ਲੁੱਟਾਂ ਖੋਹਾਂ ਵੀ ਕਰਦਾ ਹੈ। ਇਸ ਮਾਮਲੇ ਵਿੱਚ ਦੂਜੀ ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਸੌਂ ਰਹੇ ਸਨ ਤਾਂ ਉਨ੍ਹਾਂ ਦੇ ਘਰ ਪੰਜ ਗ਼ੈਰ ਬੰਦੇ ਦਾਖਿਲ ਹੋ ਗਏ। ਜਿਨ੍ਹਾਂ ਕੋਲ ਮਾਰੂ ਕਿਸਮ ਦੇ ਹਥਿਆਰ ਸਨ।
ਨਾਲ ਦੇ ਕਮਰੇ ਵਿੱਚ ਸੌਂ ਰਹੇ ਸੁਖਵੰਤ ਸਿੰਘ ਦੀ ਮਦਦ ਨਾਲ ਅਸੀਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ।ਇਸ ਹੱਥੋਂ ਪਾਈ ਵਿੱਚ ਘਰ ਵਿੱਚ ਦਾਖਲ ਹੋਏ। ਵਿਅਕਤੀਆਂ ਤੋਂ ਹੀ ਆਪਣੇ ਸਾਥੀ ਤੇ ਗਲਤੀ ਨਾਲ ਵਾਰ ਕਰ ਦਿੱਤਾ ਗਿਆ। ਜਿਸ ਕਾਰਨ ਉਸ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ। ਉਸ ਦਾ ਦੂਜਾ ਸਾਥੀ ਪਿੰਡ ਵਾਸੀਆਂ ਨੇ ਫੜ ਲਿਆ ਹੈ। ਉਨ੍ਹਾਂ ਨੇ ਇਹ ਸਾਰੀ ਘਟਨਾ ਲਈ ਆਕਾਸ਼ਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਵਾਰਦਾਤ ਸਮੇਂ ਘਰ ਵਿੱਚ ਦੋ ਔਰਤਾਂ ਭੂਆ ਭਤੀਜੀ ਹਾਜ਼ਰ ਸਨ।
ਜਦੋਂ ਰਾਤ ਨੂੰ ਉਹ ਸੌਂ ਰਹੇ ਸਨ ਤਾਂ ਇਨ੍ਹਾਂ ਦੇ ਘਰ ਵਿੱਚ ਕੁਝ ਅਣਪਛਾਤੇ ਬੰਦੇ ਦਾਖਲ ਹੋ ਗਏ।ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਪਰਿਵਾਰ ਦੇ ਮੈਂਬਰਾਂ ਨੇ ਫੜ੍ਹ ਲਿਆ ਅਤੇ ਇੱਕ ਪਿੰਡ ਵਾਸੀਆਂ ਨੇ ਫੜ ਲਿਆ। ਫੜੇ ਗਏ ਇਕ ਵਿਅਕਤੀ ਦੀ ਜ਼ਖਮੀ ਹਾਲਤ ਵਿੱਚ ਮੌਤ ਹੋ ਚੁੱਕੀ ਹੈ। ਪੁਲਿਸ ਅਨੁਸਾਰ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Home ਤਾਜਾ ਜਾਣਕਾਰੀ ਘਰ ਚ ਇਕੱਲੀਆਂ ਔਰਤਾਂ ਸਮਝ ਲੁੱਟਣ ਆਏ ਸੀ ਚੋਰ, ਇੱਕ ਦਾ ਹੋਇਆ ਕਤਲ ਬਾਕੀਆਂ ਨੂੰ ਪੈ ਗਈਆਂ ਭਾਜੜਾਂ, ਦੇਖੋ ਵੀਡੀਓ
ਤਾਜਾ ਜਾਣਕਾਰੀ