ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਇਸ ਸਮੇਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤੀ ਵਰਤੇ ਜਾਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਉੱਥੇ ਹੀ ਪੰਜਾਬ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਵਾਪਰਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ। ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਠੱਗੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਭਿਆਨਕ ਹਾਦਸਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਆਪਸੀ ਵਿਵਾਦ ਦੇ ਕਾਰਨ ਵੀ ਕਈ ਲੋਕਾਂ ਵੱਲੋਂ ਬਦਲੇ ਦੀ ਭਾਵਨਾ ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਮੁੰਡੇ ਨੂੰ ਘਰ ਬੁਲਾ ਕੇ ਸ਼ਰੇਆਮ ਇਸ ਤਰ੍ਹਾਂ ਮੌਤ ਦਿੱਤੀ ਗਈ ਹੈ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਤੋਂ ਸਾਹਮਣੇ ਆਈ ਹੈ। ਜਿਥੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਬੱਸ ਸਟੈਂਡ ਦੇ ਨੇੜੇ ਜੂਸ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਨੂੰ ਘਰ ਤੋਂ ਬੁਲਾ ਕੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਹਨੀ ਦੇ ਪਰਵਾਰ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਟਨਾਂ ਦੁਪਹਿਰ ਇਕ ਵਜੇ ਦੇ ਕਰੀਬ ਵਾਪਰੀ ਹੈ ਜਦੋਂ ਕੁਝ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਆਖਿਆ ਗਿਆ ਕਿ ਉਸ ਦਾ ਮਾਮਾ ਉਸ ਨੂੰ ਬੁਲਾ ਰਿਹਾ ਹੈ।

ਜਦੋਂ ਹੀ ਮ੍ਰਿਤਕ ਨੌਜਵਾਨ ਹਨੀ ਆਪਣੇ ਘਰ ਤੋਂ ਬਾਹਰ ਗਿਆ ਤਾਂ ਅੱਗੇ ਗਲੀ ਵਿੱਚ ਹੀ ਦੋ ਹੋਰ ਨੌਜਵਾਨ ਖੜੇ ਹੋਏ ਸਨ ਜਿਨ੍ਹਾਂ ਸਭ ਵੱਲੋਂ ਮਿਲ ਕੇ ਹਨੀ ਉਪਰ ਹਮਲਾ ਕਰ ਦਿੱਤਾ ਗਿਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਨੂੰ ਅੱਧ ਮਰਿਆ ਕਰ ਦਿੱਤਾ ਗਿਆ, ਦੋਸ਼ੀ ਜਿਥੇ ਮੌਕੇ ਤੋਂ ਫਰਾਰ ਹੋ ਗਏ ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਹਨੀ ਦੀ ਗੰਭੀਰ ਹਾਲਤ ਦੇ ਚਲਦੇ ਹੋਏ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।

ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗੰਗਾਨਗਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਸੀ ਜਿਥੇ ਰਸਤੇ ਵਿਚ ਜਾਂਦੇ ਸਮੇਂ ਇਸ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਿੱਥੇ 33 ਸਾਲਾ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਉਥੇ ਹੀ ਸੀ ਸੀ ਟੀ ਵੀ ਕੈਮਰੇ ਦੇ ਆਧਾਰ ਤੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਘਰੋਂ ਬੁਲਾ ਕੇ ਮੁੰਡੇ ਨਾਲ ਸ਼ਰੇਆਮ ਕੀਤਾ ਗਿਆ ਇਹ ਕਾਂਡ – ਇਲਾਕੇ ਚ ਪਈ ਦਹਿਸ਼ਤ , ਤਾਜਾ ਵੱਡੀ ਖਬਰ
ByadminJanuary 11, 2022Comments Off on ਘਰੋਂ ਬੁਲਾ ਕੇ ਮੁੰਡੇ ਨਾਲ ਸ਼ਰੇਆਮ ਕੀਤਾ ਗਿਆ ਇਹ ਕਾਂਡ – ਇਲਾਕੇ ਚ ਪਈ ਦਹਿਸ਼ਤ , ਤਾਜਾ ਵੱਡੀ ਖਬਰ
Previous Postਡਾਕਟਰਾਂ ਨੇ ਕਰਤਾ ਚਮਤਕਾਰ : ਬੰਦੇ ਦੇ ਅੰਦਰ ਲਗਾ ਦਿੱਤਾ ਸੂਰ ਦਾ ਦਿੱਲ – ਸਾਰੀ ਦੁਨੀਆਂ ਤੇ ਚਰਚਾ
Next Postਪ੍ਰਧਾਨ ਮੰਤਰੀ ਮੋਦੀ ਲਈ ਆਈ ਵੱਡੀ ਮਾੜੀ ਖਬਰ, ਲੱਗਾ ਇਹ ਵੱਡਾ ਝਟਕਾ
