ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਚੋਰੀ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਘਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਜਿੱਥੇ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਪਾਉਂਦੀਆ ਹਨ ਉੱਥੇ ਹੀ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਨੂੰ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਉਥੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ।
ਹੁਣ ਘਰਾਂ ਵਿਚ ਨੌਕਰ ਰੱਖਣ ਵਾਲਿਆਂ ਨੂੰ ਸਾਵਧਾਨ ਰਹਿਣ ਵਾਸਤੇ ਆਖਿਆ ਗਿਆ ਹੈ ਕਿਉਂਕਿ ਇਥੇ ਨੌਕਰਾਣੀ ਵੱਲੋਂ ਮਾਲਕਣ ਨੂੰ ਬੇਹੋਸ਼ ਕਰਕੇ 15 ਲੱਖ ਸਮੇਤ ਗਹਿਣੇ ਚੋਰੀ ਕੀਤੇ ਗਏ ਹਨ, ਜੋ ਅਜੇ ਫਰਾਰ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 10 ਤੋਂ ਸਾਹਮਣੇ ਆਇਆ ਹੈ। ਜਿੱਥੇ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਮਕਾਨ ਮਾਲਕ ਅਰੁਣ ਦੇ ਘਰ ਵਿਚ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਇੱਕ ਨੌਕਰਾਣੀ ਨੂੰ ਰੱਖਿਆ ਗਿਆ ਸੀ ਜੋ ਦਸ ਦਿਨ ਪਹਿਲਾਂ ਹੀ ਦਿੱਲੀ ਤੋਂ ਆਈ ਸੀ।
ਉਥੇ ਹੀ ਇਸ ਨੌਕਰਾਣੀ ਵੱਲੋਂ ਵੀਆਈਪੀ ਸੈਕਟਰ ਵਿੱਚ ਉਨ੍ਹਾਂ ਦੇ ਘਰ ਨੂੰ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ ਹੈ। ਇਹ ਨੌਕਰਾਣੀ ਘਰ ਦੇ ਵਿੱਚ ਜਿਸ ਸਮੇਂ ਮਾਲਕਣ ਕੱਲੀ ਸੀ ਉਸ ਸਮੇਂ ਉਸ ਨੂੰ ਖਾਣੇ ਵਿਚ ਬੇਹੋਸ਼ ਕਰਨ ਵਾਲੀ ਦਵਾਈ ਦੇਣ ਤੋਂ ਪਿੱਛੋਂ ਘਰ ਵਿਚ ਮੌ ਜੂਦ 15 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਘਰ ਤੋਂ ਫ਼ਰਾਰ ਹੋ ਗਈ।
ਘਰ ਦਾ ਮਾਲਕ ਉਸ ਸਮੇਂ ਆਪਣੇ ਪੁੱਤਰ ਦੇ ਨਾਲ ਘਰ ਤੋਂ ਬਾਹਰ ਗਿਆ ਹੋਇਆ ਸੀ। ਦਸਿਆ ਗਿਆ ਹੈ ਕਿ ਕਿਸੇ ਜਾਣਕਾਰ ਬੰਦੇ ਵੱਲੋਂ ਵੀ ਉਸ ਔਰਤ ਨੂੰ ਦਿੱਲੀ ਤੋਂ ਬੁਲਾ ਕੇ ਉਨ੍ਹਾਂ ਦੇ ਘਰ ਰਖਵਾਇਆ ਗਿਆ ਸੀ। ਜਿਸ ਬਾਰੇ ਪਰਿਵਾਰ ਵੱਲੋਂ ਪੁਲੀਸ ਨੂੰ ਕੋਈ ਵੀ ਵੈਰੀਫਿਕੇਸ਼ਨ ਨਹੀਂ ਦਿੱਤੀ ਗਈ ਸੀ। ਪੁਲੀਸ ਵੱਲੋਂ ਜਿੱਥੇ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਉਸ ਦੀ ਭਾਲ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਘਰਾਂ ਚ ਨੌਕਰ ਰੱਖਣ ਵਾਲੇ ਹੋ ਜਾਵੋ ਸਾਵਧਾਨ! ਨੌਕਰਾਣੀ ਵਲੋਂ ਮਾਲਕਣ ਨੂੰ ਬੇਹੋਸ਼ ਕਰ 15 ਲੱਖ ਸਮੇਤ ਗਹਿਣੇ ਲੈ ਹੋਈ ਫਰਾਰ
ਤਾਜਾ ਜਾਣਕਾਰੀ