ਆਈ ਤਾਜਾ ਵੱਡੀ ਖਬਰ
ਜਦੋਂ ਕਿਸੇ ਘਰ ‘ਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ, ਉਸ ਘਰ ਦੇ ਵਿੱਚ ਬੱਚੇ ਦੀ ਸਾਂਭ-ਸੰਭਾਲ ਨੂੰ ਲੈ ਕੇ ਖਾਸ ਪ੍ਰਕਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ। ਬੱਚੇ ਦੀ ਹਰ ਛੋਟੀ ਤੋਂ ਲੈ ਕੇ ਵੱਡੀ ਜ਼ਰੂਰਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ, ਬੱਚਿਆਂ ਨੂੰ ਜੇਕਰ ਖਰੋਚ ਵੀ ਆ ਜਾਂਦੀ ਹੈ ਤਾਂ, ਮਾਪੇ ਚਿੰਤਾ ਦੇ ਵਿੱਚ ਪੈ ਜਾਂਦੇ ਹਨ। ਇਸੇ ਵਿਚਾਲੇ ਹੁਣ ਘਰਾਂ ਦੇ ਵਿੱਚ ਨਿਆਣਿਆਂ ਨੂੰ ਰੱਖਣ ਵਾਲਿਆਂ ਦੇ ਲਈ ਇੱਕ ਖਾਸ ਖਬਰ ਸਾਂਝੀ ਕਰਾਂਗੇ, ਜਿੱਥੇ ਦੋ ਸਾਲਾਂ ਦਾ ਬੱਚਾ ਨਿਗਲ ਗਿਆ ਅੱਠ ਸੁਈਆਂ ਤੇ ਪਰਿਵਾਰ ਦੇ ਵਿੱਚ ਭਾਜੜਾਂ ਪੈ ਗਈਆਂ l ਅਕਸਰ ਹੀ ਵੱਡਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਘਰ ਦੇ ਵਿੱਚ ਕੋਈ ਬੱਚਾ ਹੈ ਤਾਂ, ਉਸ ਬੱਚੇ ਤੇ ਖਾਸ ਧਿਆਨ ਰੱਖੋ ਨਹੀਂ ਤਾਂ ਉਹਨਾਂ ਦੇ ਨਾਲ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।
ਹੁਣ ਇਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਖੇਤਾਂ ਦੇ ਵਿੱਚ ਗਿਆ ਹੋਇਆ ਸੀ ਕਿ ਇਸ ਦੌਰਾਨ ਇੱਕ ਬੱਚੇ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਖੇਤਾਂ ਦੇ ਵਿੱਚ ਗਏ 2 ਸਾਲਾਂ ਦੇ ਬੱਚੇ ਨੇ ਉੱਥੇ ਡਿੱਗੀਆਂ 8 ਸੂਈਆਂ ਨੂੰ ਨਿਗਲ ਲਿਆ। ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਭਾਜੜਾਂ ਪੈ ਗਈਆਂ , ਤੇ ਪਰ ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਚਲਿਆ ਜਦੋ ਸੂਈਆਂ ਅੰਤੜੀਆਂ ਤੱਕ ਪਹੁੰਚ ਗਈਆਂ ਤੇ ਬੱਚੇ ਨੂੰ ਭਿਆਨਕ ਦਰਦ ਹੋਇਆ।
ਜਿਸਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਲੈ ਕੇ ਹਸਪਤਾਲ ਭੱਜੇ। ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਦੇ ਵੱਲੋਂ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਇਸ ਬੱਚੇ ਦੀ ਜਾਨ ਨੂੰ ਬਚਾਇਆ ਗਿਆ। ਦੱਸ ਦਈਏ ਕਿ ਜਿਸ ਪ੍ਰਕਾਰ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਤੇ ਬੱਚੇ ਦੀ ਜਾਨ ਬਚ ਜਾਂਦੀ ਹੈ, ਤਾਂ ਇਸ ਨੂੰ ਚਮਤਕਾਰ ਕਿਹਾ ਜਾ ਰਿਹਾ ਹੈ ਕਿਉਂਕਿ ਸੂਈਆਂ ਅੰਦਰੂਨੀ ਅੰਗਾਂ ਵਿਚ ਕਈ ਥਾਵਾਂ ‘ਤੇ ਜੜੀਆਂ ਹੋਈਆਂ ਸਨ।
ਪਰ ਇਸ ਦੌਰਾਨ ਖੁਸ਼ਕਿਸਮਤੀ ਰਹੀ ਕਿ ਕੋਈ ਖੂਨ ਨਹੀਂ ਵਗਿਆ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਬੱਚੇ ਦੀ ਜਾਣ ਬੱਚ ਗਈ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ l
Home ਤਾਜਾ ਜਾਣਕਾਰੀ ਘਰਾਂ ਚ ਨਿਆਣਿਆਂ ਵਾਲੇ ਹੋ ਜਾਵੋ ਸਾਵਧਾਨ , 2 ਸਾਲਾਂ ਬੱਚਾ ਨਿਗਲ ਗਿਆ 8 ਸੂਈਆਂ ਪਰਿਵਾਰ ਚ ਪਈਆਂ ਭਾਜੜਾਂ
ਤਾਜਾ ਜਾਣਕਾਰੀ