BREAKING NEWS
Search

ਘਰਵਾਲੀ ਨੂੰ ਸੈਰ ਦਾ ਕਹਿਕੇ ਘਰਵਾਲਾ ਪਹੁੰਚ ਗਿਆ ਰੂਸ ਖਿਲਾਫ ਜੰਗ ਕਰਨ , ਸਾਰੇ ਪਾਸੇ ਹੋ ਗਈ ਚੱਰਚਾ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਸਾਰੇ ਵਿਸ਼ਵ ਦਾ ਧਿਆਨ ਰੂਸ ਅਤੇ ਯੂਕਰੇਨ ਦੀ ਚੱਲ ਰਹੀ ਜੰਗ ਤੇ ਲੱਗਿਆ ਹੋਇਆ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਇਸ ਜੰਗ ਨੂੰ ਰੋਕੇ ਜਾਣ ਵਾਸਤੇ ਉਸ ਨੂੰ ਅਪੀਲ ਕੀਤੀ ਜਾ ਰਹੀ ਹੈ। ਇੱਥੇ ਰੂਸ ਵੱਲੋਂ ਚੁੱਕੇ ਗਏ ਇਸ ਕਦਮ ਦੀ ਬਹੁਤ ਸਾਰੇ ਦੇਸ਼ਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਉਥੇ ਹੀ ਯੂਕਰੇਨ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਉਸ ਉਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਰੂਸ ਵੱਲੋਂ ਵੀ ਗੁੱਸੇ ਵਿੱਚ ਆ ਕੇ ਉਨ੍ਹਾਂ ਦੇਸ਼ਾਂ ਉਪਰ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਯੁੱਧ ਨਾਲ ਯੂਕਰੇਨ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰੂਸ ਛੱਡ ਕੇ ਬਾਕੀ ਸਭ ਦੇਸ਼ਾਂ ਤੋਂ ਬਿਨਾਂ ਵੀਜਜ਼ਾ ਹੀ ਲੋਕਾਂ ਨੂੰ ਉਸ ਦੀ ਸਹਾਇਤਾ ਕਰਨ ਵਾਸਤੇ ਆਉਣ ਦੀ ਅਪੀਲ ਕੀਤੀ ਗਈ ਹੈ।

ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਰੂਸ ਦਾ ਸਾਥ ਦਿੱਤਾ ਜਾ ਰਿਹਾ ਹੈ। ਹੁਣ ਘਰਵਾਲੀ ਨੂੰ ਸੈਰ ਦਾ ਕਹਿਕੇ ਘਰਵਾਲਾ ਰੂਸ ਖਿਲਾਫ ਜੰਗ ਕਰਨ ਲਈ ਯੂਕਰੇਨ ਪਹੁੰਚ ਗਿਆ ਹੈ ਜਿਸ ਦੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਸਮੇਂ ਯੂਕਰੇਨ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਬਹੁਤ ਸਾਰੇ ਸੈਨਿਕ ਯੁੱਧ ਵਿਚ ਮਾਰੇ ਗਏ ਹਨ। ਉਥੇ ਹੀ ਬ੍ਰਿਟੇਨ ਦੇ ਇਕ ਸਾਬਕਾ ਫੌਜੀ ਵੱਲੋਂ ਯੂਕ੍ਰੇਨ ਦੀ ਫੌਜ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ। ਜਿੱਥੇ ਜਾਣ ਵਾਸਤੇ ਉਸ ਵੱਲੋਂ ਆਪਣੀ ਪਤਨੀ ਨੂੰ ਆਖ ਦਿੱਤਾ ਗਿਆ ਕਿ ਉਹ ਸੈਰ ਕਰਨ ਲਈ ਜਾ ਰਿਹਾ ਹੈ।

ਜਿਸ ਤੋਂ ਬਾਅਦ ਉਹ ਬ੍ਰਿਟੇਨ ਤੋਂ ਪੋਲੈਂਡ ਪਹੁੰਚਿਆ ਅਤੇ ਪੋਲੈਂਡ ਤੋਂ ਸਰਹੱਦ ਪਾਰ ਕਰਕੇ ਯੂਕ੍ਰੇਨ ਸੈਨਾ ਦੀ ਸਹਾਇਤਾ ਕਰਨ ਲਈ ਪਹੁੰਚ ਗਿਆ ਹੈ। ਜਿਸ ਵੱਲੋਂ ਰੂਸ ਦੇ ਖਿਲਾਫ ਇਸ ਜੰਗ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਉਸ ਫੌਜੀ ਨੇ ਦੱਸਿਆ ਕਿ ਅਗਰ ਉਹ ਆਪਣੇ ਘਰ ਦੱਸ ਕੇ ਆਉਂਦਾ ਤਾਂ ਉਸ ਦੀ ਪਤਨੀ ਡਰ ਜਾਂਦੀ। ਅਤੇ ਉਸਦੇ ਬੱਚੇ ਵੀ ਹਨ।
ਉਸ ਵੱਲੋਂ ਹੁਣ ਇਸ ਸਾਰੀ ਘਟਨਾ ਬਾਰੇ ਆਪਣੀ ਪਤਨੀ ਨੂੰ ਜਾਣਕਾਰੀ ਫੋਨ ਤੇ ਦਿੱਤੀ ਜਾਵੇਗੀ ਅਤੇ ਉਸਨੂੰ ਸਭ ਕੁੱਝ ਸਮਝ ਦਿਤਾ ਜਾਵੇਗਾ। ਉਸ ਸਾਬਕਾ ਫੌਜੀ ਵੱਲੋਂ ਆਖਿਆ ਗਿਆ ਹੈ ਕਿ ਹੋਰ ਵੀ ਬ੍ਰਿਟੇਨ ਤੋਂ ਬਹੁਤ ਸਾਰੇ ਲੋਕ ਯੂਕ੍ਰੇਨ ਪਹੁੰਚ ਕੇ ਸੈਨਾ ਦੀ ਸਹਾਇਤਾ ਕਰ ਰਹੇ ਹਨ। ਕਿਉਂਕਿ ਇਸ ਮੁਸ਼ਕਲ ਸਥਿਤੀ ਵਿੱਚ ਸਭ ਨੂੰ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਹੈ।



error: Content is protected !!