BREAKING NEWS
Search

ਘਰਵਾਲੀ ਨਾਲ ਵਿਵਾਦ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਲਈ ਆਈ ਇਹ ਮਾੜੀ ਖਬਰ

ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਲਈ ਆਈ ਇਹ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਪਿਛਲੇ ਦਿਨੀ ਹਰ ਪਾਸੇ ਸੁਰਖੀਆਂ ਦੇ ਵਿਚ ਰਹੇ ਸਨ ਕਾਰਨ ਸੀ ਓਹਨਾ ਦੇ ਵਿਆਹੁਤਾ ਜੀਵਨ ਵਿਚ ਆਈ ਪ੍ਰੋਬਲਮ। ਓਹਨਾ ਦੀ ਘਰਵਾਲੀ ਨੇ ਸ਼ੋਸ਼ਲ ਮੀਡੀਆ ਤੇ ਉਸਦੇ ਬਾਰੇ ਵਿਚ ਬਹੁਤ ਕੁਝ ਕਿਹਾ ਸੀ ਜਿਸ ਕਰਕੇ ਦਿਲਪ੍ਰੀਤ ਨੂੰ ਲੋਕਾਂ ਦੀਆਂ ਬਹੁਤ ਗੱਲਾਂ ਸੁਣਨੀਆਂ ਪਈਆਂ ਸਨ।

ਹਜੇ ਉਸਦਾ ਉਹ ਮਾਮਲੇ ਦੀ ਚਰਚਾ ਖਤਮ ਨਹੀਂ ਸੀ ਹੋਈ ਹੁਣ ਦਿਲਪ੍ਰੀਤ ਦੇ ਲਈ ਇਕ ਮਾੜੀ ਖਬਰ ਆ ਰਹੀ ਹੈ। ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਦਿਲਪ੍ਰੀਤ ਢਿੱਲੋਂ ਇਜ਼ ਬੈਕ’ (ਕਰਾਰਾ ਜਵਾਬ ਮਿਲੇਗਾ) ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਇਸ ਗੀਤ ‘ਚ ਦਿਲਪ੍ਰੀਤ ਢਿੱਲੋਂ ਵਲੋਂ। ਹ ਥਿ ਆ ਰਾਂ। ਨੂੰ ਪ੍ਰਮੋਟ ਕੀਤਾ ਗਿਆ ਹੈ। ਦਿਲਪ੍ਰੀਤ ਦਾ ਇਹ ਗੀਤ। ਹ ਥਿ ਆ ਰਾਂ। ਦੀ ਨਾਜਾਇਜ਼ ਵਰਤੋਂ ਕਰਨ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਦੇ ਰਿਹਾ ਹੈ।

ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਾਕਮ ਸਿੰਘ ਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅਤੇ RTI ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵਲੋਂ ਮਾਣਯੋਗ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਏ. ਡੀ. ਜੀ. ਪੀ. ਪੰਜਾਬ ਅਰਪਿਤ ਸ਼ੁਕਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਇਸ ਸ਼ਿਕਾਇਤ ‘ਚ ਗਾਇਕ ਦਿਲਪ੍ਰੀਤ ਢਿੱਲੋਂ, ਗੁਰਲੇਜ਼ ਅਖ਼ਤਰ, ਗੀਤਕਾਰ ਨਰਿੰਦਰ ਬਾਠ, ਸੰਗੀਤਕਾਰ ਦੇਸੀ ਕਰਿਊ ਅਤੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ‘ਤੇ ਆਈ. ਪੀ. ਸੀ. ਦੀ ਧਾਰਾ 123-ਏ, 188, 294, 504, 120-ਬੀ ਅਧੀਨ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਇਸ ਗੀਤ ਨੂੰ ਜਲਦ ਤੋਂ ਜਲਦ ਟੀ. ਵੀ. ਚੈਨਲਾਂ ਤੇ ਹੋਰ ਮਾਧਿਅਮ ‘ਤੇ ਬੈਨ ਕਰਨ ਦੀ ਵੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਸ ਇਸ ਭੇਜੀ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੀ ਹੈ।



error: Content is protected !!