ਹੁਣੇ ਆਈ ਤਾਜਾ ਵੱਡੀ ਖਬਰ
ਅੰਮ੍ਰਿਤਸਰ (ਸੰਜੀਵ) : ਗੇਟ ਖਜ਼ਾਨਾ ਸਥਿਤ ਗਲੀ ਰਾਂਝੇ ਵਾਲੀ ਦੀ ਰਹਿਣ ਵਾਲੀ ਸੰਜਨਾ ਪਤਨੀ ਰਾਕੇਸ਼ ਕੁਮਾਰ ਨੇ ਫਾਹ ਲਾ ਕੇ ਖੁਰਕੁਸ਼ੀ ਕਰ ਲਈ। ਸੰਜਨਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਰਾਜ ਪੁਲਸ ਬਲ ਦੇ ਨਾਲ ਮੌਕੇ ‘ਤੇ ਪੁੱਜੇ ਅਤੇ ਉਸਨੂੰ ਕਾਰਵਾਈ ਲਈ ਭੇਜ ਕੇ ਉਸ ਦੀ ਚੁੰਨੀ ਨੂੰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਕਰੀਬ 12 ਸਾਲ ਪਹਿਲਾਂ ਸੰਜਨਾ ਦਾ ਵਿਆਹ ਰਾਕੇਸ਼ ਕੁਮਾਰ ਨਾਲ ਹੋਇਆ ਸੀ, ਜਿਸ ਦੇ 11 ਸਾਲਾਂ ਦਾ ਲੜਕਾ ਹੈ ਅਤੇ ਹਾਲ ਹੀ ਵਿਚ 5 ਮਹੀਨੇ ਪਹਿਲਾਂ ਇਕ ਹੋਰ ਲੜਕੇ ਨੇ ਜਨਮ ਲਿਆ ਸੀ। ਅੱਜ ਬਾਅਦ ਦੁਪਹਿਰ ਸੰਜਨਾ ਨੇ ਪੱਖੇ ਨਾਲ ਫਾਹ ਲਾ ਲਿਆ,
ਜਿਸ ਦਾ ਪਤਾ ਚਲਦੇ ਹੀ ਘਰਵਾਲਿਆਂ ਨੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਇਸ ਦੇ ਅਸਲ ਕਾਰਣਾਂ ਦਾ ਖੁਲਾਸਾ ਨਹੀਂ ਹੋ ਸਕਿਆ ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ। ਬਾਕੀ ਦੀਏ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਤਾਜਾ ਜਾਣਕਾਰੀ