BREAKING NEWS
Search

ਗੱਡੀ ਚ ਲੱਗੇ ਜਰਨੇਟਰ ਚ ਕਰੰਟ ਆਉਣ ਕਾਰਨ ਹੋਈ 10 ਦੀ ਮੌਤ, ਵਾਪਰਿਆ ਦਰਦਨਾਕ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਭਾਰਤ ਵਿੱਚ ਜਿਥੇ ਇਸ ਸਮੇਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਜਿੱਥੇ ਲੋਕਾਂ ਵੱਲੋਂ ਇਸ ਸਾਉਣ ਦੇ ਮਹੀਨੇ ਵਿਚ ਸ਼ਿਵ ਮਹਾਦੇਵ ਦੀ ਪੂਜਾ ਅਰਾਧਨਾ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਇਹ ਖਾਸ ਦਿਨ ਹੁੰਦੇ ਹਨ। ਉੱਥੇ ਹੀ ਸਾਉਣ ਦੇ ਮਹੀਨੇ ਵਿੱਚ ਕੁੜੀਆ ਵੱਲੋਂ ਵੀ ਤੀਜ਼ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਥੇ ਤੀਆਂ ਦੇ ਪ੍ਰੋਗਰਾਮ ਕਰਵਾਏ ਜਾਣ ਦਾ ਵੀ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਉਥੇ ਹੀ ਸ਼ਿਵ ਭਗਤਾਂ ਵੱਲੋਂ ਵੀ ਇਸ ਮਹਿਨੇ ਦੇ ਵਿੱਚ ਸ਼ਿਵ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ ।

ਜਿੱਥੇ ਬਹੁਤ ਸਾਰੇ ਸ਼ਿਵ ਭਗਤਾਂ ਵੱਲੋਂ ਲੰਮਾ ਸਫਰ ਤੈਅ ਕਰਕੇ ਗੰਗਾਜਲ ਲਿਆ ਕੇ ਉਨ੍ਹਾਂ ਦੀ ਪੂਜਾ ਕੀਤੀ ਜਾ ਰਹੀ ਹੈ। ਹੁਣ ਗੱਡੀ ਚ ਲੱਗੇ ਜਨਰੇਟਰ ਵਿਚ ਕਰੰਟ ਆਉਣ ਕਾਰਨ 10 ਲੋਕਾਂ ਦੀ ਮੌਤ ਹੋਈ ਹੈ ਜਿਥੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੱਡੀ ਵਿਚ ਸਵਾਰ ਹੋ ਕੇ ਕੁੱਝ ਸ਼ਿਵ ਭਗਤ ਜਲਪੇਸ਼ ਜਾ ਰਹੇ ਸਨ ਤਾਂ ਉਥੇ ਹੀ ਰਸਤੇ ਵਿੱਚ ਉਨ੍ਹਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ।

ਜਿਸ ਕਾਰਨ ਦੱਸ ਕਾਵੜੀਆਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਜਰਨੇਟਰ ਵਾਲੀ ਗੱਡੀ ਵਿੱਚ ਕਰੰਟ ਆਉਣ ਕਾਰਨ ਇਸ ਗੱਡੀ ਵਿਚ ਸਵਾਰ ਲੋਕ ਇਸ ਤਰ੍ਹਾਂ ਕਰੰਟ ਦੀ ਚਪੇਟ ਵਿੱਚ ਆ ਗਏ ਜਿੱਥੇ ਕਰੰਟ ਲੱਗਣ ਕਾਰਨ ਸ਼ਿਵ ਭਗਤਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇੱਕ ਪਿੱਕਅੱਪ ਦੇਣ ਦੇ ਵਿਚ ਜਿੱਥੇ ਲੋਕ ਸਵਾਰ ਹੋ ਕੇ ਜਾ ਰਹੇ ਸਨ। ਉਥੇ ਹੀ ਰਸਤੇ ਵਿੱਚ ਜਰਨੇਟਰ ਦੀ ਤਾਰ ਵਿਚ ਸ਼ਾਰਟ ਸਰਕਟ ਹੋ ਗਿਆ ਜਿਸ ਕਾਰਨ ਗੱਡੀ ਚ ਕਰੰਟ ਆ ਗਿਆ।

ਜਿੱਥੇ ਇਕ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 19 ਸ਼ਿਵ ਭਗਤਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ ਜੋ ਇਸ ਸਮੇਂ ਜ਼ੇਰੇ ਇਲਾਜ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਪਿਕਅੱਪ ਗੱਡੀ ਦਾ ਡਰਾਈਵਰ ਫਰਾਰ ਹੋ ਗਿਆ ਹੈ।



error: Content is protected !!