ਆਈ ਤਾਜਾ ਵੱਡੀ ਖਬਰ
ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਕਾਰਨ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਹੈ l ਬੇਸ਼ੱਕ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਅਜਿਹੇ ਅਪਰਾਧੀਆਂ ਉੱਪਰ ਨਕੇਲ ਕਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਪਈਆਂ ਹਨ। ਪਰ ਦੂਜੇ ਪਾਸੇ ਹੁਣ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਗੋਭੀ ਚੋਰੀ ਕਰਨ ਦਾ ਦੋਸ਼ ਇੱਕ ਬਜ਼ੁਰਗ ਉੱਪਰ ਲਗਾਇਆ ਗਿਆ, ਇਨਾ ਹੀ ਨਹੀਂ ਸਗੋਂ ਇਸ ਬਜ਼ੁਰਗ ਨੂੰ ਗੋਭੀ ਚੋਰੀ ਕਰਨ ਦੇ ਦੋਸ਼ ਵਿੱਚ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਹੈਰਾਨੀਜਨਕ ਮਾਮਲਾ ਬਿਹਾਰ ਤੇ ਮੋਤੀਹਾਰੀ ਜ਼ਿਲੇ ਤੋਂ ਸਾਹਮਣੇ ਆਇਆ l
ਜਿਥੇ ਗੋਭੀ ਚੋਰੀ ਕਰਨ ਦੇ ਦੋਸ਼ ’ਚ ਇਕ ਬਜ਼ੁਰਗ ਨੂੰ ਭੀੜ ਵੱਲੋਂ ਮਿਲ ਕੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਮ੍ਰਿਤਕ ਦੀ ਪਛਾਣ ਰਘੂਨਾਥ ਪ੍ਰਸਾਦ ਵਜੋਂ ਹੋਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਰਘੂਨਾਥ ਪ੍ਰਸਾਦ ਨਾਮਕ ਬਜ਼ੁਰਗ ਸਵੇਰੇ ਪਖਾਨਾ ਕਰਨ ਗਏ, ਉਥੋਂ ਪਰਤਦੇ ਸਮੇਂ ਗੁਆਂਢੀਆਂ ਨੇ ਉਨ੍ਹਾਂ ਦੇ ਹੱਥ ‘ਚ ਗੋਭੀ ਤੇ ਲੌਕੀ ਦੇਖੀ। ਇਸ ‘ਤੇ ਗੁਆਂਢੀ ਕਹਿਣ ਲੱਗੇ ਕਿ ਰਘੂਨਾਥ ਨੇ ਸਾਡੇ ਖੇਤ ‘ਚ ਲੱਗੀ ਗੋਭੀ ਤੇ ਲੌਕੀ ਤੋੜੀ ਹੈ।
ਜਿਸ ਤੋਂ ਬਾਅਦ ਉਨਾਂ ਵੱਲੋਂ ਰਘੁਨਾਥ ਉੱਪਰ ਚੋਰੀ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਗੁਆਂਡੀਆਂ ਵੱਲੋਂ ਮਿਲ ਕੇ ਉਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ l ਇਹਨਾਂ ਲੋਕਾਂ ਵੱਲੋਂ ਇਸ ਬਜ਼ੁਰਗ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਤਲ ਦਾ ਦੋਸ਼ ਪਿੰਡ ਦੇ ਦਬੰਗਾਂ ‘ਤੇ ਲਗਾਇਆ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਗੁਆਂਢੀਆਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਗੁਆਂਢੀਆਂ ਨੇ ਬਹਾਨਾ ਬਣਾ ਕੇ ਗੋਭੀ ਚੋਰੀ ਦਾ ਦੋਸ਼ ਲਗਾਇਆ ਅਤੇ ਰਘੂਨਾਥ ਦੀ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l
ਤਾਜਾ ਜਾਣਕਾਰੀ