BREAKING NEWS
Search

ਗੁੱਸੇ ਦਾ ਮਚਿਆ ਭਾਂਬੜ : ਜਾਖੜ ਨੇ ਚੰਨੀ ਬਾਰੇ ਕਹੀਆਂ ਅਜਿਹੀਆਂ ਗੱਲ੍ਹਾਂ – ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਵਾਰ ਬਹੁਤ ਵੱਡੀ ਸਿਆਸੀ ਹਲਚਲ ਦੇਖੀ ਗਈ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਇਹ ਬਦਲਾਅ ਪਹਿਲੀ ਵਾਰ ਆਇਆ ਹੈ ਜਿੱਥੇ ਨਵੀਂ ਪਾਰਟੀ ਵੱਲੋ ਇਤਿਹਾਸ ਰਚ ਦਿੱਤਾ ਗਿਆ ਹੈ। ਉੱਥੇ ਹੀ ਰਵਾਇਤੀ ਪਾਰਟੀਆਂ ਨੂੰ ਆਪਣੀ ਪਾਰਟੀ ਵਿੱਚ ਚੱਲੇ ਆ ਰਹੇ ਕਈ ਮਹੀਨਿਆਂ ਤੋਂ ਚੱਲੇ ਆ ਰਹੇ ਕਾਟੋ-ਕਲੇਸ਼ ਦੇ ਕਾਰਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਪਾਰਟੀ ਵਿੱਚ ਜਿੱਥੇ ਇਸ ਕਾਟੋ ਕਲੇਸ਼ ਦੇ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਅਤੇ ਉਹ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ ਸਨ।

ਜਿਸ ਤੋਂ ਬਾਅਦ ਪਾਰਟੀ ਵਿਧਾਇਕਾਂ ਦੇ ਵਿੱਚ ਹੀ ਆਪਸੀ ਮਤਭੇਦ ਪੈਦਾ ਹੁੰਦੇ ਰਹੇ ਜਿਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਬਹੁਮਤ ਦੇ ਨਾਲ ਸੱਤਾ ਵਿੱਚ ਆ ਗਈ ਹੈ। ਹੁਣ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਅਜਿਹੀਆਂ ਗੱਲਾਂ ਆਖੀਆਂ ਗਈਆਂ ਹਨ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਵਾਰ ਕਾਂਗਰਸ ਪਾਰਟੀ ਦੀ ਵੱਡੀ ਹਾਰ ਹੋਈ ਹੈ ਉਥੇ ਹੀ ਕਾਂਗਰਸ ਦੇ ਵੱਖ ਵੱਖ ਵਿਧਾਇਕਾਂ ਵੱਲੋਂ ਆਪਣੀ ਭੜਾਸ ਕੱਢੀ ਜਾ ਰਹੀ ਹੈ ਉਥੇ ਹੀ ਹੁਣ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਵੀ ਇਕ ਇੰਟਰਵਿਊ ਦੌਰਾਨ ਅਜਿਹਾ ਵੱਡਾ ਬਿਆਨ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਹੈ।

ਜਿੱਥੇ ਉਨ੍ਹਾਂ ਨੇ ਆਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿੱਥੇ ਇਕ ਆਈ ਏ ਐਸ ਅਫਸਰ ਵੱਲੋਂ ਮੀਟੂ ਦਾ ਕੇਸ ਬਣਾਇਆ ਗਿਆ ਸੀ, ਇਸ ਤੋਂ ਬਾਅਦ ਫਿਰ ਅਜਿਹਾ ਹੀ ਮਾਮਲਾ ਇਕ ਮਹਿਲਾ ਪੱਤਰਕਾਰ ਨਾਲ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਕਾਰਨ ਉਹਨਾਂ ਨੂੰ ਕੁਝ ਕੰਮ ਕਿਹਾ ਗਿਆ ਸੀ ਜੋ ਉਨ੍ਹਾਂ ਵੱਲੋਂ ਨਹੀਂ ਕੀਤਾ ਗਿਆ ਸੀ।

ਉੱਥੇ ਹੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੈਂ ਚੰਨੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਅਤੇ ਮੈਂ ਉਨ੍ਹਾਂ ਨੂੰ ਕੋਈ ਵੀ ਲੀਡਰ ਨਹੀਂ ਮੰਨਦਾ ਅਤੇ ਨਾ ਹੀ ਲੀਡਰ ਵਜੋਂ ਸਵੀਕਾਰ ਕਰਦਾ ਹਾਂ। ਅਤੇ ਨਾ ਹੀ ਉਹ ਕੋਈ ਗਰੀਬ ਵਿਅਕਤੀ ਹਨ। ਸੁਨੀਲ ਜਾਖੜ ਵੱਲੋਂ ਜਾਹਿਰ ਕੀਤੀ ਗਈ ਇਸ ਪ੍ਰਤੀਕ੍ਰਿਆ ਨੂੰ ਲੈ ਕੇ ਸਭ ਲੋਕ ਹੈਰਾਨ ਹਨ।



error: Content is protected !!