ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ: ‘ਮਿਸਟਰ ਸਿੰਘ ਫ਼ੂਡ ਕਿੰਗ’ ਦੇ ਨਾਂ ਨਾਲ ਮਕਬੂਲ ਹੋਇਆ ਰਵਿੰਦਰਪਾਲ ਸਿੰਘ ਕੁਝ ਲੀਡਰਾਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕਣ ਲੱਗ ਗਿਆ ਹੈ। ਰਵਿੰਦਰਪਾਲ ਸਿੰਘ ਸਿੱਖੀ ਦੇ ਪ੍ਰਚਾਰ ਲਈ ਅਨੋਖੇ ਢੰਗ ਤਰੀਕੇ ਅਪਣਾਉਂਦਾ ਹੈ ਜਿਸ ਕਰਕੇ ਉਸ ਨੇ ਨਾ ਸਿਰਫ ਆਪਣੇ ਸ਼ਹਿਰ ਲੁਧਿਆਣਾ, ਬਲਕਿ ਪੂਰੀ ਦੁਨੀਆ ਵਿੱਚ ਚੰਗਾ ਨਾਮਣਾ ਖੱਟਿਆ। ਉਹ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸੁਣਾਉਣ ਬਦਲੇ ਬਰਗਰ ਇਨਾਮ ਵਜੋਂ ਦਿੰਦਾ ਸੀ। ਇਸੇ ਉਪਰਾਲੇ ਕਰਕੇ ਉਹ ਕੁਝ ਲੀਡਰਾਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਦੀ ਰੜਕ ਬਣ ਗਿਆ ਹੈ।
ਲੁਧਿਆਣਾ ਦੇ ਮਾਡਲ ਟਾਊਨ ਐਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਸਾਹਮਣੇ ਬਰਗਰ ਦੀ ਰੇਹੜੀ ਲਾਉਣ ਵਾਲਾ ਮਿਸਟਰ ਸਿੰਘ ਅੱਜ ਕਾਰਪੋਰੇਸ਼ਨ ਜ਼ੋਨ ਡੀ ਲੁਧਿਆਣਾ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਾ ਹੈ। ਰਵਿੰਦਰਪਾਲ ਸਿੰਘ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ’ਤੇ ਸਿੱਧੇ ਤੌਰ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਉਸ ਨੇ ਕਿਹਾ ਹੈ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਲੀਡਰ ਦੇ ਦਬਾਅ ਹੇਠ ਵਾਰ-ਵਾਰ ਉਸ ਦੀ ਰੇਹੜੀ ਚੁੱਕ ਕੇ ਲੈ ਜਾਂਦੇ ਹਨ।
ਜ਼ੋਨਲ ਕਮਿਸ਼ਨਰ ਵੱਲੋਂ ਉਸ ’ਤੇ ਮਾਮਲਾ ਦਰਜ ਕਰਵਾਉਣ ਧਮਕੀ ਵੀ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਜਦ ਤਕ ਉਸ ਦੀ ਰੇਹੜੀ ਨਹੀਂ ਛੱਡੀ ਜਾਂਦੀ, ਉਦੋਂ ਤਕ ਉਹ ਭੁੱਖ ਹੜਤਾਲ ’ਤੇ ਬੈਠਾ ਰਹੇਗਾ। ਮਿਸਟਰ ਸਿੰਘ ਦੇ ਹੱਕ ਵਿੱਚ ਅਕਾਲੀ ਆਗੂ ਮੀਤਪਾਲ ਦੁਗਰੀ ਵੀ ਆਪਣੇ ਸਾਥੀਆਂ ਸਮੇਤ ਖੁਲ੍ਹ ਕੇ ਸਾਹਮਣੇ ਆ ਗਏ ਹਨ।
ਦੂਜੇ ਪਾਸੇ ਕਾਰਪੋਰੇਸ਼ਨ ਜ਼ੋਨ ਡੀ ਦੇ ਜ਼ੋਨਲ ਕਮਿਸ਼ਰ ਨੇ ਕਿਹਾ ਕਿ ਸਿਰਫ ਇੱਕ ਬੰਦੇ ਦੀ ਹੀ ਰੇਹੜੀ ਨਹੀਂ ਚੁੱਕੀ, ਬਲਕਿ ਹੋਰ ਵੀ ਕਈ ਲੋਕਾਂ ਦੀਆਂ ਰੇਹੜੀਆਂ ਚੁੱਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸ਼ਹਿਰ ਦੀ ਟ੍ਰੈਫਿਕ ਪੁਲਿਸ ਤੇ ਕੁਝ ਲੋਕਾਂ ਦੀ ਸ਼ਿਕਾਇਤ ਦੇ ਮੱਦੇਨਜ਼ਰ ਕੀਤੀ ਗਈ ਹੈ।
Home ਤਾਜਾ ਜਾਣਕਾਰੀ ਗੁਰਬਾਣੀ ਸੁਣਾਉਣ ਬਦਲੇ ਬੱਚਿਆਂ ਨੂੰ ਬਰਗਰ ਵੰਡਣ ਵਾਲੇ ‘ਮਿਸਟਰ ਸਿੰਘ ਫੂਡ ਕਿੰਗ’’ਤੇ ਪ੍ਰਸ਼ਾਸਨ ਦਾ ਡੰਡਾ ਦੇਖੋ..
ਤਾਜਾ ਜਾਣਕਾਰੀ