BREAKING NEWS
Search

ਗੁਰਦਵਾਰਾ ਸ੍ਰੀ ਹੇਮ ਕੁੰਟ ਸਾਹਿਬ ਤੋਂ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਗਰਮੀਆਂ ਦੇ ਮੌਸਮ ਵਿਚ ਲਗਾਤਾਰ ਤਾਪਮਾਨ ਵਧਣ ਦੇ ਕਾਰਣ ਦਿਨ ਪਰ ਦਿਨ ਕਿਉਂ ਵਧਦੀ ਜਾ ਰਹੀ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕੁਝ ਲੋਕ ਗਰਮੀਆਂ ਵਿਚ ਵਧ ਰਹੇ ਤਾਪਮਾਨ ਦੇ ਕਾਰਨ ਠੰਢੇ ਇਲਾਕਿਆਂ ਵਿਚ ਜਾਂ ਬਰਫਬਾਰੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰ ਰਹੇ ਹਨ। ਜੇਕਰ ਦੇਸ਼ ਦੇ ਵਿਚ ਬਰਫਬਾਰੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿਚ ਧਾਰਮਿਕ ਅਸਥਾਨ ਹਨ। ਜਿੱਥੇ ਸੰਗਤਾਂ ਦੀ ਆਮਦ ਸਿਰਫ ਗਰਮੀਆਂ ਦੇ ਮਹੀਨੇ ਵਿੱਚ ਹੁੰਦੀ ਹੈ।

ਇਸੇ ਤਰ੍ਹਾਂ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਤਰਾਖੰਡ ਦੇ ਚਮੋਲੀ ਵਿਖੇ ਸਿੱਖ ਧਰਮ ਨਾਲ ਸਬੰਧਿਤ ਪਵਿੱਤਰ ਤੀਰਥ ਅਸਥਾਨ ਹੈ ਜਿੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਸੰਗਤਾਂ ਗਰਮੀਆਂ ਦੇ ਮੌਸਮ ਵਿਚ ਨਤਮਸਤਕ ਹੁੰਦੀਆਂ ਹਨ। ਪਰ ਇਸ ਵਾਰ ਅਜੇ ਤੱਕ ਇਸ ਗੁਰਦੁਆਰਾ ਸਾਹਿਬ ਵਿਖੇ ਬਰਫ਼ ਜਮੀ ਹੋਈ ਹੈ।

ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਚ ਸਥਿਤ ਸਰੋਵਰ ਵਿਖੇ ਲਗਾਤਾਰ ਬਰਫ਼ ਵਾਰੀ ਹੋਣ ਕਾਰਨ ਤਕਰੀਬਨ ਸੱਤ ਫੁੱਟ ਬਰਫ਼ ਜਮੀ ਹੋਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਤਕਰੀਬਨ 5 ਫੁੱਟ ਬਰਫ਼ ਜਮੀ ਹੋਈ ਹੈ। ਦੱਸਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਤੇ ਜੰਮੀ ਬਰਫ ਦੀ ਚਾਦਰ ਕਾਰਨ ਬਹੁਤ ਸੋਹਣਾ ਦ੍ਰਿਸ਼ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਕਿਵਾੜ ਹਰ ਸਾਲ ਮਈ ਮਹੀਨੇ ਵਿਚ ਖੁੱਲ੍ਹਦੇ ਹਨ ਪਰ ਇਸ ਵਾਰ ਕਰੋਨਾ

ਵਾਇਰਸ ਦੇ ਵੱਧ ਰਹੇ ਮਾਮਲਿਆ ਕਾਰਨ ਅਤੇ ਇਸ ਕਾਰਨ ਬਣੇ ਹਲਾਤਾਂ ਦੇ ਕਾਰਨ ਇਹ ਨਹੀਂ ਖੁੱਲ੍ਹ ਸਕੇ ਅਤੇ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਪਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਟਰੱਸਟ ਡਬਲਿਊ ਸਮੇਂ ਸਮੇਂ ਤੇ ਏਥੇ ਪਹੁੰਚ ਕੇ ਸਥਿਤੀ ਨੂੰ ਵੇਖਿਆ ਜਾਂਦਾ ਹੈ। ਉਥੇ ਹੀ ਇਸ ਸਬੰਧ ਵਿੱਚ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਬਰਫ਼ ਬਾਰੀ ਹੋਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਕਾਫੀ ਬਰਫ ਜਮੀ ਹੋਈ ਹੈ।



error: Content is protected !!