BREAKING NEWS
Search

ਗੁਰਦਵਾਰਾ ਸਾਹਿਬ ਤੋਂ ਆਈ ਅਜਿਹੀ ਖਬਰ ਸਭ ਰਹਿ ਗਏ ਹੈਰਾਨ ਵਾਪਰਨ ਲੱਗੀ ਸੀ ਬੇਅਦਬੀ ਦੀ ਘਟਨਾ ਪਰ ਏਦਾਂ ਕੀਤਾ ਬੰਦਾ ਕਾਬੂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਬੇਅਦਬੀਆਂ ਤੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ । ਹਰ ਰੋਜ਼ ਹੀ ਅਖ਼ਬਾਰ ਤੇ ਕਿਸੇ ਨਾ ਕਿਸੇ ਪੰਨੇ ਦੇ ਉੱਪਰ ਬੇਅਦਬੀ ਦੇ ਨਾਲ ਸਬੰਧਤ ਵਾਰਦਾਤਾਂ ਜ਼ਿਕਰ ਹੁੰਦਾ ਹੀ ਹੈ । ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਕਾਫ਼ੀ ਠੇਸ ਪਹੁੰਚਦੀ ਹੈ । ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਜਾਣ ਬੁੱਝ ਕੇ ਬੇਅਦਬੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਰਾਜਨੀਤੀ ਵੀ ਖੇਡਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ । ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਜਾਂਦਾ ਹੈ ਕਿ ਉਹ ਬੇਅਦਬੀ ਦੀਆ ਘਟਨਾਵਾਂ ਨੂੰ ਅੰ-ਜਾ-ਮ ਦੇਣ ਵਾਲੇ ਵਿਅਕਤੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ ਤੇ ਪੁਰਾਣੇ ਜੋ ਬੇਅਦਬੀ ਦੇ ਨਾਲ ਸਬੰਧਤ ਮਾਮਲੇ ਹਨ ਉਨ੍ਹਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ।

ਪਰ ਇਸ ਦੇ ਬਾਵਜੂਦ ਵੀ ਬੇਅਦਬੀ ਦੀਆਂ ਵਾਰਦਾਤਾਂ ਦੇ ਵਿੱਚ ਕੋਈ ਕਮੀ ਨਹੀਂ ਵੇਖਣ ਨੂੰ ਮਿਲ ਰਹੀ। ਸਗੋਂ ਅਜਿਹੇ ਮਾਮਲੇ ਦਿਨ ਪ੍ਰਤੀ ਦਿਨ ਵਧ ਰਹੇ ਹਨ । ਇਸੇ ਦੇ ਚਲਦੇ ਇਕ ਹੋਰ ਬੇਅਦਬੀ ਦੇ ਨਾਲ ਸਬੰਧਤ ਮਾਮਲਾ ਭਾਦਸੋਂ ਨਜ਼ਦੀਕ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਤੋਂ ਸਾਹਮਣੇ ਆਇਆ । ਜਿਥੇ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਦਾ ਹੀ ਇਕ ਅਪਾਹਜ ਵਿਅਕਤੀ ਜੋ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ । ਪਰ ਮੌਕੇ ਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਬੇਅਦਬੀ ਦੀ ਘਟਨਾ ਹੋਣ ਤੋਂ ਰੋਕ ਲਈ ਗਈ ।

ਦਰਅਸਲ ਇਹ ਅਪਾਹਜ ਵਿਅਕਤੀ ਜਿਸ ਦਾ ਨਾਮ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਅਤੇ ਪਿੰਡ ਦਿੱਤੂਪੁਰ ਜੱਟਾਂ ਦਾ ਹੀ ਰਹਿਣ ਵਾਲਾ ਹੈ । ਉਹ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖ਼ਲ ਹੋਇਆ ਤੇ ਪਾਠੀ ਸਾਹਿਬ ਜੋ ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਇਹ ਵਿਅਕਤੀ ਪੈਰਾਂ ਵਿੱਚ ਜੁੱਤੀਆਂ ਪਾ ਕੇ ਅਤੇ ਸਿਰ ਨੰਗਾ ਲੈ ਕੇ ਉੱਥੇ ਚਲਾ ਗਿਆ । ਉੱਥੇ ਜਾ ਕੇ ਜਦੋਂ ਇਸ ਅਪਾਹਜ ਵਿਅਕਤੀ ਦੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਰੁਮਾਲਾ ਸਾਹਿਬ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਬੇਅਦਬੀ ਦੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਟਲ ਗਈ ।

ਉੱਥੇ ਹੀ ਇਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਅਤੇ ਇਸਦਾ ਇਲਾਜ ਚੱਲ ਰਿਹਾ ਹੈ । ਸਗੋਂ ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਿਸੇ ਵਿਅਕਤੀ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਹਾਰੀਆਂ ਹਨ ਜਿੱਥੇ ਮਾਨਸਿਕ ਰੋਗੀ ਲੋਕਾਂ ਦੇ ਵਲੋਂ ਹੀ ਜ਼ਿਆਦਾਤਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।



error: Content is protected !!