=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਗੁਆਂਢੀ ਔਰਤ ਨੇ ਜਿਉਂਦੇ ਮਾਸੂਮ ਬੱਚੇ ਨੂੰ ਤਾਲਾਬ ਚ ਸੁੱਟਿਆ , ਸਿਰਫ ਆ ਵਜ੍ਹਾ ਕਰਕੇ ਕੀਤਾ ਕਤਲ

ਆਈ ਤਾਜਾ ਵੱਡੀ ਖਬਰ

ਅਕਸਰ ਹੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸਾਡੇ ਗੁਆਂਡੀਆਂ ਦੇ ਨਾਲ ਲੜਾਈ ਝਗੜੇ ਹੁੰਦੇ ਰਹਿੰਦੇ ਹਨ l ਪਰ ਜਦੋਂ ਵੀ ਦੁੱਖ ਸੁੱਖ ਸਾਂਝਾ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਸਾਡੇ ਗੁਆਂਢੀ ਚੇਤਾ ਆਉਂਦੇ ਹਨ l ਕਈ ਵਾਰ ਗੁੱਸੇ ਗਿਲੇ ਕੁਝ ਇਸ ਕਦਰ ਵੱਧ ਜਾਂਦੇ ਹਨ, ਫਿਰ ਖੌਫਨਾਕ ਵਾਰਦਾਤਾਂ ਵਾਪਰਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਗੁਆਂਢੀ ਔਰਤ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਦਿਆਂ ਹੋਇਆ ਛੋਟੇ ਜਿਹੇ ਮਾਸੂਮ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਸਾਹਮਣੇ ਆਇਆ, ਜਿੱਥੇ ਮਾਂ ਨਾਲ ਕਹਾਸੁਣੀ ਹੋਣ ਤੋਂ ਬਾਅਦ ਗੁਆਂਢ ਵਿੱਚ ਰਹਿਣ ਵਾਲੀ ਇਕ ਔਰਤ ਖੌਫਨਾਕ ਕਦਮ ਚੁੱਕਦਿਆਂ ਹੋਇਆ ਬੱਚੇ ਨੂੰ ਤਾਲਾਬ ‘ਚ ਸੁੱਟ ਦਿੱਤਾ। ਜਿਸ ਬਾਬਤ ਸਾਰੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ l ਪੁਲਿਸ ਵੱਲੋਂ ਦੱਸਿਆ ਗਿਆ ਕਿ ਅਚਾਨਕ ਬੱਚਾ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸ ਸਬੰਧੀ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ l ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ l ਜਦੋਂ ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰਕੇ ਬੱਚੇ ਦੀ ਭਾਲ ਕਰਦੀ ਪਈ ਸੀ ਤਾਂ, ਇਸ ਦੌਰਾਨ ਪਰਿਵਾਰ ਨੇ ਗੁਆਂਢ ਦੀ ਔਰਤ ‘ਤੇ ਸ਼ੱਕ ਜ਼ਾਹਰ ਕੀਤਾ ਤਾਂ, ਪੁਲਸ ਨੇ ਰੋਸ਼ਨ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕੀਤੀ। ਜਿਸ ਦੌਰਾਨ ਉਸ ਵੱਲੋਂ ਆਪਣਾ ਜੁਰਮ ਸਵੀਕਾਰ ਕਰ ਲਿਆ ਗਿਆ ਤੇ ਆਖਿਆ ਗਿਆ ਕਿ ਤਰਨੁਮ ਨਾਲ ਉਸ ਦੀ ਕਹਾ-ਸੁਣੀ ਹੋ ਗਈ ਸੀ ਤੇ ਇਸੇ ਕਾਰਨ ਉਸ ਨੇ ਅਰਸਲਾਨ ਨੂੰ ਚੁੱਕ ਕੇ ਕੋਲ ਦੇ ਤਾਲਾਬ ‘ਚ ਜਿਉਂਦੇ ਸੁੱਟ ਦਿੱਤਾ, ਸੁੱਟਣ ਤੋਂ ਬਾਅਦ ਉਹ ਚੁੱਪ ਚਾਪ ਆਪਣੇ ਘਰ ਆ ਗਏ ਤੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ । ਇਸ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਲਾਸ਼ ਤਾਲਾਬ ‘ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ l ਉਧਰ ਪੁਲਸ ਨੇ ਦੱਸਿਆ ਕਿ ਦੋਸ਼ੀ ਔਰਤ ਨੂੰ ਹਿਰਾਸਤ ‘ਚ ਲੈ ਕੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦੂਜੇ ਪਾਸੇ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਪਿਆ ਹੈ।




error: Content is protected !!