ਧੀ ਵਿਹੜੇ ਦੀ ਰੌਣਕ ,ਪਾਪਾ ਦੀ ਪਰੀ, ਭਰਾ ਦੀ ਪਿਆਰੀ ਤੇ ਮਾਂ ਦੀ ਲਾਡੋ ਹੈ। ਧੀ ਦੇ ਨਿੱਕੇ,ਨਿੱਕੇ ਪੈਰ ਬਾਬਲ ਦੇ ਵਿਹੜੇ ਵਿੱਚ ਰੌਣਕ ਤੇ ਮੁੱਹਬਤ ਲੈ ਆਉਦੇ ਹਨ। ਧੀ ਬਾਬਲ ਦੀ ਧਿਰ ਤੇ ਵੀਰ ਦੀ ਗੂੜੀ ਰਿਸ਼ਤੇਦਾਰੀ ਹੁੰਦੀ ਹੈ ।ਜਿਵੇ ਕਹਿ ਲਵੋ ਧੀਆਂ ਅਤੇ ਧਰੇਕਾ ਰੌਣਕ ਹੁੰਦੀਆ ਵਿਹੜੇ ਦੀ ਇਸੇ ਲਈ ਤਾਂ ਮਾਪਿਆ ਦਾ ਅਨਮੋਲ ਖਜਾਨਾ ਕਹਾਉਦੀਆ ਹਨ ਧੀਆਂ। ਅੱਜ ਦੇ ਜਮਾਨੇ ਮੁਤਾਬਿਕ ਚੱਲੀਏ ਤਾਂ ਧੀਆਂ ਪੁੱਤਰਾ ਨਾਲੋ ਕਿਤੇ ਜਿਆਦਾ ਸੂਝਵਾਣ, ਸਮਝਦਾਰ, ਪੜੀਆਂ ਲਿਖੀਆ, ਦਲੇਰ, ਸਹਿਣਸ਼ੀਲਤਾ ਤੇ ਮਮਤਾ ਦੀ ਮੂਰਤ, ਹਰ ਕੰਮ ਵਿੱਚ ਨਿੰਪੁਨ ਹਨ।
ਪਰ ਫਿਰ ਵੀ ਆਪਣੇ ਲੋਕਾ ਨੂੰ ਪੁੱਤਰ ਮੋਹ ਜਾਲ ਵਿੱਚੋ ਨਿਕਲਣਾ ਬੜਾ ਔਖਾ ਜਾਪਦਾ ਹੈ ਕਿਉਕਿ ਅਸੀ ਲੋਕ ਪੁੱਤਰਾ ਨੂੰ ਆਪਣੇ ਵਾਰਸ ਅਤੇ ਧੀਆ ਨੂੰ ਬੇਗਾਨਾ ਧਨ ਕਹਿੰਦੇ ਹਾਂ।ਪਰ ਇਸ ਦੀਆ ਤੁਕਾ ਸਾਡੀ ਸਮਝ ਵਿੱਚ ਕਦੋ ਆਉਣਗੀਆ ‘ਪੁੱਤ ਵੰਡਾਉਣ ਜਮੀਨਾ ;ਧੀਆ ਦੁੱਖ ਵੰਡਾਉਦੀਆਂ ਨੇ;। ਇਸ ਲਈ ਤਾਂ ਮਾਪਿਆ ਦਾ ਅਨਮੋਲ ਖਜਾਨਾ ਕਹਾਉਦੀਆ ਨੇ।ਸੋ ਦੋਸਤੋ ਸੋਚ ਬਦਲੋ ਧੀਆਂ ਬੇਗਾਨਾ ਧਨ ਨਹੀ ਹਨ ਜੀ।ਮੇਰੇ ਨਿੱਜੀ ਤਜਰਬੇ ਮੁਤਾਬਕ ਮੇਰਾ ਇੱਥੇ ਇਹ ਦੱਸਣਾ ਬਹੁਤ ਜਰੂਰੀ ਹੈ ਜੀ ਜੋ ਮਾਪਿਆ ਲਈ ਇੱਕ ਬੇਟੀ ਕਰ ਸਕਦੀ ਹੈ ਬੇਟਾ ਉਹ ਕਦੇ ਵੀ ਨਹੀ ਕਰ ਸਕਦਾ।
ਚੁੰਹਦੇ ਹੋਏ ਵੀ ਮਾਤਾਂ,ਪਿਤਾ ਲਈ ਆਪਣਾ ਆਪਾ ਭੁੱਲਣਾ ਇੱਕ ਬੇਟੇ ਲਈ ਅਸੰਭਵ ਹੈ।ਮੈ ਇੱਥੇ ਇਹ ਨਹੀ ਕਹਾਗੀ ਕਿ ਬੇਟੇ ਆਪਣੇ ਮਾਤਾਂ,ਪਿਤਾ ਨੂੰ ਪਿਆਰ ਨਹੀ ਕਰਦੇ ਪਰ ਜੋ ਭਾਵਨਾ ਧੀਆ ਅੰਦਰ ਮਾਂ ਪਿਉ ਲਈ ਹੁੰਦੀ ਹੈ ਉਸ ਭਾਵਨਾ ਨੂੰ ਧੀਆ ਹੀ ਸਮਝ ਸਕਦੀਆ ਹਨ ।ਇਸ ਲਈ ਧੀਆ ਤੇ ਮਾਪਿਆ ਨੂੰ ਰੱਬ ਜਿੰਨਾ ਮਾਣ ਹੁੰਦਾ ਹੈ । ਧੀਆ ਮਾਪਿਆ ਦੀਆ ਖੁਸ਼ੀਆ, ਉਮੀਦਾ ਤੇ ਭਾਵਨਾਵਾਂ ਦੀ ਕਦਰ ਕਰਕੇ ਉਹ ਕੰਮ ਕਰਦੀਆ ਹਨ ਜਿਸ ਨਾਲ ਮਾਪਿਆ ਨੂੰ ਖੁਸ਼ੀ ਮਿਲਦੀ ਹੈ ਤੇ ਧੀਆ ਦਾ ਚੰਗੇ ਕੰਮ ਵੱਲ ਵੱਧਣਾ ਤੇ ਉੱਚ ਵਿੱਦਿਆ ਹਾਸਿਲ ਕਰਨਾ ਅਫਸਰ ਬਣਨਾ ।
ਵਾਇਰਲ