ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਾਲਵੇਡੋਰ (El Salvador) ਦੇ ਨਾਗਰਿਕ ਪਿਓ-ਧੀ ਦੀ ਮੌਤ ਹੋਣ ਦੀ ਖ਼ਬਰ ਹੈ। ਪਿਓ-ਧੀ ਦੀ ਲਾਸ਼ਾਂ ਦੀ ਤਸਵੀਰ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇਸ ਨੂੰ ਸ਼ੇਅਰ ਕਰ ਰਹੇ ਹਨ।ਮ੍ਰਿਤਕਾਂ ਦੀ ਪਛਾਣ 25 ਸਾਲ ਆਸਕਰ ਮਾਰਟਿਨੇਜ ਰਮਾਇਰੇਜ ਅਤੇ ਉਸ ਦੀ 23 ਮਹੀਨਿਆਂ ਦੀ ਧੀ ਵਲੇਰੀਆ ਵਜੋਂ ਹੋਈ ਹੈ।
ਆਸਕਰ ਨਾਲ ਉਸ ਦੀ 21 ਸਾਲਾ ਪਤਨੀ ਤਾਨੀਆ ਐਵਲੋਸ ਵੀ ਮੌਜੂਦ ਸੀ। ਤਿੰਨੇ ਜਣੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੈਕਸਿਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।ਪਰਿਵਾਰ ਨੂੰ ਅੱਗੇ ਵਧਣ ਲਈ ਰੀਓ ਗ੍ਰਾਂਡੇ ਨਦੀ ਨੂੰ ਪਾਰ ਕਰਨਾ ਪੈਣਾ ਸੀ। ਇਸ ਲਈ ਪਿਤਾ ਨੇ ਆਪਣੀ ਛੋਟੀ ਧੀ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਟੀ-ਸ਼ਰਟ ਵਿੱਚ ਲੁਕੋ ਕੇ ਰੱਖਿਆ ਸੀ। ਇਸ ਦੌਰਾਨ ਤਾਨਿਆ ਤਾਂ ਨਦੀ ਦੇ ਪਾਰ ਪਹੁੰਚ ਗਈ ਪਰ ਆਸਕਰ ਤੇ ਉਸ ਦੀ ਧੀ ਪਾਣੀ ਦੇ ਤੇਜ਼ ਵਹਾਅ ਕਾਰਨ ਦੂਜੇ ਕਿਨਾਰੇ ਤਕ ਨਾ ਪਹੁੰਚ ਸਕੇ ਅਤੇ ਰਸਤੇ ਵਿੱਚ ਹੀ ਡੁੱਬ ਗਏ।
ਦੇਖੋ ਇੱਕ ਹੋਰ ਵੱਡੀ ਖ਼ਬਰ:ਨਿਊਜ਼ੀਲੈਂਡ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆ
ਕ੍ਰਿਕੇਟ ਵਿਸ਼ਵ ਕੱਪ 2019 ਦੇ 33ਵੇਂ ਮੈਚ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ ਇਹ ਪਹਿਲੀ ਹਾਰ ਹੈ। ਉੱਧਰ, ਪਾਕਿਸਤਾਨ ਨੇ ਕਈ ਹਾਰਾਂ ਤੋਂ ਬਾਅਦ ਇਹ ਮੈਚ ਜਿੱਤ ਕੇ ਸੈਮੀਫਾਈਨਲਜ਼ ਵਿੱਚ ਬਣੇ ਰਹਿਣ ਦੀਆਂ ਉਮੀਦਾਂ ਇੱਕ ਵਾਰ ਫਿਰ ਤੋਂ ਜਗਾ ਦਿੱਤੀਆਂ ਹਨ।ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਪਰ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਹੀ ਬਣਾ ਸਕੀ। ਇਸ ਵਿੱਚ ਜੇਮਸ ਨੀਸ਼ਮ ਨੇ ਨਾਬਾਦ 97 ਅਤੇ ਕੋਲਿਨ ਡੀ. ਗ੍ਰੈਂਡਹੋਮ ਦੀਆਂ 64 ਦੌੜਾਂ ਵੀ ਸ਼ਾਮਲ ਹਨ।
ਪਾਕਿਸਤਾਨ ਨੇ 238 ਦੌੜਾਂ ਦੇ ਟੀਚੇ ਨੂੰ 50ਵੇਂ ਓਵਰ ‘ਚ 241 ਦੌੜਾਂ ਬਣਾ ਕੇ ਪੂਰਾ ਕੀਤਾ। ਇਸ ਦੌਰਾਨ ਬਾਬਰ ਆਜ਼ਮ ਖ਼ਾਨ ਨੇ ਆਪਣਾ ਸੈਂਕੜਾ ਪੂਰਾ ਕਰਦਿਆਂ ਨਾਬਾਦ 101 ਦੌੜਾਂ ਬਣਾਈਆਂ। ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ।ਇਸ ਜਿੱਤ ਨਾਲ ਪਾਕਿਸਤਾਨ ਦੀ ਟੀਮ 7 ਅੰਕਾਂ ਨਾਲ ਛੇਵੇਂ ਨੰਬਰ ‘ਤੇ ਪਹੁੰਚ ਗਈ ਹੈ ਤੇ ਟੀਮ ਦੇ ਸੈਮੀਫਾਈਨਲ ‘ਚ ਪਹੁੰਚਣ ਦੇ ਰਸਤੇ ਖੁੱਲ੍ਹ ਗਏ ਹਨ। ਇੰਨਾ ਹੀ ਨਹੀਂ, ਪਾਕਿਸਤਾਨ ਲਈ ਇਹ ਜਿੱਤ 1992 ਵਿੱਚ ਵਿਸ਼ਵ ਕੱਪ ਜੇਤੂ ਬਣਨ ਵਾਲਾ ਸੰਜੋਗ ਵੀ ਲੈ ਕੇ ਆਈ ਹੈ। 2019 ਦੇ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ 1992 ਵਾਲੇ ਵਿਸ਼ਵ ਕੱਪ ਵਾਂਗ ਮੈਚ ਹਾਰਦੀ ਤੇ ਜਿੱਤਦੀ ਆ ਰਹੀ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਵਾਰ ਪਾਕਿ ਟੀਮ ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਟੀਮ ਇਸ ਵਾਰ ਕੀ 1992 ਵਾਲਾ ਕਮਾਲ ਕਰ ਪਾਉਂਦੀ ਹੈ ਜਾਂ ਨਹੀਂ।
Home ਤਾਜਾ ਜਾਣਕਾਰੀ ਗਲਤ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਚ’ ਪਿਓ ਧੀ ਦੀ ਹੋਈ ਰੌਗਟੇ ਖੜ੍ਹੇ ਕਰਨ ਵਾਲੀ ਮੌਤ,ਦੇਖੋ ਲਾਇਵ ਤਸਵੀਰਾਂ
ਤਾਜਾ ਜਾਣਕਾਰੀ