ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂ
ਨਵੀਂ ਦਿੱਲੀ: ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਹਫਤੇ ਲਈ ਵਧਾ ਦਿੱਤੀਆਂ ਹਨ। ਇਹ ਫੈਸਲਾ ਐਤਵਾਰ ਨੂੰ ਕੀਤੀ ਮੀਟਿੰਗ ਦੌਰਾਨ ਲਿਆ ਗਿਆ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਭਲਕੇ ਇੱਕ ਜੁਲਾਈ ਨੂੰ ਸਕੂਲ ਖੁੱਲ੍ਹਣ ਜਾ ਰਹੇ ਹਨ।
ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਅੱਠ ਜੁਲਾਈ ਤੱਕ ਛੁੱਟੀਆਂ ਰਹਿਣਗੀਆਂ। ਇਸ ਤੋਂ ਉਪਰਲੀਆਂ ਜਮਾਤਾਂ ਦੇ ਸਕੂਲ ਸੋਮਵਾਰ ਤੋਂ ਹੀ ਖੁੱਲ੍ਹਣਗੇ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਇਹ ਫੈਸਲਾ ਗਰਮੀ ਨੂੰ ਵੇਖਦੇ ਲਿਆ ਗਿਆ ਹੈ।
ਸਿਸੋਦੀਆ ਜਿਨ੍ਹਾਂ ਕੋਲ ਸਿੱਖਿਆ ਮਹਿਕਮਾ ਹੈ, ਨੇ ਕਿਹਾ ਕਿ ਇਹ ਆਦੇਸ਼ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਉੱਪਰ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਮੁਤਾਬਕ ਅਜੇ ਅਗਲੇ ਦਿਨ ਗਰਮੀ ਜਾਰੀ ਰਹੇਗੀ। ਇਸ ਲਈ ਇਹ ਫੈਸਲਾ ਲਿਆ ਹੈ।
ਤਾਜਾ ਜਾਣਕਾਰੀ