ਬਜ਼ੁਰਗਾਂ ‘ਚ ਕੋਰੋਨਾ ਵਾਇਰਸ ਦੇ ਹੋ ਸਕਦੇ ਨੇ ਇਹ ਅਜੀਬ ਲੱਛਣ

ਵਾਸ਼ਿੰਗਟਨ – ਕੋਰੋਨਾਵਾਇਰਸ ਦੇ ਖਤਰੇ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨ ਵਾਲੇ ਬਜ਼ੁਰਗਾਂ ਵਿਚ ਇਸ ਘਾਤਕ ਵਾਇਰਸ ਦੇ ਲੱਛਣ ਆਮ ਲੋਕਾਂ ਤੋਂ ਅਲੱਗ ਹੋ ਸਕਦੇ ਹਨ। ਆਮ ਤੌਰ ‘ਤੇ ਜ਼ੁਕਾਮ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਦੇ ਤੌਰ ‘ਤੇ ਪਛਾਣਿਆ ਜਾਣਿਆ ਵਾਲਾ ਵਾਇਰਸ ਬਜ਼ੁਰਗਾਂ ਵਿਚ ਇਨ੍ਹਾਂ ਤੋਂ ਅਲੱਗ ਲੱਛਣ ਵੀ ਪੈਦਾ ਕਰ ਸਕਦਾ ਹੈ। ਬਜ਼ੁਰਗ ਲੋਕਾਂ ਨੂੰ ਥਕਾਵਟ, ਭੁੱਖ ਘੱਟ ਲੱਗਣੀ, ਕੁਝ ਸਮਝ ਨਾ ਆਉਣਾ ਬੈਲੰਸ ਵਿਗੜਣ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਸੁਸਤ ਹੋ ਜਾਂਦੈ ਸਰੀਰ
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਨਾਂ ਲੱਛਣਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਜਲਦ ਡਾਕਟਰੀ ਮਦਦ ਲੈਣੀ ਚਾਹੀਦੀ ਹੈ। ਦਰਅਸਲ, ਉਮਰ ਦੇ ਨਾਲ ਸਾਡਾ ਸਰੀਰ ਬਦਲ ਜਾਂਦਾ ਹੈ ਅਤੇ ਅਜਿਹੇ ਵਿਚ ਕਿਸੇ ਬੀਮਾਰੀ ਲਈ ਪ੍ਰਤੀਕਿਰਿਆ ਵੀ ਅਲੱਗ ਹੋ ਜਾਂਦੀ ਹੈ। ਜ਼ਿਆਦਾ ਉਮਰ ਵਿਚ ਸਰੀਰ ਸੁਸਤ ਹੋ ਜਾਂਦਾ ਹੈ। ਬੋਨ ਮੈਰੋ ਫਾਈਟਵਰ ਅਤੇ ਸਿਗਨਲ ਸੈਲਸ ਘੱਟ ਬਣਾਉਣ ਲੱਗਦਾ ਹੈ। ਬਜ਼ੁਰਗਾਂ ਦੇ ਇਮਿਊਨ ਸੈਲਸ ਹੋਲੀ ਕੰਮ ਕਰਦੇ ਹਨ।

ਦਿੱਖਦੇ ਨਹੀਂ ਹਨ ਲੱਛਣ
ਜਦ ਕਿਸੇ ਬਜ਼ੁਰਗ ਵਿਚ ਇਨਫੈਕਸ਼ਨ ਹੁੰਦੀ ਹੈ ਤਾਂ ਸਰੀਰ ਵੀ ਤੇਜ਼ੀ ਨਾਲ ਫਾਈਟ ਨਹੀਂ ਕਰਦਾ। ਇਮਿਊਨ ਸਿਸਟਮ ਜਦ ਅਪਣਾ ਕੰਮ ਸਹੀ ਨਾਲ ਕਰ ਰਿਹਾ ਹੁੰਦਾ ਹੈ ਤਾਂ ਖੰਘ ਜਾਂ ਬੁਖਾਰ ਜਿਹੇ ਲੱਛਣ ਦਿੱਖਦੇ ਹਨ ਅਤੇ ਇਸ ਦੇ ਹੋਲੀ ਹੋਣ ‘ਤੇ ਇਹ ਲੱਛਣ ਵੀ ਨਹੀਂ ਦਿੱਖਦੇ ਹਨ। ਸਾਇੰਸਦਾਨ ਦਾ ਮੰਨਣਾ ਹੈ ਕਿ ਫਲੂ ਜਿਹੀਆਂ ਬੀਮਾਰੀਆਂ ਵਿਚ ਬਜ਼ੁਰਗ ਵਿਅਕਤੀ ਨੂੰ ਕਿਨਫਿਊਜ਼ਨ ਹੁੰਦੀ ਹੈ। ਹਾਲਾਂਕਿ, ਅਜਿਹਾ ਕਿਉਂ ਹੁੰਦਾ ਹੈ,

ਇਸ ਦਾ ਕੋਈ ਪੁਖਤਾ ਸਬੂਤ ਨਹੀਂ ਹੈ।ਡਾਕਟਰਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਕੋਲ ਆਏ ਬਜ਼ੁਰਗਾਂ ਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਲਈ ਆਏ ਹਨ। ਥਕਾਵਟ ਅਤੇ ਧਿਆਨ ਨਾ ਰਹਿਣ ਜਿਹੇ ਲੱਛਣ ਇਨਫੈਕਸ਼ਨ ਦੇ ਨਾਲ-ਨਾਲ ਆਉਣ ਲੱਗਦੇ ਹਨ।


  ਤਾਜਾ ਜਾਣਕਾਰੀ
                               
                               
                               
                                
                                                                    

