BREAKING NEWS
Search

ਖੇਤੀ ਬਿੱਲ ਪਾਸ ਹੋਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਇਹ ਕੰਮ

ਹੁਣੇ ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਅੱਜ ਸਾਰੇ ਪਾਸੇ ਕਿਸਾਨ ਬਿੱਲ ਦੇ ਹੀ ਚਰਚੇ ਹੋ ਰਹੇ ਹਨ ਕਿਤੇ ਧਰਨੇ ਅਤੇ ਕਿਤੇ ਅਸਤੀਫੇ ਤੱਕ ਦਿਤੇ ਜਾ ਰਹੇ ਹਨ। ਪਰ ਇਹ ਬਿੱਲ ਆਖਰ ਅੱਜ ਪਾਸ ਹੋ ਹੀ ਗਿਆ ਹੈ। ਸਾਰੇ ਦੇਸ਼ ਵਿਚ ਕਿਸਾਨ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ। ਇਥੋਂ ਤਕ ਭਾਰਤ ਬੰਦ ਕਰਨ ਦਾ ਸਦਾ ਵੀ ਦੇ ਦਿੱਤਾ ਗਿਆ ਹੈ। ਓਥੇ ਹੁਣੇ ਹੁਣੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿੱਲ ਦੇ ਪਾਸ ਹੋਣ ਤੇ ਇੱਕ ਟਵੀਟ ਕੀਤਾ ਹੈ।

ਖੇਤੀ ਬਿੱਲ ਪਾਸ ਹੋਣ ‘ਤੇ ਜਿਥੇ ਇਕ ਪਾਸੇ ਕਿਸਾਨਾਂ ਵਿਚ ਰੋਹ ਹੈ ਤੇ ਉਹ ਸੰਘਰਸ਼ ਕਰ ਰਹੇ ਹਨ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਰਾਜ ਸਭਾ ਵਿਚ ਬਿੱਲ ਪਾਸ ਹੋਣ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਆਖਿਆ ਅੱਜ ਭਾਰਤ ਦੇ ਖੇਤੀਬਾੜੀ ਇਤਿਹਾਸ ਵਿਚ ਇਕ ਵੱਡਾ ਦਿਨ ਹੈ। ਮੈਂ ਆਪਣੇ ਮਿਹਨਤੀ ਅੰਨਦਾਤਿਆਂ ਨੂੰ ਸੰਸਦ ਵਿੱਚ ਮਹੱਤਵਪੂਰਨ ਬਿੱਲਾਂ ਦੇ ਪਾਸ ਹੋਣ ਉਤੇ ਵਧਾਈ ਦਿੰਦਾ ਹਾਂ। ਇਹ ਨਾ ਸਿਰਫ ਖੇਤੀਬਾੜੀ ਸੈਕਟਰ ਵਿਚ ਇਕ ਮਿਸਾਲੀ ਤਬਦੀਲੀ ਲਿਆਏਗਾ, ਬਲਕਿ ਇਹ ਕਰੋੜਾਂ ਕਿਸਾਨਾਂ ਨੂੰ ਤਾਕਤ ਦੇਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਬੁਨਿਆਦੀ ਤਬਦੀਲੀਆਂ ਹੋਣਗੀਆਂ, ਬਲਕਿ ਇਹ ਕਰੋੜਾਂ ਕਿਸਾਨਾਂ ਦਾ ਸ਼ਕਤੀਕਰਨ ਕਰੇਗਾ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਸਾਡੇ ਕਿਸਾਨੀ ਭੈਣ-ਭਰਾ ਕਈ ਤਰ੍ਹਾਂ ਦੇ ਬੰਧਨਾਂ ਵਿਚ ਜਕਡ਼ੇ ਹੋਏ ਸਨ। ਉਨ੍ਹਾਂ ਨੂੰ ਵਿਚੋਲਿਆਂ ਦਾ ਸਾਹਮਣਾ ਕਰਨਾ ਪਿਆ।

ਕਿਸਾਨਾਂ ਨੂੰ ਸੰਸਦ ਵਿੱਚ ਪਾਸ ਹੋਏ ਬਿੱਲਾਂ ਤੋਂ ਇਹ ਸਾਰੀ ਆਜ਼ਾਦੀ ਮਿਲੀ ਹੈ। ਇਹ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਮਜ਼ਬੂਤ ​​ਕਰੇਗਾ।



error: Content is protected !!